ਸਕੂਲ ਦੀ ਕੰਧ ਡਿੱਗਣ ਕਾਰਨ ਚਾਰ ਵਿਦਿਆਰਥੀ ਜ਼ਖ਼ਮੀ ! ਘਟਨਾ ਦੀਆਂ ਤਸਵੀਰਾਂ ਆਈਆਂ ਸਾਹਮਣੇ

ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ ਜਦੋਂ ਵਡੋਦਰਾ ਦੇ ਵਾਘੋਦੀਆ ਰੋਡ ਇਲਾਕੇ 'ਚ ਸਥਿਤ ਸਕੂਲ ਦੀ ਪਹਿਲੀ ਮੰਜ਼ਿਲ 'ਤੇ ਇਕ ਕਲਾਸ ਦੀ ਕੰਧ ਡਿੱਗ ਗਈ ।

Update: 2024-07-20 09:41 GMT

ਗੁਜਰਾਤ : ਗੁਜਰਾਤ ਦੇ ਵਡੋਦਰਾ 'ਚ ਸ਼ੁੱਕਰਵਾਰ ਨੂੰ ਇਕ ਨਿੱਜੀ ਸਕੂਲ ਦੀ ਕੰਧ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਈ ਵਿਦਿਆਰਥੀ ਜ਼ਖਮੀ ਹੋ ਗਏ ਨੇ । ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ ਜਦੋਂ ਵਡੋਦਰਾ ਦੇ ਵਾਘੋਦੀਆ ਰੋਡ ਇਲਾਕੇ 'ਚ ਸਥਿਤ ਸਕੂਲ ਦੀ ਪਹਿਲੀ ਮੰਜ਼ਿਲ 'ਤੇ ਇਕ ਕਲਾਸ ਦੀ ਕੰਧ ਡਿੱਗ ਗਈ । ਇਸ ਘਟਨਾ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਫੁਟੇਜ 'ਚ ਕਈ ਵਿਦਿਆਰਥੀ ਕੰਧ ਦੇ ਨਾਲ ਡਿੱਗਦੇ ਦਿਖਾਈ ਦੇ ਰਹੇ ਹਨ । ਸਕੂਲ ਦੀ ਪ੍ਰਿੰਸੀਪਲ ਨੇ ਇਸ ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, "ਅਸੀਂ ਇੱਕੋ ਦਮ ਉੱਚੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ, ਤਾਂ ਦੇਖਿਆ ਕਿ ਕਲਾਸਰੂਮ ਦੀ ਕੰਧ ਡਿੱਗ ਗਈ ਸੀ । ਇਸ ਘਟਨਾ 'ਚ ਇੱਕ ਵਿਦਿਆਰਥੀ ਦੇ ਸਿਰ 'ਤੇ ਸੱਟ ਲੱਗੀ ਹੈ । ਜਿਸ ਤੋਂ ਬਾਅਦ ਉਸਨੂੰ ਤੁਰੰਤ ਹੀ ਹਸਪਤਾਲ ਪਹੁੰਚਾਇਆ ਗਿਆ, ਇਸ ਤੋਂ ਬਾਅਦ ਦੂਜੇ ਵਿਦਿਆਰਥੀਆਂ ਨੂੰ ਵੀ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਗਿਆ । ਇਸ ਘਟਨਾ ਦੀ ਸੂਚਨਾ ਮਿਲਣ 'ਤੇ ਵਡੋਦਰਾ ਫਾਇਰ ਵਿਭਾਗ ਦੀ ਟੀਮ ਸਕੂਲ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ । ਇਹ ਘਟਨਾ 'ਚ 7ਵੀਂ ਜਮਾਤ ਦੇ ਕਈ ਵਿਦਿਆਰਥੀ ਜ਼ਖਮੀ ਹੋਏ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਹਸਪਤਾਲ ਵਿੱਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ । ਕਲਾਸਰੂਮ ਦੀ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਚ ਇਹ ਸਾਰੀ ਘਟਨਾ ਰਿਕਾਰਡ ਹੋਈ ਹੈ । 

Tags:    

Similar News