ਨਹਿਰ ’ਚ ਕਾਰ ਡਿੱਗਣ ਕਾਰਨ ਇਕੋ ਸਮੇਂ ਤਿੰਨ ਪੀੜ੍ਹੀਆਂ ਦਾ ਅੰਤ

ਨਿੱਤ ਦਿਨ ਭਿਆਨਕ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਵਿਚ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਰਹੇ ਨੇ। ਹੁਣ ਰਾਜਸਥਾਨ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਐ, ਜਿੱਥੇ ਜ਼ਿਲ੍ਹੇ ਟਿੱਬੀ ਥਾਣਾ ਖੇਤਰ ਵਿਚ ਇਕ ਕਾਰ ਨਹਿਰ ਵਿਚ ਡਿੱਗਣ ਨਾਲ ਤਿੰਨ ਪੀੜ੍ਹੀਆਂ ਇਕੱਠੀਆਂ ਖ਼ਤਮ ਹੋ ਗਈਆਂ।

Update: 2024-08-14 08:38 GMT

ਹਨੂੰਮਾਨਗੜ੍ਹ : ਨਿੱਤ ਦਿਨ ਭਿਆਨਕ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਜਿਨ੍ਹਾਂ ਵਿਚ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਰਹੇ ਨੇ। ਹੁਣ ਰਾਜਸਥਾਨ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਐ, ਜਿੱਥੇ ਜ਼ਿਲ੍ਹੇ ਟਿੱਬੀ ਥਾਣਾ ਖੇਤਰ ਵਿਚ ਇਕ ਕਾਰ ਨਹਿਰ ਵਿਚ ਡਿੱਗਣ ਨਾਲ ਤਿੰਨ ਪੀੜ੍ਹੀਆਂ ਇਕੱਠੀਆਂ ਖ਼ਤਮ ਹੋ ਗਈਆਂ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਐ। ਦੇਖੋ, ਕੀ ਐ ਪੂਰੀ ਖ਼ਬਰ ਅਤੇ ਕਿਵੇਂ ਵਾਪਰਿਆ ਇਹ ਭਾਣਾ।

ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਵਿਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇਕ ਕਾਰ ਇੰਦਰਾ ਗਾਂਧੀ ਨਹਿਰ ਵਿਚ ਅਚਾਨਕ ਡਿੱਗ ਗਈ। ਇਹ ਭਿਆਨਕ ਹਾਦਸਾ ਹਨੂੰਮਾਨਗੜ੍ਹ ਜ਼ਿਲ੍ਹੇ ਵਿਚ ਵਾਪਰਿਆ, ਜਿੱਥੇ ਕਾਰ ਸਵਾਰ ਪਿਤਾ, ਪੁੱਤਰ ਅਤੇ ਪੋਤੇ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਰਾਠੀ ਖੇੜਾ ਤਲਵਾੜਾ ਝੀਲ ਨੇੜੇ ਕਾਰ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 48 ਸਾਲਾ ਮਰਗੂਬ ਆਲਮ, ਉਸ ਦੇ 16 ਸਾਲਾ ਪੁੱਤਰ ਮੁਹੰਮਦ ਸਾਨੀਬ ਅਲੀ ਅਤੇ 3 ਸਾਲਾਂ ਦੇ ਪੋਤੇ ਮੁਹੰਮਦ ਹਸਨੈਨ ਵਜੋਂ ਹੋਈ ਐ। ਜਿਵੇਂ ਇਹ ਹਾਦਸਾ ਵਾਪਰਿਆ ਤਾਂ ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੂੰ ਭਾਜੜਾਂ ਪੈ ਗਈਆਂ, ਸਾਰੇ ਉਨ੍ਹਾਂ ਨੂੰ ਬਚਾਉਣ ਦੇ ਯਤਨ ਕਰਨ ਲੱਗੇ ਪਰ ਕਿਸੇ ਦੀ ਕੋਈ ਕੋਸ਼ਿਸ਼ ਕੰਮ ਨਹੀਂ ਆ ਸਕੀ ਕਿਉਂਕਿ ਨਹਿਰ ਵਿਚ ਡਿੱਗਦਿਆਂ ਹੀ ਕਾਰ ਵਿਚ ਪਾਣੀ ਭਰ ਗਿਆ ਅਤੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ, ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ।

ਇਸ ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਡਰਾਈਵਰ ਕਾਰ ਵਿਚੋਂ ਹੱਥ ਬਾਹਰ ਕੱਢ ਕੇ ਰੀਲ੍ਹ ਬਣਾ ਰਿਹਾ ਸੀ। ਇਸੇ ਦੌਰਾਨ ਕਾਰ ਬੇਕਾਬੂ ਹੋ ਗਈ ਅਤੇ ਨਹਿਰ ਵਿਚ ਜਾ ਡਿੱਗੀ। ਕਾਰ ਨੂੰ ਲਾਕ ਲੱਗਾ ਹੋਇਆ ਸੀ, ਜਿਸ ਕਾਰਨ ਕਾਰ ਵਿਚ ਮੌਜੂਦ ਤਿੰਨੋਂ ਜਣੇ ਕਾਰ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਕਾਰ ’ਚ ਪਾਣੀ ਭਰਨ ਕਾਰਨ ਤਿੰਨਾਂ ਦੀ ਮੌਤ ਹੋ ਗਈ। ਕੁੱਝ ਲੋਕਾਂ ਕੋਲੋਂ ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਮੁਹੰਮਦ ਸਾਨੀਬ ਅਲੀ ਆਪਣੇ ਪਿਤਾ ਮਰਗੂਬ ਆਲਮ ਨੂੰ ਗੱਡੀ ਸਿਖਾ ਰਿਹਾ ਸੀ ਅਤੇ ਇਸੇ ਦੌਰਾਨ ਉਹ ਮੋਬਾਇਲ ਵਿਚ ਵੀਡੀਓ ਬਣਾਉਣ ਲੱਗਿਆ ਤਾਂ ਜੋ ਪਰਿਵਾਰਕ ਮੈਂਬਰਾਂ ਨੂੰ ਦਿਖਾ ਸਕੇ ਕਿ ਉਸ ਦੇ ਪਿਤਾ ਗੱਡੀ ਚਲਾਉਣੀ ਸਿੱਖ ਗਏ ਨੇ, ਪਰ ਇਸੇ ਦੌਰਾਨ ਗੱਡੀ ਚਲਾਉਂਦੇ ਸਮੇਂ ਉਸ ਦਾ ਪਿਤਾ ਵੀ ਮੋਬਾਇਲ ਵੱਲ ਦੇਖਣ ਲੱਗ ਪਿਆ, ਜਿਸ ਕਾਰਨ ਗੱਡੀ ਇਕਦਮ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ ਅਤੇ ਇਹ ਮੰਦਭਾਗਾ ਭਾਣਾ ਵਰਤ ਗਿਆ। ਜਿਵੇਂ ਹੀ ਇਹ ਖ਼ਬਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੱਕ ਪੁੱਜੀ ਤਾਂ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਐੱਸਡੀਆਰਐੱਫ ਅਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ। ਕਾਰ ’ਚੋਂ ਤਿੰਨੇ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ। ਪੁਲਿਸ ਮੁਤਾਬਕ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ। ਪੁਲਿਸ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਤਾਂ ਜੋ ਹਾਦਸੇ ਦਾ ਅਸਲ ਸੱਚ ਸਾਹਮਣੇ ਆ ਸਕੇ।

Tags:    

Similar News