ਡੀਜੀਪੀ ਦੀ ਧੀ 15 ਕਿਲੋ ਸੋਨੇ ਸਮੇਤ ਗ੍ਰਿਫ਼ਤਾਰ
ਡੀਜੀਪੀ ਦੀ ਬੇਟੀ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਨੂੰ ਹਵਾਈ ਅੱਡੇ ’ਤੇ 15 ਕਿਲੋ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਏ। ਰਾਨਿਆ ਦੁਬਈ ਤੋਂ ਆਈ ਸੀ ਪਰ ਜਦੋਂ ਹਵਾਈ ਅੱਡੇ ’ਤੇ ਉਸ ਦੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਬੈਗ ਵਿਚੋਂ 15 ਕਿਲੋ ਸੋਨਾ ਬਰਾਮਦ ਹੋਇਆ, ਜਦੋਂ ਰੈਵਨਿਊ ਇੰਟੈਲੀਜੈਂਸ ਨੂੰ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਡੀਜੀਪੀ ਦੀ ਬੇਟੀ ਨੂੰ ਗ੍ਰਿਫ਼ਤਾਰ ਕਰ ਲਿਆ।
ਬੰਗਲੁਰੂ : ਡੀਜੀਪੀ ਦੀ ਬੇਟੀ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਨੂੰ ਹਵਾਈ ਅੱਡੇ ’ਤੇ 15 ਕਿਲੋ ਸੋਨੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਏ। ਰਾਨਿਆ ਦੁਬਈ ਤੋਂ ਆਈ ਸੀ ਪਰ ਜਦੋਂ ਹਵਾਈ ਅੱਡੇ ’ਤੇ ਉਸ ਦੇ ਸਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਬੈਗ ਵਿਚੋਂ 15 ਕਿਲੋ ਸੋਨਾ ਬਰਾਮਦ ਹੋਇਆ, ਜਦੋਂ ਰੈਵਨਿਊ ਇੰਟੈਲੀਜੈਂਸ ਨੂੰ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਡੀਜੀਪੀ ਦੀ ਬੇਟੀ ਨੂੰ ਗ੍ਰਿਫ਼ਤਾਰ ਕਰ ਲਿਆ।
ਕਰਨਾਟਕ ਦੇ ਡੀਜੀਪੀ ਰਾਮਚੰਦਰ ਰਾਓ ਦੀ ਬੇਟੀ ਰਾਨਿਆ ਰਾਓ ਨੂੰ ਏਅਰਪੋਰਟ ਪੁਲਿਸ ਨੇ 14 ਕਿਲੋ 800 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ ਕਰ ਲਿਆ ਜੋ ਦੁਬਈ ਤੋਂ ਆਈ ਸੀ। ਰਾਨਿਆ ਰਾਓ ਕਰਨਾਟਕ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਰਾਮ ਚੰਦਰ ਰਾਓ ਦੀ ਸੌਤੇਲੀ ਬੇਟੀ ਅਤੇ ਅਤੇ ਕੰਨੜ ਫਿਲਮਾਂ ਵਿਚ ਵੀ ਕੰਮ ਕਰਦੀ ਐ। ਬਰਾਮਦ ਹੋਏ ਸੋਨੇ ਸਬੰਧੀ ਰਾਨਿਆ ਸਹੀ ਜਾਣਕਾਰੀ ਨਹੀਂ ਦੇ ਸਕੀ, ਜਿਸ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਸ ਨੂੰ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਡਾਇਰੈਕਟਰ ਆਫ਼ ਰੈਵਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਮੁਤਾਬਕ ਰਾਨਿਆ ਰਾਓ ਦੁਬਈ ਤੋਂ ਅਮੀਰਾਤ ਫਲਾਈਟ ਜ਼ਰੀਏ ਭਾਰਤ ਪੁੱਜੀ ਸੀ। ਸੁਰੱਖਿਆ ਏਜੰਸੀਆਂ ਪਹਿਲਾਂ ਹੀ ਉਸ ਦੀ ਐਕਟੀਵਿਟੀ ’ਤੇ ਨਿਗ੍ਹਾ ਰੱਖ ਰਹੀਆਂ ਸਨ ਕਿਉਂਕਿ ਰਾਨਿਆ ਪਿਛਲੇ 15 ਦਿਨਾਂ ਵਿਚ ਚਾਰ ਵਾਰ ਦੁਬਈ ਜਾ ਚੁੱਕੀ ਸੀ। ਡੀਆਰਆਈ ਦੀ ਦਿੱਲੀ ਟੀਮ ਨੂੰ ਪਹਿਲਾਂ ਤੋਂ ਹੀ ਰਾਨਿਆ ਦੇ ਸੋਨੇ ਦੀ ਤਸਕਰੀ ਵਿਚ ਸ਼ਾਮਲ ਹੋਣ ਦੀ ਜਾਣਕਾਰੀ ਮਿਲੀ ਸੀ, ਇਸ ਕਰਕੇ 3 ਮਾਰਚ ਨੂੰ ਉਨ੍ਹਾਂ ਦੀ ਫਲਾਈਟ ਦੇ ਲੈਂਡ ਕਰਨ ਤੋਂ ਦੋ ਘੰਟੇ ਪਹਿਲਾਂ ਹੀ ਅਧਿਕਾਰੀ ਹਵਾਈ ਅੱਡੇ ’ਤੇ ਪਹੁੰਚ ਗਏ ਸੀ, ਜਿਨ੍ਹਾਂ ਨੇ ਹਵਾਈ ਅੱਡੇ ’ਤੇ ਉਤਰਦੇ ਹੀ ਰਾਨਿਆ ਨੂੰ ਹਿਰਾਸਤ ਵਿਚ ਲੈ ਲਿਆ।
