ਲਓ ਜੀ, ਆ ਗਈ ਮੱਛਰ ਮਾਰਨ ਵਾਲੀ ਖ਼ਤਰਨਾਕ ਤੋਪ!

ਦੁਨੀਆ ਦਾ ਭਾਵੇਂ ਕੋਈ ਦੇਸ਼ ਹੋਵੇ, ਹਰ ਦੇਸ਼ ਵਿਚ ਮੱਛਰਾਂ ਦੀ ਭਰਮਾਰ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਏ, ਜਿਸ ਕਾਰਨ ਇਕੱਲਾ ਡੇਂਗੂ ਹੀ ਨਹੀਂ, ਬਲਕਿ ਮਲੇਰੀਆ, ਪੀਲਾ ਬੁਖ਼ਾਰ, ਚਿਕਨਗੁਨੀਆ ਵਰਗੀਆਂ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਨੇ ਪਰ ਹੁਣ ਮੱਛਰਾਂ ਨੂੰ ਮਾਰਨ ਵਾਲੀ ਤੋਪ ਆ ਗਈ ਐ

Update: 2024-08-24 11:54 GMT

ਮੁੰਬਈ : ਦੁਨੀਆ ਦਾ ਭਾਵੇਂ ਕੋਈ ਦੇਸ਼ ਹੋਵੇ, ਹਰ ਦੇਸ਼ ਵਿਚ ਮੱਛਰਾਂ ਦੀ ਭਰਮਾਰ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਏ, ਜਿਸ ਕਾਰਨ ਇਕੱਲਾ ਡੇਂਗੂ ਹੀ ਨਹੀਂ, ਬਲਕਿ ਮਲੇਰੀਆ, ਪੀਲਾ ਬੁਖ਼ਾਰ, ਚਿਕਨਗੁਨੀਆ ਵਰਗੀਆਂ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਨੇ ਪਰ ਹੁਣ ਮੱਛਰਾਂ ਨੂੰ ਮਾਰਨ ਵਾਲੀ ਤੋਪ ਆ ਗਈ ਐ ਜੋ ਫ਼ੌਜ ਦੇ ਡਿਫੈਂਸ ਸਿਸਟਮ ਦੀ ਤਰ੍ਹਾਂ ਮੱਛਰਾਂ ਨੂੰ ਲੱਭ ਲੱਭ ਮਾਰਦੀ ਐ। ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਮਾਲਕ ਆਨੰਦ ਮਹਿੰਦਰਾ ਨੂੰ ਇਹ ਮਸ਼ੀਨ ਕਾਫ਼ੀ ਪਸੰਦ ਆ ਗਈ ਐ ਅਤੇ ਉਹ ਇਸ ਨੂੰ ਮੁੰਬਈ ਵਿਚ ਲਿਆਉਣ ਦੀ ਗੱਲ ਆਖ ਰਹੇ ਨੇ।

ਆਨੰਦ ਮਹਿੰਦਰਾ ਨੇ ਮੱਛਰਾਂ ਤੋਂ ਬਚਾਅ ਦਾ ਤਰੀਕਾ ਸੁਝਾਉਂਦਿਆਂ ਇਸ ਆਇਰਨ ਡੋਮ ਦਾ ਵੀਡੀਓ ਸ਼ੇਅਰ ਕੀਤਾ ਹੈ। ਉਦਯੋਗਪਤੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਾਨਿਕ ਡਿਵਾਇਸ ਮੱਛਰਾਂ ਨੂੰ ਲੱਭ ਕੇ ਮਾਰਨ ਦਾ ਕੰਮ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਜੰਗ ਦੇ ਖੇਤਰਾਂ ਵਿਚ ਵਰਤੋਂ ਕੀਤਾ ਜਾਣ ਵਾਲਾ ਆਇਰਨ ਡੋਮ ਇਕ ਤਰ੍ਹਾਂ ਦਾ ਡਿਫੈਂਸ ਸਿਸਟਮ ਹੁੰਦਾ ਹੈ ਜੋ ਕਿਸੇ ਵੀ ਦੇਸ਼ ਦੀ ਸੁਰੱਖਿਆ ਨੂੰ ਅਭੇਦ ਬਣਾਉਂਦਾ ਹੈ।

ਇਹ ਇਕ ਤਰ੍ਹਾਂ ਦਾ ਏਅਰ ਡਿਫੈਂਸ ਸਿਸਟਮ ਹੁੰਦਾ ਹੈ। ਹਾਲਾਂਕਿ ਵੀਡੀਓ ਵਿਚ ਦਿਖਾਇਆ ਗਿਆ ਏਅਰ ਡੋਮ ਸਿਰਫ਼ ਮੱਛਰ ਵਰਗੇ ਦੁਸ਼ਮਣ ਤੋਂ ਹੀ ਤੁਹਾਨੂੰ ਸੁਰੱਖਿਅਤ ਰੱਖ ਸਕਦਾ ਹੈ। ਇਸ ਪੋਸਟ ਦੇ ਕੁਮੈਂਟ ਸੈਕਸ਼ਨ ਵਿਚ ਯੂਜਰਜ਼ ਵੀ ਇਸ ਗੈਜੇਟ ਦੀ ਕੀਮਤ ਪੁੱਛਦੇ ਨਜ਼ਰ ਆ ਰਹੇ ਹਨ।

ਵੀਡੀਓ ਵਿਚ ਦਿਖਾਈ ਦੇ ਇਲੈਕਟ੍ਰਾਨਿਕ ਗੈਜੇਟ ਕਿਸੇ ਰਿਮੋਰਟ ਕੰਟਰੋਲ ਕਾਰ ਵਰਗਾ ਦਿਖਾਈ ਦਿੰਦਾ ਏ। ਇਸੇ ਡਿਵਾਇਸ ਨੂੰ ਮਹਿੰਦਰਾ ਆਇਰਨ ਡੋਮ ਦੱਸ ਰਹੇ ਹਨ, ਜਿਸ ਦੀ ਮਦਦ ਨਾਲ ਘਰ ਵਿਚ ਛੁਪੇ ਮੱਛਰਾਂ ਨੂੰ ਭਜਾਇਆ ਜਾ ਸਕਦਾ ਹੈ। ਆਨੰਦ ਮਹਿੰਦਰਾ ਨੇ ਦੱਸਿਆ ਕਿ ਮੁੰਬਈ ਵਿਚ ਵਧਦੇ ਡੇਂਗੂ ਮਾਮਲਿਆਂ ਦੇ ਕਾਰਨ ਉਹ ਇਸ ਛੋਟੀ ਤੋਪ ਨੂੰ ਮੰਗਵਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

ਉਨ੍ਹਾਂ ਆਖਿਆ ਕਿ ਚੀਨੀ ਵਿਅਕਤੀ ਵੱਲੋਂ ਬਣਾਈ ਗਈ ਇਹ ਛੋਟੀ ਤੋਪ ਮੱਛਰਾਂ ਨੂੰ ਲੱਭ ਕੇ ਮਾਰ ਸਕਦੀ ਹੈ। ਇਹ ਤੁਹਾਡੇ ਘਰਾਂ ਦੇ ਲਈ ਇਕ ਆਇਰਨ ਡੋਮ ਦੀ ਤਰ੍ਹਾਂ ਕੰਮ ਕਰੇਗੀ। ਅਨੰਦ ਮਹਿੰਦਰਾ ਦੀ ਪੋਸਟ ਨੂੰ ਹੁਣ ਤੱਕ ਢਾਈ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

Tags:    

Similar News