ਗੰਭੀਰ-ਕੋਹਲੀ ਨੇ ਮੈਦਾਨ 'ਤੇ ਬਹਿਸ ਨੂੰ ਲੈ ਕੇ ਖੋਲ੍ਹਿਆ ਵੱਡਾ ਰਾਜ਼

ਕੋਹਲੀ ਅਤੇ ਗੰਭੀਰ, ਜੋ ਕਿ ਸਾਰੇ ਫਾਰਮੈਟਾਂ ਵਿੱਚ ਟੀਮ ਇੰਡੀਆ ਲਈ ਇਕੱਠੇ ਖੇਡ ਚੁੱਕੇ ਹਨ। ਜਿਨ੍ਹਾਂ ਵਿਚਾਲੇ ਪਿਛਲੇ ਸਮੇਂ ਵਿੱਚ ਮੈਦਾਨ 'ਤੇ ਕੁਝ ਝਗੜੇ ਹੋਏ ਸਨ, ਜੋ ਸੁਰਖੀਆਂ ਵਿੱਚ ਵੀ ਰਹੇ ਖਾਸ ਤੌਰ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ, ਜਿਸ ਨੇ ਖੂਬ ਸੁਰਖੀਆਂ ਵੀ ਬਟੌਰਾਂ ਸਨ।;

Update: 2024-09-18 09:31 GMT

ਮੁੰਬਈ (ਕਵਿਤਾ) : ਕੋਹਲੀ ਅਤੇ ਗੰਭੀਰ, ਜੋ ਕਿ ਸਾਰੇ ਫਾਰਮੈਟਾਂ ਵਿੱਚ ਟੀਮ ਇੰਡੀਆ ਲਈ ਇਕੱਠੇ ਖੇਡ ਚੁੱਕੇ ਹਨ। ਜਿਨ੍ਹਾਂ ਵਿਚਾਲੇ ਪਿਛਲੇ ਸਮੇਂ ਵਿੱਚ ਮੈਦਾਨ 'ਤੇ ਕੁਝ ਝਗੜੇ ਹੋਏ ਸਨ, ਜੋ ਸੁਰਖੀਆਂ ਵਿੱਚ ਵੀ ਰਹੇ ਖਾਸ ਤੌਰ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ, ਜਿਸ ਨੇ ਖੂਬ ਸੁਰਖੀਆਂ ਵੀ ਬਟੌਰਾਂ ਸਨ। ਜਿਸਤੋਂ ਬਾਅਦ ਬੀਤੇ ਕਈ ਦਿਨਾਂ ਤੋਂ ਮੁੜ ਤੋਂ ਗੰਭੀਰ ਤੇ ਕੋਹਲੀ ਵਿਚਾਲੇ ਤਣਾਅ ਬਾਰੇ ਸੋਸ਼ਲ ਮੀਡੀਆ ਉੱਤੇ ਖਬਰਾਂ ਚਲ ਰਹੀਆਂ ਹਨ, ਇਸੇ ਦਰਮਿਆਨ ਹੁਣ ਦੋਵੇਂ ਇੱਕਠੇ ਨਜ਼ਰ ਆ ਰਹੇ ਹਨ।

BCCI ਭਾਵ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਮੌਜੂਦਾ ਭਾਰਤੀ ਮੁੱਖ ਕੋਚ ਗੌਤਮ ਗੰਭੀਰ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਵਿਚਕਾਰ ਪਹਿਲਾਂ ਕਦੇ ਨਾ ਵੇਖੀ ਗਈ ਗੱਲਬਾਤ ਦਾ ਟ੍ਰੇਲਰ ਸਾਂਝਾ ਕੀਤਾ। ਇਸ ਵੀਡੀਓ 'ਚ ਦੋਵੇਂ ਕ੍ਰਿਕਟਰ ਇਕ-ਦੂਜੇ ਦੇ ਸਾਹਮਣੇ ਬੈਠੇ ਅਤੇ ਇਕ-ਦੂਜੇ ਨਾਲ ਗੱਲਾਂ ਕਰਦੇ ਅਤੇ ਹਾਸਾ-ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦਈਏ ਇਸ ਵੀਡੀਓ ਵਿੱਚ ਵਿਰਾਟ ਕੋਹਲੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਸਾਰਿਆਂ ਦਾ ਮਸਾਲਾ ਖਤਮ ਕਰਨ ਆਏ ਹਾਂ। ਜ਼ਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ, ਵਿਰਾਟ ਕੋਹਲੀ ਭਾਰਤੀ ਟੀਮ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਟੀਮ ਇੰਡੀਆ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਗੌਤਮ ਗੰਭੀਰ ਸੰਭਾਲ ਰਹੇ ਹਨ। ਭਾਵੇਂ ਦੋਵੇਂ ਦਿੱਗਜ ਇਕੱਠੇ ਟੀਮ ਇੰਡੀਆ 'ਚ ਨਜ਼ਰ ਆਉਂਦੇ ਹਨ ਪਰ ਇਸ ਤੱਥ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਦੋਵੇਂ ਇਕ ਸਮੇਂ ਇਕ-ਦੂਜੇ ਦੇ ਸਭ ਤੋਂ ਵੱਡੇ 'ਦੁਸ਼ਮਣ' ਸਨ।

