ਪੀਐਮ ਮੋਦੀ ਤੇ ਸੀਐਮ ਯੋਗੀ ਕਰਕੇ ਪਤੀ-ਪਤਨੀ ਵਿਚਾਲੇ ਹੋ ਗਿਆ ਤਲਾਕ!
ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਯੁੱਧਿਆ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਐ, ਜਿੱਥੇ ਇਕ ਮੁਸਲਿਮ ਔਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਾਰੀਫ ਕਰਨੀ ਇੰਨੀ ਜ਼ਿਆਦਾ ਮਹਿੰਗੀ ਪੈ ਗਈ ਕਿ ਉਸ ਦੇ ਪਤੀ ਨੇ ਜਿੱਥੇ ਉਸ ’ਤੇ ਗਰਮ ਦਾਲ ਸੁੱਟ ਦਿੱਤੀ, ਉਥੇ ਹੀ ਉਸ ਨੂੰ ਤਲਾਕ ਤੱਕ ਦੇ ਦਿੱਤਾ।;
ਪੀਐਮ ਮੋਦੀ ਤੇ ਸੀਐਮ ਯੋਗੀ ਬਣੇ ਪਤੀ-ਪਤਨੀ ਦੇ ਤਲਾਕ ਦਾ ਕਾਰਨ!
ਅਯੁੱਧਿਆ : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਯੁੱਧਿਆ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਐ, ਜਿੱਥੇ ਇਕ ਮੁਸਲਿਮ ਔਰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਤਾਰੀਫ ਕਰਨੀ ਇੰਨੀ ਜ਼ਿਆਦਾ ਮਹਿੰਗੀ ਪੈ ਗਈ ਕਿ ਉਸ ਦੇ ਪਤੀ ਨੇ ਜਿੱਥੇ ਉਸ ’ਤੇ ਗਰਮ ਦਾਲ ਸੁੱਟ ਦਿੱਤੀ, ਉਥੇ ਹੀ ਉਸ ਨੂੰ ਤਲਾਕ ਤੱਕ ਦੇ ਦਿੱਤਾ। ਹੁਣ ਪੀੜਤ ਔਰਤ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਅਯੁੱਧਿਆ ਪੁਲਿਸ ਅਤੇ ਬਹਿਰਾਇਚ ਪੁਲਿਸ ਵੱਲੋਂ ਉਸ ਦੀ ਗੱਲ ਨਹੀਂ ਸੁਣੀ ਜਾ ਰਹੀ।
ਜਾਣਕਾਰੀ ਅਨੁਸਾਰ ਬਹਿਰਾਇਚ ਦੀ ਰਹਿਣ ਵਾਲੀ ਮਰੀਅਮ ਦਾ ਵਿਆਹ ਦਸੰਬਰ 2023 ਵਿਚ ਅਯੁੱਧਿਆ ਜ਼ਿਲ੍ਹੇ ਦੇ ਕੋਤਵਾਲੀ ਨਗਰ ਇਲਾਕੇ ਦੇ ਦਿੱਲੀ ਦਰਵਾਜ਼ੇ ਦੇ ਵਾਸੀ ਅਰਸ਼ਦ ਨਾਲ ਹੋਇਆ ਸੀ। ਦੋਵਾਂ ਦੀ ਜ਼ਿੰਦਗੀ ਵਿਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਬੀਤੇ ਦਿਨ ਮਰੀਅਮ ਆਪਣੇ ਪਤੀ ਨਾਲ ਅਯੁੱਧਿਆ ਸ਼ਹਿਰ ਘੁੰਮਣ ਗਈ ਤਾਂ ਉਸ ਨੇ ਪੀਐਮ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤਾਰੀਫ ਕਰ ਦਿੱਤੀ।
ਇਸ ਗੱਲ ਤੋਂ ਉਸ ਦਾ ਪਤੀ ਅਰਸ਼ਦ ਇੰਨਾ ਨਾਰਾਜ ਹੋਇਆ ਕਿ ਉਸ ਨੇ ਪਹਿਲਾਂ ਆਪਣੀ ਪਤਨੀ ਨੂੰ ਕੁੱਟਿਆ ਅਤੇ ਬਾਅਦ ਵਿਚ ਉਸ ਤਲਾਕ ਦੇ ਦਿੱਤਾ। ਇੱਥੇ ਹੀ ਬਸ ਨਹੀਂ, ਉਸ ਨੇ ਮੁੱਖ ਮੰਤਰੀ ਯੋਗੀ ਅਤੇ ਪ੍ਰਧਾਨ ਮੰਤਰੀ ਮੋਦੀ ’ਤੇ ਕਈ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ।
ਪੀੜਤ ਮਰੀਅਮ ਨੇ ਆਖਿਆ ਕਿ ਇੰਨੀ ਛੋਟੀ ਜਿਹੀ ਗੱਲ ਤੋਂ ਉਸ ਦੇ ਪਤੀ ਨੇ ਉਸ ਨੂੰ ਕੁੱਟਿਆ ਅਤੇ ਤਲਾਕ ਦੇ ਦਿੱਤਾ। ਉਸ ਨੇ ਇਹ ਵੀ ਆਖਿਆ ਕਿ ਅਰਸ਼ਦ ਨੇ ਉਸ ਦੇ ਮੂੰਹ ’ਤੇ ਗਰਮ ਦਾਲ ਵਿਚ ਸੁੱਟ ਦਿੱਤੀ। ਉਸ ਵੱਲੋਂ ਸੀਐਮ ਯੋਗੀ ਕੋਲੋਂ ਇਨਸਾਫ਼ ਦੀ ਅਪੀਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।