ਹੋ ਜਾਓ ਤਿਆਰ, 1 ਜੁਲਾਈ ਤੋਂ ਹੋਣ ਜਾ ਰਹੇ 6 ਵੱਡੇ ਬਦਲਾਅ, ਸਿੱਧਾ ਪਏਗਾ ਤੁਹਾਡੀ ਜੇਬ੍ਹ ‘ਤੇ ਅਸਰ

LPG ਸਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਦੇ ਨਿਯਮ ਤੱਕ ਨੇ ਸ਼ਾਮਲ ਜਿਸਦੇ ਨਾਲ ਤੁਹਾਡੀ ਜੇਭ੍ਹ ਤੇ ਸਿੱਦਾ ਸਿੱਦਾ ਅਸਰ ਪਏਗਾ।;

Update: 2024-06-27 12:31 GMT

ਚੰਡੀਗੜ੍ਹ: ਜੂਨ ਦਾ ਮਹੀਨਾ ਖਤਮ ਹੋਣ ਜਾ ਰਿਹਾ ਹੈ ਅਤੇ ਜੁਲਾਈ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹਰ ਮਹੀਨਾ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਦਾ ਹੈ। ਜੋ ਤੁਹਾਡੀ ਰਸੋਈ ਤੋਂ ਲੈ ਕੇ ਤੁਹਾਡੇ ਬੈਂਕ ਖਾਤੇ ਅਤੇ ਮੋਬਾਈਲ ਫੋਨ ਤੱਕ ਹਰ ਚੀਜ਼ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ। ਇਹ LPG ਸਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਦੇ ਨਿਯਮ ਤੱਕ ਨੇ ਸ਼ਾਮਲ ਜਿਸਦੇ ਨਾਲ ਤੁਹਾਡੀ ਜੇਭ੍ਹ ਤੇ ਸਿੱਦਾ ਸਿੱਦਾ ਅਸਰ ਪਏਗਾ ਤਾਂ ਆਓ ਜਾਣਦੇ ਹਾਂ ਓਹ ਕਿਹੜੇ 5 ਨਿਯਮ ਨੇ ਜੋ 1 ਜੁਲਾਈ ਤੋਂ ਬਦਲ ਜਾਣਗੇ

ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅਪਡੇਟ ਕੀਤੀਆਂ ਜਾਂਦੀਆਂ ਹਨ। 1 ਮਈ ਨੂੰ ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਸੀ। ਹੁਣ ਦੇਖਣਾ ਹੋਵੇਗਾ ਕਿ 1 ਜੁਲਾਈ ਨੂੰ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਹੁੰਦੀ ਹੈ ਜਾਂ ਵਾਧਾ।

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਨਾ ਸਿਰਫ਼ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹੀ ਨਹੀਂ ਬਦਲੀਆਂ ਜਾਂਦੀਆਂ ਹਨ, ਸਗੋਂ ਤੇਲ ਦੀ ਮਾਰਕੀਟਿੰਗ ਕੰਪਨੀਆਂ ਏਅਰ ਟਰਬਾਈਨ ਫਿਊਲ (ਏਟੀਐਫ) ਅਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਸੋਧ ਕਰਦੀਆਂ ਹਨ। ਅਜਿਹੇ 'ਚ ਪਹਿਲੀ ਤਰੀਕ 'ਤੇ ਇਨ੍ਹਾਂ ਦੀਆਂ ਨਵੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ। ਧਿਆਨ ਯੋਗ ਹੈ ਕਿ ATF ਦੀਆਂ ਕੀਮਤਾਂ 'ਚ ਕਟੌਤੀ ਕਾਰਨ ਹਵਾਈ ਯਾਤਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੀਐਨਜੀ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਵਾਹਨ ਚਾਲਕਾਂ ਦੇ ਖਰਚੇ ਘੱਟ ਹੋ ਸਕਦੇ ਨੇ।

ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ 1 ਜੁਲਾਈ 2024 ਦੀ ਤਾਰੀਖ ਤੁਹਾਡੇ ਲਈ ਮਹੱਤਵਪੂਰਨ ਹੈ। ਦਰਅਸਲ, ਕ੍ਰੈਡਿਟ ਕਾਰਡ ਭੁਗਤਾਨ ਨਾਲ ਜੁੜੇ ਵੱਡੇ ਬਦਲਾਅ ਮਹੀਨੇ ਦੇ ਪਹਿਲੇ ਦਿਨ ਤੋਂ ਲਾਗੂ ਹੋਣ ਜਾ ਰਹੇ ਹਨ। ਇਸ ਤੋਂ ਬਾਅਦ, ਕੁਝ ਪੇਮੈਂਟ ਪਲੇਟਫਾਰਮਾਂ ਰਾਹੀਂ ਬਿੱਲ ਦੇ ਭੁਗਤਾਨ ਵਿੱਚ ਸਮੱਸਿਆ ਆ ਸਕਦੀ ਹੈ। ਇਹਨਾਂ ਪਲੇਟਫਾਰਮਾਂ ਵਿੱਚ CRED, PhonePe, BillDesk ਵਰਗੇ ਕੁਝ ਫਿਨਟੇਕ ਸ਼ਾਮਲ ਹਨ। ਦਰਅਸਲ, ਆਰਬੀਆਈ ਦੇ ਨਵੇਂ ਨਿਯਮ ਦੇ ਅਨੁਸਾਰ, 1 ਜੁਲਾਈ ਤੋਂ, ਸਾਰੇ ਕ੍ਰੈਡਿਟ ਕਾਰਡ ਬਿੱਲਾਂ ਦਾ ਭੁਗਤਾਨ ਭਾਰਤ ਬਿੱਲ ਭੁਗਤਾਨ ਪ੍ਰਣਾਲੀ ਯਾਨੀ BBPS ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹਰ ਕਿਸੇ ਨੂੰ ਭਾਰਤ ਬਿੱਲ ਪੇਮੈਂਟ ਸਿਸਟਮ (BBPS) ਰਾਹੀਂ ਬਿਲਿੰਗ ਕਰਨੀ ਪਵੇਗੀ।

ਚੌਥਾ ਬਦਲਾਅ ਸਿਮ ਕਾਰਡ

ਟਰਾਈ ਨੇ ਕਿਹਾ ਹੈ ਕਿ ਜੇਕਰ ਕੋਈ ਨੰਬਰ ਇੱਕ ਨਿਸ਼ਚਿਤ ਸਮੇਂ ਲਈ ਬੰਦ ਰਹਿੰਦਾ ਹੈ, ਤਾਂ ਮੋਬਾਈਲ ਆਪਰੇਟਰ ਇਸ ਸਿਮ ਨੂੰ ਅਕਿਰਿਆਸ਼ੀਲ ਕਰ ਸਕਦੇ ਹਨ। ਇਸ ਨਾਲ ਸਿਮ ਦੀ ਗਲਤ ਵਰਤੋ ਨੂੰ ਰੋਕਣ 'ਚ ਮਦਦ ਮਿਲੇਗੀ।

ਹੁਣ ਤੁਹਾਨੂੰ ਨਵਾਂ ਸਿਮ ਕਾਰਡ ਪਾਉਣ ਲਈ ਵੈਧ ਪਛਾਣ ਅਤੇ ਪਤਾ ਸਰਟੀਫਿਕੇਟ ਦੀ ਲੋੜ ਹੋਵੇਗੀ। ਇਸਦੇ ਨਾਲ ਹੀ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੀ ਵੀ ਮਦਦ ਲਈ ਜਾਵੇਗੀ। ਇਸ ਦਾ ਉਦੇਸ਼ ਗੈਰ-ਕਾਨੂੰਨੀ ਸਿਮ ਦੀ ਵਿਕਰੀ ਨੂੰ ਰੋਕਣਾ ਅਤੇ ਸਹੀ ਯੂਜ਼ਰਸ ਦੀ ਪਛਾਣ ਕਰਨਾ ਹੈ।

ਇਸ ਤੋਂ ਇਲਾਵਾ, ਸਿਮ ਕਾਰਡਾਂ ਦੀ ਗਿਣਤੀ ਦੀ ਇੱਕ ਨਿਸ਼ਚਿਤ ਸੀਮਾ ਹੈ ਜੋ ਇੱਕ ਵਿਅਕਤੀ ਰੱਖ ਸਕਦਾ ਹੈ। ਇਹ ਅਪਰਾਧੀਆਂ ਨੂੰ ਕਈ ਸਿਮਾਂ ਦੀ ਦੁਰਵਰਤੋਂ ਕਰਨ ਤੋਂ ਰੋਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਨਾਮ 'ਤੇ ਕਿੰਨੇ ਸਿਮ ਜਾਰੀ ਕੀਤੇ ਗਏ ਹਨ।