ਬੀਸੀਸੀਆਈ ਨੇ ਜੋ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਦੇ ਇੰਟਰਵਿਊ ਦਾ ਵੀਡੀਓ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤਾ ਹੈ। ਇਸ ਵੀਡੀਓ ਦੀ ਸ਼ੁਰੂਆਤ ਵਿਸ਼ਵ ਕੱਪ 2011 ਦੇ ਫਾਈਨਲ ਵਿੱਚ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵੱਲੋਂ ਖੇਡੀ ਗਈ ਪਾਰੀ ਨਾਲ ਹੋਈ। ਫਿਰ ਵੀਡੀਓ ਨੇ ਉਹ ਇਤਿਹਾਸਕ ਪਲ ਦਿਖਾਇਆ ਜਦੋਂ ਟੀਮ ਇੰਡੀਆ ਨੇ 28 ਸਾਲਾਂ ਬਾਅਦ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਤੋਂ ਬਾਅਦ ਇੰਟਰਵਿਊ ਸ਼ੁਰੂ ਹੁੰਦੀ ਹੈ।

ਮੈਦਾਨੀ ਝੜਪ ਬਾਰੇ ਵਿਰਾਟ ਕੋਹਲੀ ਨੇ ਗੌਤਮ ਗੰਭੀਰ ਨੂੰ ਸਵਾਲ ਪੁੱਛਿਆ ਕਿ ਤੁਸੀਂ ਜਦੋਂ ਬੱਲੇਬਾਜ਼ੀ ਕਰਦੇ ਸੀ, ਉਸ ਵੇਲੇ ਵਿਰੋਧੀ ਟੀਮ ਦੇ ਖਿਡਾਰੀਆਂ ਨਾਲ ਨੋਕ-ਝੋਕ ਹੁੰਦੀ ਸੀ। ਉਦੋਂ ਤੁਹਾਡਾ ਫੋਕਸ ਹਟਦਾ ਸੀ ਜਾਂ ਪ੍ਰੇਰਿਤ ਹੁੰਦੇ ਸੀ। ਇਸ 'ਤੇ ਗੰਭੀਰ ਨੇ ਕਿਹਾ ਕਿ ਗਰਾਊਂਡ 'ਚ ਤੁਹਾਡੀ ਨੋਕ-ਝੋਕ ਜ਼ਿਆਦਾ ਹੁੰਦੀ ਹੈ। ਇਸ ਦਾ ਤੁਸੀਂ ਚੰਗਾ ਜਵਾਬ ਦੇ ਸਕਦੇ ਹੋ। ਇਸ ਤੋਂ ਬਾਅਦ ਦੋਵਾਂ ਨੇ ਜ਼ਬਰਦਸਤ ਠਹਾਕੇ ਲਾਏ। ਕੋਹਲੀ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਆਪਣੀਆਂ ਭਾਵਨਾਵਾਂ ਨੂੰ ਬਾਹਰ ਆਉਣ ਦਿੱਤਾ, ਜਿਸ ਤੋਂ ਬਾਅਦ ਗੰਭੀਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਸਵਾਲ ਦਾ ਜਵਾਬ ਮੇਰੇ ਤੋਂ ਬਿਹਤਰ ਦੇ ਸਕਦੇ ਹੋ। ਵਿਰਾਟ ਕਹਿੰਦੇ ਹਨ, ਮੈਨੂੰ ਸਿਰਫ਼ ਪੁਸ਼ਟੀ ਚਾਹੀਦੀ ਹੈ।

ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਗਲਤ ਹੈ, ਮੈਂ ਬੱਸ ਚਾਹੁੰਦਾ ਹਾਂ ਕਿ ਕੋਈ ਕਹੇ, ਇਹ ਸਹੀ ਤਰੀਕਾ ਹੈ। ਇਸ ਤੋਂ ਬਾਅਦ ਵੀਡੀਓ ਦੇ ਅੰਤ 'ਚ ਵਿਰਾਟ ਕਹਿੰਦੇ ਹਨ, ਅਸੀਂ ਕਾਫੀ ਮਸਾਲਾ ਦਿੱਤਾ ਹੈ। ਗੰਭੀਰ ਵੀ ਇਸ ਗੱਲ 'ਤੇ ਸਹਿਮਤ ਹੋ ਗਏ ਅਤੇ ਹੱਸ ਪੈਂਦੇ ਹਨ। ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਚੇਪੌਕ ਸਟੇਡੀਅਮ 'ਚ ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਖੂਬ ਪਸੀਨਾ ਵਹਾ ਰਹੀ ਹੈ।

ਭਾਰਤੀ ਟੀਮ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਦੇ ਫਾਈਨਲ 'ਚ ਥਾਂ ਬਣਾਉਣ ਤੋਂ ਪਹਿਲਾਂ ਗੌਤਮ ਗੰਭੀਰ ਦੀ ਕੋਚਿੰਗ ਹੇਠ ਦਸ ਟੈਸਟ ਮੈਚ ਖੇਡਣੇ ਹਨ। ਇਸ ਦੀ ਸ਼ੁਰੂਆਤ ਬੰਗਲਾਦੇਸ਼ ਖਿਲਾਫ 19 ਸਤੰਬਰ ਤੋਂ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਤੋਂ ਹੋਵੇਗੀ। ਇਸ ਤੋਂ ਬਾਅਦ ਨਿਊਜ਼ੀਲੈਂਡ ਨਾਲ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਅਤੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਆਸਟ੍ਰੇਲੀਆ ਦੌਰੇ 'ਤੇ ਜਾਣਾ ਹੈ।

Tags:    

Similar News