ਪਾਣੀ ਦੇ ਵਹਾਅ 'ਚ ਰੁੜ੍ਹ ਗਿਆ MLA ਦਾ ਗੰਨਮੈਨ, ਲੋਕ ਮਾਰਦੇ ਰਹਿ ਗਏ ਚੀਕਾਂ
ਉਤਰੀ ਭਾਰਤ 'ਚ ਲਗਾਤਾਰ ਪੈ ਰਹੇ ਮੀਹ ਕਾਰਨ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਨੇ। ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉਤਰਾਖੰਡ ਦੇ ਕਈ ਇਲਾਕੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਨੇ। ਇਸ ਸਭ ਦੇ ਦਰਮਿਆਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਰਹੇ ਨੇ।
ਉਤਰਾਖੰਡ (ਵਿਵੇਕ ਕੁਮਾਰ): ਉਤਰੀ ਭਾਰਤ 'ਚ ਲਗਾਤਾਰ ਪੈ ਰਹੇ ਮੀਹ ਕਾਰਨ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਨੇ। ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉਤਰਾਖੰਡ ਦੇ ਕਈ ਇਲਾਕੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਨੇ। ਇਸ ਸਭ ਦੇ ਦਰਮਿਆਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਰਹੇ ਨੇ। ਪਰ ਉਤਰਾਖੰਡ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦਰਅਸਲ ਉਤਰਾਖੰਡ ਦੇ ਕਾਪਕੋਟ ਦੇ ਵਿਧਾਇਕ ਸੁਰੇਸ਼ ਗੜ੍ਹੀਆ ਆਫ਼ਤ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ। ਹਾਲਾਂਕਿ, ਉਨ੍ਹਾਂ ਨੂੰ ਮੌਕੇ 'ਤੇ ਪਹੁੰਚਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਭ ਦੇ ਦੌਰਾਨ ਜਦੋ ਵਿਧਾਇਕ ਸੁਰੇਸ਼ ਗੜ੍ਹੀਆ ਪੌਂਸਰੀ ਪਿੰਡ ਜਾਣ ਲਈ ਜਦੋ ਨਦੀ 'ਚ ਵੜੇ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਵਿਧਾਇਕ ਦੇ ਕਦਮ ਲੜਖੜਾ ਗਏ ਅਤੇ ਜਿਵੇਂ ਹੀ ਉਨ੍ਹਾਂ ਦਾ ਸੰਤੁਲਨ ਵਿਗੜਨ ਲੱਗਾ ਤਾਂ ਉਨ੍ਹਾਂ ਦੀ ਸੁਰੱਖਿਆ 'ਚ ਲੱਗਾ ਸੁਰੱਖਿਆ ਕਰਮੀ ਇਸ ਤੇਜ਼ ਵਹਾਅ 'ਚ ਵਿੱਚ ਵਹਿ ਗਿਆ।
ਜਿਸ ਨੂੰ ਬਾਅਦ 'ਚ ਐਸ.ਡੀ.ਆਰ.ਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਬਚਾਅ ਲਿਆ। ਹਾਲਾਂਕਿ, ਇਸ ਘਟਨਾ ਵਿੱਚ ਵਿਧਾਇਕ ਦਾ ਮੋਬਾਈਲ ਫੋਨ ਅਤੇ ਸੁਰੱਖਿਆ ਕਰਮੀ ਦੀ ਕਾਰਬਾਈਨ ਗੰਨ ਵਹਾਅ ਵਿੱਚ ਵਹਿ ਗਈ। ਪਿੰਡ ਵਾਸੀਆਂ ਦੀ ਮਦਦ ਅਤੇ ਜਵਾਨਾਂ ਦੀ ਮੁਸਤੈਦੀ ਨਾਲ ਇੱਕ ਵੱਡੀ ਘਟਨਾ ਟਲ ਗਈ।
ਜਿਕਰੇਖਾਸ ਹੈ ਕਿ ਬਾਗੇਸ਼ਵਰ ਜ਼ਿਲ੍ਹੇ ਦੇ ਕਾਪਕੋਟ ਇਲਾਕੇ 'ਚ ਸਥਿਤ ਪੌਂਸਰੀ ਪਿੰਡ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਦੇਰ ਰਾਤ ਹੋਈ ਇਸ ਆਫ਼ਤ ਨੇ ਦੋ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਮਲਬਾ ਪਿੰਡ ਦੇ ਕਈ ਘਰਾਂ ਵਿੱਚ ਵੜ ਗਿਆ, ਜਿਸ ਨਾਲ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ 50 ਤੋਂ ਵੱਧ ਜਾਨਵਰ ਵੀ ਵਹਿ ਗਏ ਅਤੇ ਲਗਭਗ 50 ਪ੍ਰਤੀਸ਼ਤ ਖੇਤਾਂ ਨੂੰ ਵੀ ਨੁਕਸਾਨ ਪਹੁੰਚਿਆ।