ਪ੍ਰੀਪੇਡ ਸਿਮ ਕਾਰਡਾਂ ਨੂੰ ਵੀ ਹੁਣ ਪੋਸਟਪੇਡ ਕਨੈਕਸ਼ਨਾਂ ਵਾਂਗ ਪਛਾਣ ਅਤੇ ਪਤੇ ਦੇ ਸਬੂਤ ਦੇ ਨਾਲ ਰਜਿਸਟਰ ਕੀਤਾ ਜਾਵੇਗਾ।

ਮੋਬਾਈਲ ਨੰਬਰ ਪੋਰਟੇਬਿਲਟੀ ਨਿਯਮਾਂ ਵਿੱਚ ਬਦਲਾਅ ਕੀਤੇ ਜਾਣਗੇ। ਹੁਣ ਜਦੋਂ ਤੁਸੀਂ ਆਪਣਾ ਨੰਬਰ ਪੋਰਟ ਕਰਵਾਉਦੇ ਹੋ, ਤਾਂ ਤੁਹਾਡਾ ਸੱਤ ਦਿਨਾਂ ਤੱਕ ਕਿਸੇ ਹੋਰ ਟੈਲੀਕਾਮ ਆਪਰੇਟਰ ਨੂੰ ਪੋਰਟ ਨਹੀਂ ਕੀਤਾ ਜਾਵੇਗਾ। ਇਸ ਮਿਆਦ ਦੇ ਬਾਅਦ ਹੀ ਇਸਨੂੰ ਪੋਰਟ ਕੀਤਾ ਜਾਵੇਗਾ।

ਮੋਬਾਈਲ ਯੂਜ਼ਰਸ ਇਨ੍ਹਾਂ ਗੱਲ੍ਹਾਂ ਦਾ ਰੱਖਣ ਧਿਆਨ

ਆਪਣੇ ਸਿਮ ਕਾਰਡ ਨੂੰ ਐਕਟਿਵ ਰੱਖੋ। ਕਾਲ, ਟੈਕਸਟ ਅਤੇ ਡਾਟਾ ਦਾ ਰੋਜ਼ਾਨਾ ਇਸਤੇਮਾਲ ਕਰੋ।

ਨਵਾਂ ਸਿਮ ਕਾਰਡ ਲੈਂਦੇ ਸਮੇਂ ਪਹਿਚਾਣ ਅਤੇ ਪਤਾ ਸਰਟੀਫਿਕੇਟ ਆਪਣੇ ਨਾਲ ਰੱਖੋ।

ਆਪਣੇ ਨਾਮ 'ਤੇ ਜਾਰੀ ਹੋਣ ਵਾਲੇ ਸਿਮ ਕਾਰਡ ਦੀ ਸੀਮਾ ਨੂੰ ਜਾਣੋ ਅਤੇ ਉਸ ਹਿਸਾਬ ਨਾਲ ਹੀ ਸਿਮ ਨੂੰ ਮੈਨੇਜ ਕਰੋ।

ਜੇਕਰ ਤੁਸੀਂ ਪ੍ਰੀਪੇਡ ਸਿਮ ਇਸਤੇਮਾਲ ਕਰਦੇ ਹੋ, ਤਾਂ ਨਵੇਂ ਨਿਯਮਾਂ ਅਨੁਸਾਰ ਆਪਣੇ ਮੋਬਾਈਲ ਨੈੱਟਵਰਕ ਆਪਰੇਟਰ ਦੇ ਨਾਲ ਰਜਿਸਟਰ ਹੋਵੋ।

ਜੇਕਰ ਤੁਸੀਂ ਆਪਣਾ ਨੰਬਰ ਪੋਰਟ ਕਰਵਾ ਰਹੇ ਹੋ, ਤਾਂ ਸੱਤ ਦਿਨ ਨੰਬਰ ਬੰਦ ਰਹਿਣ ਦੇ ਸਮੇਂ 'ਚ ਤੁਹਾਨੂੰ ਇੱਕ ਆਪਸ਼ਨਲ ਨੰਬਰ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂਕਿ ਲੋਕਾਂ ਨੂੰ ਤੁਹਾਡੇ ਮੋਬਾਈਲ ਨੰਬਰ ਪੋਰਟੇਬਿਲਟੀ ਬਾਰੇ ਪਤਾ ਰਹੇ।