ਜਾਣਕਾਰੀ ਅਨੁਸਾਰ ਰਾਨਿਆ ਰਾਓ ਨੇ ਹਵਾਈ ਅੱਡੇ ’ਤੇ ਉਤਰਦੇ ਹੀ ਖ਼ੁਦ ਨੂੰ ਕਰਨਾਟਕ ਦੇ ਡੀਜੀਪੀ ਦੀ ਬੇਟੀ ਦੱਸਿਆ ਅਤੇ ਨਾਲ ਹੀ ਲੋਕਲ ਪੁਲਿਸ ਨਾਲ ਸੰਪਰਕ ਕਰਕੇ ਹਵਾਈ ਅੱਡੇ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਡੀਆਰਆਈ ਦੀ ਟੀਮ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਡੀਆਰਆਈ ਹੈੱਡਕੁਆਟਰ ਵਿਖੇ ਲੈ ਗਈ। ਜਾਂਚ ਦੌਰਾਨ ਪਤਾ ਚੱਲਿਆ ਕਿ ਰਾਨਿਆ ਕੁੱਝ ਸੋਨੇ ਨੂੰ ਆਪਣੇ ਕੱਪੜਿਆਂ ਵਿਚ ਛੁਪਾ ਰਹੀ ਸੀ। ਗ਼ੈਰਕਾਨੂੰਨੀ ਸੋਨਾ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ।
ਜਾਂਚ ਦੌਰਾਨ ਰਾਨਿਆ ਨੇ ਦਾਅਵਾ ਕੀਤਾ ਕਿ ਉਹ ਕਾਰੋਬਾਰ ਦੇ ਸਿਲਸਿਲੇ ਵਿਚ ਦੁਬਈ ਗਈ ਸੀ। ਹਾਲਾਂਕਿ ਡੀਆਰਆਈ ਅਧਿਕਾਰੀਆਂ ਨੂੰ ਸ਼ੱਕ ਐ ਕਿ ਉਹ ਤਸਕਰੀ ਦੇ ਇਕ ਵੱਡੇ ਨੈੱਟਵਰਕ ਦਾ ਹਿੱਸਾ ਹੋ ਸਕਦੀ ਐ। ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿਚ ਜੁਟੀਆਂ ਹੋਈਆਂ ਨੇ ਕਿ,,, ਕੀ ਰਾਨਿਆ ਇਸ ਤੋਂ ਪਹਿਲਾਂ ਵੀ ਦੁਬਈ ਤੋਂ ਸੋਨਾ ਲਿਆ ਚੁੱਕੀ ਐ? ਜੇਕਰ ਲਿਆ ਚੁੱਕੀ ਐ ਤਾਂ ਉਹ ਸੋਨਾ ਕਿੱਥੇ ਗਿਆ? ਇਸ ਦਾ ਵੀ ਪਤਾ ਲਗਾਇਆ ਜਾਵੇਗਾ।
ਉਧਰ ਇਸ ਮਾਮਲੇ ’ਤੇ ਬੋਲਦਿਆਂ ਕਾਂਗਰਸੀ ਵਿਧਾਇਕ ਏਐਸ ਪੋਨੰਨਾ ਨੇ ਆਖਿਆ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਡੀਜੀਪੀ ਦੀ ਬੇਟੀ ਦਾ ਫਸਣਾ ਐਕਸੀਡੈਂਟਲ ਐ, ਉਹ ਇਕ ਮੁਲਜ਼ਮ ਐ ਅਤੇ ਤਸਕਰੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਐ। ਉਨ੍ਹਾਂ ਆਖਿਆ ਕਿ ਕਾਨੂੰਨ ਆਪਣਾ ਕੰਮ ਕਰੇਗਾ, ਚਾਹੇ ਉਹ ਡੀਜੀਪੀ ਦੀ ਬੇਟੀ ਹੋਵੇ, ਆਮ ਆਦਮੀ ਦੀ ਬੇਟੀ ਹੋਵੇ, ਮੁੱਖ ਮੰਤਰੀ ਦੀ ਬੇਟੀ ਹੋਵ ਜਾਂ ਪ੍ਰਧਾਨ ਮੰਤਰੀ ਦੀ ਬੇਟੀ ਹੋਵੇ,,,, ਕਾਨੂੰਨ ਸਾਰਿਆਂ ਲਈ ਬਰਾਬਰ ਐ। ਇਸੇ ਤਰ੍ਹਾਂ ਭਾਜਪਾ ਵਿਧਾਇਕ ਡਾ. ਭਰਤ ਸ਼ੈਟੀ ਵਾਈ ਨੇ ਆਖਿਆ ਕਿ ਜੇਕਰ ਇਹ ਸੱਚ ਐ ਅਤੇ ਇਸ ਵਿਚ ਲੋਕਲ ਪੁਲਿਸ ਵੀ ਸ਼ਾਮਲ ਐ ਤਾਂ ਇਹ ਸੱਤਾ ਦੀ ਦੁਰਵਰਤੋਂ ਕੀਤੀ ਜਾ ਰਹੀ ਐ, ਸਰਕਾਰ ਨੂੰ ਇਸ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਐ।