ਦਿੱਲੀ CM ਰੇਖਾ ਗੁਪਤਾ ਦੇ ਸਮਾਗਮ 'ਚ ਮੁੜ ਤੋਂ ਹੰਗਾਮਾ

ਹਮਲੇ ਤੋਂ ਬਾਅਦ ਅੱਜ ਪਹਿਲੀ ਵਾਰ ਰੇਖਾ ਗੁਪਤਾ ਗਾਂਧੀ ਨਗਰ 'ਚ ਇਕ ਜਨਤਕ ਸਮਾਗਮ 'ਚ ਸ਼ਾਮਲ ਲਈ ਪਹੁੰਚੇ।ਜਿਥੇ ਉਹ ਹਾਲੇ ਸਟੇਜ 'ਤੇ ਆਪਣਾ ਭਾਸਣ ਦੇ ਹੀ ਰਹੇ ਸੀ ਕਿ ਅਚਾਨਕ ਸਟੇਜ ਦੇ ਖੱਬੇ ਪਾਸੋ ਇਕ ਵਿਅਕਤੀ ਨੇ ਆਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ।

Update: 2025-08-22 09:18 GMT

ਦਿੱਲੀ (ਵਿਵੇਕ ਕੁਮਾਰ): ਬੀਤੇ ਦਿਨੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਜਨਤਕ ਸਮਾਗਮ ਹਮਲਾ ਹੋ ਗਿਆ ਸੀ ਹਾਲੇ ਇਹ ਮਾਮਲਾ ਠੰਡਾ ਵੀ ਨਹੀਂ ਸੀ ਪਿਆ ਕਿ ਫਿਰ ਰੇਖਾ ਗੁਪਤਾ ਦੇ ਸਮਾਗਮ 'ਚ ਜਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ।

ਮਿਲੀ ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ ਅੱਜ ਪਹਿਲੀ ਵਾਰ ਰੇਖਾ ਗੁਪਤਾ ਗਾਂਧੀ ਨਗਰ 'ਚ ਇਕ ਜਨਤਕ ਸਮਾਗਮ 'ਚ ਸ਼ਾਮਲ ਲਈ ਪਹੁੰਚੇ।ਜਿਥੇ ਉਹ ਹਾਲੇ ਸਟੇਜ 'ਤੇ ਆਪਣਾ ਭਾਸਣ ਦੇ ਹੀ ਰਹੇ ਸੀ ਕਿ ਅਚਾਨਕ ਸਟੇਜ ਦੇ ਖੱਬੇ ਪਾਸੋ ਇਕ ਵਿਅਕਤੀ ਨੇ ਆਕੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ।ਜਿਸ ਤੋਂ ਬਾਅਦ ਸਾਦੇ ਕਪੜਿਆ 'ਚ ਖੜੇ ਰੇਖਾ ਗੁਪਤਾ ਦੇ ਸੁਰੱਖਿਆ ਕਰਮੀਆਂ ਵਲੋਂ ਉਸ ਸ਼ਖਸ਼ ਨੂੰ ਕਾਬੂ ਕਰ ਲਿਆ ਗਿਆ। ਜਿਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।


ਪ੍ਰਾਪਤ ਜਾਣਕਾਰੀ ਇਹ ਸਖਸ਼ ਵੀ ਭਾਜਪਾ ਦਾ ਹੀ ਵਰਕਰ ਹੈ ਜੋ ਕਿ ਆਪਣੇ ਹਲਕਾ ਵਿਧਾਇਕ ਤੋਂ ਨਰਾਜ਼ ਸੀ ਜਿਸ ਕਾਰਨ ਇਸ ਦੇ ਵਲੋਂ ਚਲਦੇ ਸਮਾਗਮ 'ਚ ਹੀ ਆਪਣੇ ਹਲਕਾ ਵਿਧਾਇਕ ਦੇ ਮੁਰਦਾਬਾਦ ਅਤੇ ਰੇਖਾ ਗੁਪਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ।

ਜਿਕਰਯੋਗ ਹੈ ਕਿ 20 ਅਗਸਤ, 2025 ਨੂੰ ਵੀ ਇਕ ਵਿਅਕਤੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਜਨਤਕ ਮਿਲਣੀ ਸਮਾਗਮ 'ਚ ਸ਼ਾਮਲ ਹੁੰਦਾ ਹੈ ਅਤੇ ਉਹਨਾਂ ਦੀ ਰਿਹਾਇਸ 'ਤੇ ਮੌਕਾ ਮਿਲਦੇ ਹੀ ਉਹਨਾਂ 'ਤੇ ਜਾਨਲੇਵਾ ਹਮਲਾ ਕਰ ਦਿੰਦਾ ਹੈ। ਜਿਸ ਤੋਂ ਬਾਅਦ ਇਸ ਹਮਲਾਵਰ ਨੂੰ ਹਿਰਾਸਤ 'ਚ ਲੈ ਲਿਆ ਜਾਂਦਾ ਹੈ ਅਤੇ ਕਲ ਰੇਖਾ ਗੁਪਤਾ ਦੀ ਸੁਰੱਖਿਆ 'ਚ ਵਾਧਾ ਕਰਕੇ ਉਹਨਾਂ ਨੂੰ Z+ ਸੁਰੱਖਿਆ ਦੇ ਦਿੱਤੀ ਜਾਂਦੀ ਹੈ।

Tags:    

Similar News