ਅਗਲੇ ਮਹੀਨੇ ਹੋਣ ਵਾਲੇ ਪੰਜਵੇਂ ਵੱਡੇ ਬਦਲਾਅ ਦੀ ਗੱਲ ਕਰੀਏ ਤਾਂ ਇਹ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਨਾਲ ਸਬੰਧਤ ਹੈ। ਦਰਅਸਲ, ਜੇਕਰ ਤੁਹਾਡੇ ਕੋਲ PNB ਖਾਤਾ ਹੈ ਅਤੇ ਤੁਸੀਂ ਸਾਲਾਂ ਤੋਂ ਇਸਦੀ ਵਰਤੋਂ ਨਹੀਂ ਕੀਤੀ ਹੈ, ਤਾਂ ਇਸਨੂੰ 1 ਜੁਲਾਈ, 2024 ਤੋਂ ਬੰਦ ਕੀਤਾ ਜਾ ਸਕਦਾ ਹੈ। ਪਿਛਲੇ ਕੁਝ ਸਮੇਂ ਤੋਂ ਬੈਂਕ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਚੇਤਾਵਨੀ ਦੇ ਰਹੇ ਹਨ ਕਿ ਜਿਨ੍ਹਾਂ ਪੀਐਨਬੀ ਖਾਤਿਆਂ ਵਿੱਚ ਪਿਛਲੇ 3 ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ ਅਤੇ ਉਨ੍ਹਾਂ ਦੇ ਖਾਤੇ ਦਾ ਬੈਲੇਂਸ ਜ਼ੀਰੋ ਹੈ, ਤਾਂ ਉਨ੍ਹਾਂ ਖਾਤਿਆਂ ਨੂੰ 30 ਜੂਨ ਤੱਕ ਚਾਲੂ ਰੱਖਿਆ ਜਾਵੇ ਬੈਂਕ ਬ੍ਰਾਂਚ ਅਤੇ ਕੇਵਾਈਸੀ ਕਰਵਾਓ, ਅਜਿਹਾ ਨਾ ਕਰਨ 'ਤੇ ਉਹ 1 ਜੁਲਾਈ ਤੋਂ ਬੰਦ ਹੋ ਸਕਦੇ ਹਨ।

ਇੰਡੀਅਨ ਬੈਂਕ ਆਪਣੇ ਗਾਹਕਾਂ ਲਈ ਵਿਸ਼ੇਸ਼ FD ਚਲਾ ਰਿਹਾ ਹੈ। ਇਸ FD ਦੀ ਮਿਆਦ 300 ਤੇ 400 ਦਿਨ ਹੈ। ਇੰਡੀਅਨ ਬੈਂਕ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਇਸ FD ਦਾ ਨਾਂ ਇੰਡ ਸੁਪਰ 400 ਤੇ ਇੰਡ ਸੁਪਰੀਮ 300 ਦਿਨ ਹੈ।

ਇਸ FD 'ਚ ਨਿਵੇਸ਼ ਕਰਨ ਦੀ ਆਖਰੀ ਮਿਤੀ 30 ਜੂਨ 2024 ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਕਾਲੇਬਲ FD ਹੈ, ਜਿਸਦਾ ਮਤਲਬ ਹੈ ਕਿ ਤੁਸੀਂ ਜਦੋਂ ਚਾਹੋ ਪੈਸੇ ਕਢਵਾ ਸਕਦੇ ਹੋ। ਇਸ FD 'ਚ ਆਮ ਲੋਕਾਂ ਨੂੰ 7.25 ਫੀਸਦੀ, ਸੀਨੀਅਰ ਸਿਟੀਜ਼ਨ ਨੂੰ 7.75 ਫੀਸਦੀ ਤੇ ਸੁਪਰ ਸੀਨੀਅਰ ਸਿਟੀਜ਼ਨ ਨੂੰ 8.00 ਫੀਸਦੀ ਵਿਆਜ ਮਿਲਦਾ ਹੈ। ਇਸੇ ਦੇ ਨਾਲ ਪੰਜਾਬ ਐਂਡ ਸਿੰਧ ਬੈਂਕ ਦੀ ਸਪੈਸ਼ਲ ਐੱਫਡੀ

