ਵਿਨੋਦ ਕਾਂਬਲੀ ਦੀ ਇਸ ਹਾਲਤ ਨੂੰ ਦੇਖ ਪ੍ਰਸ਼ੰਸਕ ਹੈਰਾਨ, ਜਾਣੋ ਖਬਰ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਂਬਲੀ ਬਾਈਕ ਦੇ ਕੋਲ ਖੜ੍ਹੇ ਹੁੰਦੇ ਹਨ ਜਿਸ ਤੋਂ ਬਾਅਦ ਉਹ ਇੱਕ ਦੁਕਾਨ ਵੱਲ ਤੁਰਨ ਦੀ ਕੋਸ਼ਿਸ਼ ਕਰਦਾ ਨੇ ਪਰ ਆਪਣੀਆਂ ਲੱਤਾਂ ਅੱਗੇ ਨਹੀਂ ਹਿਲਾ ਪਾ ਰਹੇ ।;
ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਵਿਨੋਦ ਕਾਂਬਲੀ ਪਿਛਲੇ ਕਾਫੀ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੀ ਤਾਜ਼ਾ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ । ਵੀਡੀਓ ਵਿੱਚ ਕਾਂਬਲੀ ਨੂੰ ਸਹੀ ਢੰਗ ਨਾਲ ਚੱਲਣ ਲਈ ਸੰਘਰਸ਼ ਕਰਦੇ ਦੇਖਿਆ ਗਿਆ ਅਤੇ ਉਨ੍ਹਾਂ ਨੂੰ ਦੋ ਕਦਮ ਤੁਰਨਾ ਵੀ ਔਖਾ ਹੋ ਰਿਹਾ ਸੀ । ਉਹ ਬਿਨਾਂ ਸਹਾਰੇ ਖੜ੍ਹੇ ਵੀ ਨਹੀਂ ਰਹਿ ਸੀ ਹੋ ਪਾ ਰਹੇ । ਕਾਂਬਲੀ ਦੀ ਅਜਿਹੀ ਹਾਲਤ ਦੇਖ ਕੇ ਕ੍ਰਿਕਟ ਪ੍ਰਸ਼ੰਸਕ ਕਾਫੀ ਹੈਰਾਨ ਹਨ । ਕਾਂਬਲੀ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਕਰੀਬੀ ਦੋਸਤ ਸਨ। ਦੋਵਾਂ ਨੇ ਸਕੂਲੀ ਕ੍ਰਿਕਟ 'ਚ ਕਈ ਯਾਦਗਾਰ ਪਾਰੀਆਂ ਖੇਡੀਆਂ । ਕਾਂਬਲੀ ਅਤੇ ਸਚਿਨ ਵੀ ਭਾਰਤ ਲਈ ਇਕੱਠੇ ਖੇਡੇ ਸਨ । ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਂਬਲੀ ਬਾਈਕ ਦੇ ਕੋਲ ਖੜ੍ਹੇ ਹੁੰਦੇ ਹਨ ਜਿਸ ਤੋਂ ਬਾਅਦ ਉਹ ਇੱਕ ਦੁਕਾਨ ਵੱਲ ਤੁਰਨ ਦੀ ਕੋਸ਼ਿਸ਼ ਕਰਦਾ ਨੇ ਪਰ ਆਪਣੀਆਂ ਲੱਤਾਂ ਅੱਗੇ ਨਹੀਂ ਹਿਲਾ ਪਾ ਰਹੇ ਹੁੰਦੇ ਉਸਤੋਂ ਬਾਅਦ ਉਨ੍ਹਾਂ ਦੇ ਕੋਲ ਉਦੋਂ ਹੀ ਇਕ ਵਿਅਕਤੀ ਆਉਂਦਾ ਹੈ ਅਤੇ ਕਾਂਬਲੀ ਦਾ ਹੱਥ ਫੜ ਕੇ ਉਨ੍ਹਾਂ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦਾ ਹੈ ।
ਹਾਲਾਂਕਿ ਕਾਂਬਲੀ ਇਸ ਦੇ ਬਾਵਜੂਦ ਸਹਿਜ ਮਹਿਸੂਸ ਨਹੀਂ ਕਰਦੇ ਅਤੇ ਫਿਰ ਇੱਕ ਹੋਰ ਵਿਅਕਤੀ ਉਨ੍ਹਾਂ ਦੀ ਮਦਦ ਲਈ ਆਉਂਦਾ ਹੈ ਜਿਸ ਦੀ ਮਦਦ ਨਾਲ ਕਾਂਬਲੀ ਉਸ ਵਿਅਕਤੀ ਦੇ ਮੋਢੇ 'ਤੇ ਹੱਥ ਰੱਖ ਕੇ ਅੱਗੇ ਵਧਦੇ ਨੇ । ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਵਿਨੋਦ ਕਾਂਬਲੀ ਪਿਛਲੇ ਕਾਫੀ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੀ ਤਾਜ਼ਾ ਵੀਡੀਓ ਨੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਹੈਰਾਨ ਕਰ ਦਿੱਤਾ ਹੈ । ਇੱਕ ਯੂਜ਼ਰ ਇਸ ਵੀਡੀਓ ਬਾਰੇ ਆਪਣੇ ਵਿਚਾਰ ਲਿਖਦੇ ਕਿਹਾ , "ਕਾਂਬਲੀ ਦੀ ਇਹ ਹਾਲਤ ਦੇਖ ਕੇ ਸੱਚਮੁੱਚ ਦਿਲ ਟੁੱਟ ਗਿਆ। ਉਹ ਕਦੇ ਇੰਨਾ ਮਹਾਨ ਖਿਡਾਰੀ ਸੀ। ਕਾਸ਼ ਉਹ ਆਪਣੇ ਸਾਥੀ ਕ੍ਰਿਕਟਰ ਸਚਿਨ ਵਾਂਗ ਅਨੁਸ਼ਾਸਿਤ ਜੀਵਨ ਬਤੀਤ ਕਰਦਾ। ਉਹ ਕਿੰਨਾ ਮਹਾਨ ਖਿਡਾਰੀ ਹੋ ਸਕਦਾ ਸੀ। ਹੁਣ ਦੇਖੋ ਕੀ। ਉਸਦੀ ਹਾਲਤ ਇਸ ਤਰ੍ਹਾਂ ਦੀ ਹੈ।" ਮੈਂ ਉਸਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।" ਇੱਕ ਹੋਰ ਨੇ ਟਿੱਪਣੀ ਕੀਤੀ, "ਕਾਂਬਲੀ ਦਾ ਵੀਡੀਓ ਇੱਕ ਪ੍ਰਸ਼ੰਸਕ ਲਈ ਦਿਲ ਦਹਿਲਾਉਣ ਵਾਲਾ ਹੈ। ਉਸ ਦੀ ਜ਼ਿੰਦਗੀ ਦਾ ਨਿਰਣਾ ਹਮੇਸ਼ਾ ਉਸ ਦੀ ਪ੍ਰਤਿਭਾ ਤੋਂ ਵੱਧ ਕੀਤੇ ਗਏ ਵਿਕਲਪਾਂ ਦੁਆਰਾ ਕੀਤਾ ਜਾਵੇਗਾ। ਇਹ ਇੱਕ ਅਜਿਹੀ ਕਹਾਣੀ ਹੈ ਜੋ ਵੱਖਰੀ ਹੋ ਸਕਦੀ ਸੀ।