Indian Dogs: ਆਵਾਰਾ ਕੁੱਤਿਆਂ ਬਾਰੇ ਜਰਮਨੀ ਤੋਂ ਆਈ ਔਰਤ ਨੇ ਕੀ ਕਿਹਾ, ਦੇਖੋ ਇਸ ਵੀਡਿਓ ਵਿੱਚ
ਬੋਲੀ, "ਮੈਂ ਇੰਨਾਂ ਕੁੱਤਿਆਂ ਨੂੰ 3 ਮਹੀਨਿਆਂ ਤੋਂ ਦੇਖ ਰਹੀ ਹਾਂ.."
German Woman On Indian Street Dogs: ਆਵਾਰਾ ਕੁੱਤਿਆਂ ਦਾ ਮਾਮਲਾ ਇੰਨੀਂ ਦਿਨੀਂ ਕਾਫੀ ਜ਼ਿਆਦਾ ਭਖਿਆ ਹੋਇਆ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦੇਸ਼ ਭਰ ਵਿੱਚ ਬੇਜ਼ੁਬਾਨ ਜਾਨਵਰਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪਰ ਬਾਵਜੂਦ ਇਸਦੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਤਾਂ ਜਿਵੇਂ ਅਪਰਾਧੀ ਮਾਨਸਿਕਤਾ ਦੇ ਲੋਕਾਂ ਨੂੰ ਮੌਕਾ ਮਿਲ ਗਿਆ ਹੈ ਇੰਨਾਂ ਬੇਜ਼ੁਬਾਨ ਜਾਨਵਰਾਂ ਨੂੰ ਤੰਗ ਕਰਨ ਦਾ। ਆਪਣੇ ਫੈਸਲੇ ਵਿੱਚ ਜੱਜਾਂ ਨੇ ਕਿਹਾ ਸੀ ਕਿ ਇਹ ਕੁੱਤੇ ਭਾਰਤ ਦੀ ਛਵੀ ਖਰਾਬ ਕਰ ਰਹੇ ਹਨ, ਕਿਉੰਕਿ ਇੰਨਾਂ ਕੁੱਤਿਆਂ ਨੇ ਦੀ ਵਿਦੇਸ਼ੀ ਲੋਕਾਂ ਨੂੰ ਵੱਢ ਲਿਆ ਸੀ। ਪਰ ਦੂਜੇ ਪਾਸੇ ਹੀ ਜਰਮਨ ਤੋਂ ਆਈ ਇੱਕ ਮਹਿਲਾ ਨੇ ਕੁੱਝ ਹੋਰ ਹੀ ਕਹਾਣੀ ਦੱਸੀ ਹੈ, ਜੋਂ ਨਾ ਤਾਂ ਕਿਸੇ ਮੀਡੀਆ ਚੈਨਲ ਤੇ ਦਿਖਾਈ ਜਾ ਰਹੀ ਹੈ ਅਤੇ ਨਾ ਹੀ ਕੋਈ ਇਸ ਬਾਰੇ ਗੱਲ ਕਰ ਰਿਹਾ ਹੈ।
ਜਰਮਨ ਮਹਿਲਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਭਾਰਤ ਵਿੱਚ ਹੈ ਅਤੇ ਉਸਦਾ ਸੜਕ ਤੇ ਰਹਿਣ ਵਾਲਿਆਂ ਕੁੱਤਿਆਂ ਦੇ ਨਾਲ ਬਹੁਤ ਹੀ ਵਧੀਆ ਪਿਆਰ ਪੈ ਗਿਆ ਹੈ। ਭਾਰਤ ਦੇ ਕੁੱਤੇ ਬਹੁਤ ਹੀ ਪਿਆਰੇ ਅਤੇ ਵਫਾਦਾਰ ਹੁੰਦੇ ਹਨ। ਦੇਖੋ ਇਹ ਵੀਡੀਓ:
German Woman On Indian Street Dogs
ਦੱਸ ਦੇਈਏ ਕਿ 7 ਨਵੰਬਰ ਨੂੰ ਸੁਪਰੀਮ ਕੋਰਟ ਦੇ ਜੱਜਾਂ ਨੇ ਇੱਕ ਤਰਫਾ ਫੈਸਲਾ ਸੁਣਾਇਆ, ਜਿਸ ਵਿੱਚ ਜੱਜਾਂ ਨੇ ਕਿਹਾ ਕਿ ਇਹ ਕੁੱਤੇ ਲੋਕਾਂ ਨੂੰ ਵੱਢ ਰਹੇ ਹਨ, ਭਾਰਤ ਦੀ ਛਵੀ ਪੂਰੀ ਦੁਨੀਆ ਵਿੱਚ ਖਰਾਬ ਹੋ ਰਹੀ ਹੈ। ਇਸ ਕੇਸ ਵਿੱਚ ਕੁੱਤਿਆਂ ਅਤੇ ਕੁੱਤਾ ਪ੍ਰੇਮੀਆਂ ਵੱਲੋਂ ਲੜ ਰਹੇ ਵਕੀਲਾਂ ਦੀ ਇੱਕ ਵੀ ਨਹੀਂ ਸੁਣੀ ਗਈ ਅਤੇ ਪੱਖਪਾਤੀ ਫੈਸਲਾ ਸੁਣਾ ਦਿੱਤਾ ਗਿਆ, ਜਿਸ ਤੋਂ ਬਾਅਦ ਬੇਜ਼ੁਬਾਨ ਜਾਨਵਰਾਂ ਤੇ ਜ਼ੁਲਮ ਹੋਰ ਵਧ ਗਿਆ ਹੈ।