ਪੰਜਾਬ ਐਂਡ ਸਿੰਧ ਬੈਂਕ ਦੀ ਸਪੈਸ਼ਲ ਐਫਡੀ ਸਕੀਮ 'ਚ ਨਿਵੇਸ਼ ਕਰਨ ਦੀ ਆਖਰੀ ਮਿਤੀ 30 ਜੂਨ 2024 ਹੈ। ਇਸ FD ਦੀ ਮਿਆਦ 222 ਦਿਨ, 333 ਦਿਨ ਤੇ 444 ਦਿਨ ਹੈ। ਇਸ FD ਵਿੱਚ .05 ਫ਼ੀਸਦ ਦਾ ਵਧ ਤੋਂ ਵਧ ਵਿਆਜ ਮਿਲਦਾ ਹੈ।

ਪੰਜਾਬ ਸਕੂਲ ਸਿੱਖਿਆ ਵਿਭਾਗ (ਪੀਐਸਈਬੀ) ਦੀ ਸਟੇਟ ਮਿਡ ਡੇ ਮੀਲ ਸੋਸਾਇਟੀ ਨੇ ਮਾਨਸੂਨ ਕਾਰਨ ਮਿਡ-ਡੇਅ ਮੀਲ ਦੇ ਮੀਨੂ ਵਿਚ ਬਦਲਾਅ ਕੀਤਾ ਹੈ। ਇਹ ਨਵਾਂ ਮਿਡ-ਡੇ-ਮੀਲ ਵਿਦਿਆਰਥੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜੁਲਾਈ ਤੋਂ ਲਾਗੂ ਕੀਤਾ ਜਾਣਾ ਹੈ। ਨਵੇਂ ਖਾਣੇ ਦੇ ਤਹਿਤ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਛੋਲੇ ਪੂਰੀਆਂ ਮਿਲਿਆ ਕਰਨੀਆਂ ਹਨ। ਇਸ ਤੋਂ ਇਲਾਵਾ ਇਸ ਵਿਚ ਦਾਲ, ਮਾਹ-ਛੋਲੇ ਵੀ ਸ਼ਾਮਲ ਕੀਤਾ ਗਿਆ ਹੈ।

ਵਿਦਿਆਰਥੀਆਂ ਲਈ ਹਫ਼ਤੇ ਵਿੱਚ ਇੱਕ ਵਾਰ ਖੀਰ ਵੀ ਤਿਆਰ ਕੀਤੀ ਜਾਵੇਗੀ। ਵਿਭਾਗ ਵੱਲੋਂ ਤੈਅ ਕੀਤੇ ਗਏ ਮੀਨੂ ਅਨੁਸਾਰ ਸੋਮਵਾਰ ਨੂੰ ਦਾਲਾਂ, ਮੌਸਮੀ ਸਬਜ਼ੀਆਂ ਅਤੇ ਰੋਟੀਆਂ, ਮੰਗਲਵਾਰ ਨੂੰ ਰਾਜਮਾ-ਚਾਵਲ, ਬੁੱਧਵਾਰ ਨੂੰ ਕਾਲੇ ਛੋਲੇ, ਚਿੱਟੇ ਛੋਲੇ ਅਤੇ ਪੁਰੀ , ਵੀਰਵਾਰ ਨੂੰ ਕੜ੍ਹੀ ਅਤੇ ਚਾਵਲ, ਮੌਸਮੀ ਸਬਜ਼ੀਆਂ ਅਤੇ ਰੋਟੀਆਂ। ਸ਼ੁੱਕਰਵਾਰ ਨੂੰ ਦਾਲਾਂ, ਚਾਵਲ ਅਤੇ ਮੌਸਮੀ ਫਲ ਦਿੱਤੇ ਜਾਣਗੇ।

ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਬੱਚਿਆਂ ਨੂੰ ਵਧੀਆ ਖਾਣਾ ਮੁਹੱਈਆ ਕਰਵਾਉਣ ਲਈ ਸਮੇਂ ਸਿਰ ਖਾਣੇ ਦੀ ਚੈਕਿੰਗ ਵੀ ਕੀਤੀ ਗਈ। ਇਸ ਦੇ ਲਈ ਵਿਭਾਗ ਵੱਲੋਂ ਡਿਊਟੀ ਵੀ ਲਗਾਈ ਗਈ ਹੈ। ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਜਿੱਥੇ ਮਿਡ ਡੇ ਮੀਲ ਤਿਆਰ ਕੀਤਾ ਜਾਂਦਾ ਹੈ।

Tags:    

Similar News