Jammu Kashmir By Election: ਜੰਮੂ ਕਸ਼ਮੀਰ ਦੀਆਂ ਚਾਰ ਰਾਜਸਭਾ ਸੀਟਾਂ ਤੇ ਉਪ ਚੋਣਾਂ ਦਾ ਐਲਾਨ, 2021 ਤੋਂ ਸਨ ਖ਼ਾਲੀ
ਜਾਣੋ ਕਦੋਂ ਹੋਵੇਗੀ ਵੋਟਿੰਗ ਅਤੇ ਵੋਟਾਂ ਦੀ ਗਿਣਤੀ
Jammu Kashmir By Election 2025: ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਵਿੱਚ ਚਾਰ ਖਾਲੀ ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕੀਤਾ। ਇਸ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਦੇ ਹੋਏ, ਕਮਿਸ਼ਨ ਨੇ ਕਿਹਾ ਕਿ ਸਾਰੀਆਂ ਚਾਰ ਸੀਟਾਂ ਲਈ ਵੋਟਿੰਗ ਅਤੇ ਗਿਣਤੀ 24 ਅਕਤੂਬਰ ਨੂੰ ਪੂਰੀ ਹੋ ਜਾਵੇਗੀ। ਦੱਸਣਯੋਗ ਹੈ ਕਿ ਇਹ ਚਾਰ ਸੀਟਾਂ ਫਰਵਰੀ 2021 ਤੋਂ ਖਾਲੀ ਹਨ।
ਪੰਜਾਬ ਵਿੱਚ ਇੱਕ ਸੀਟ ਲਈ ਹੋਵੇਗੀ ਉਪ-ਚੋਣ
ਜੰਮੂ-ਕਸ਼ਮੀਰ ਤੋਂ ਇਲਾਵਾ, ਪੰਜਾਬ ਵਿੱਚ ਇੱਕ ਖਾਲੀ ਰਾਜ ਸਭਾ ਸੀਟ ਲਈ ਚੋਣਾਂ ਵੀ ਕਰਵਾਈਆਂ ਜਾਣਗੀਆਂ। ਇਹ ਸੀਟ ਇਸ ਸਾਲ ਜੁਲਾਈ ਵਿੱਚ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣ ਨੋਟੀਫਿਕੇਸ਼ਨ 6 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਦੀ ਆਖਰੀ ਮਿਤੀ 13 ਅਕਤੂਬਰ ਹੋਵੇਗੀ। ਨਾਮਜ਼ਦਗੀਆਂ ਦੀ ਜਾਂਚ 14 ਅਕਤੂਬਰ ਤੱਕ ਪੂਰੀ ਹੋ ਜਾਵੇਗੀ। ਉਮੀਦਵਾਰ 16 ਅਕਤੂਬਰ ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ।
ਚੋਣ ਕਮਿਸ਼ਨ ਦੇ ਅਨੁਸਾਰ, 24 ਅਕਤੂਬਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵੋਟਿੰਗ ਨਿਰਧਾਰਤ ਹੈ, ਜਿਸਦੀ ਗਿਣਤੀ ਸ਼ਾਮ 5:00 ਵਜੇ ਸ਼ੁਰੂ ਹੋਵੇਗੀ।