ਹਰਿਆਣਾ-ਜੰਮੂ ਕਸ਼ਮੀਰ ਦੇ ਐਗਜ਼ਿਟ ਪੋਲ ’ਚ ਕਾਂਗਰਸ ਦੀ ਵਾਪਸੀ

ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ 90-90 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਬੀਤੇ ਕੱਲ੍ਹ ਹੋ ਚੁੱਕੀ ਐ, ਹੁਣ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਪਰ ਉਸ ਤੋਂ ਪਹਿਲਾਂ ਹੀ ਐਗਜ਼ਿਟ ਪੋਲ ਜਾਰੀ ਕੀਤੇ ਗਏ ਨੇ, ਜਿਸ ਦੇ ਆਧਾਰ ’ਤੇ ਦੋਵੇਂ ਸੂਬਿਆਂ ਵਿਚ ਭਾਜਪਾ ਨੂੰ ਵੱਡਾ ਝਟਕਾ ਲਗਦਾ ਦਿਖਾਈ ਦੇ ਰਿਹਾ ਏ। ਦੋਵੇਂ ਸੂਬਿਆਂ ਵਿਚ ਸਰਕਾਰ ਬਣਾਉਣ ਲਈ 46 ਸੀਟਾਂ ਜ਼ਰੂਰੀ ਨੇ।

Update: 2024-10-06 13:37 GMT

ਚੰਡੀਗੜ੍ਹ : ਹਰਿਆਣਾ ਅਤੇ ਜੰਮੂ ਕਸ਼ਮੀਰ ਦੀਆਂ 90-90 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਬੀਤੇ ਕੱਲ੍ਹ ਹੋ ਚੁੱਕੀ ਐ, ਹੁਣ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਪਰ ਉਸ ਤੋਂ ਪਹਿਲਾਂ ਹੀ ਐਗਜ਼ਿਟ ਪੋਲ ਜਾਰੀ ਕੀਤੇ ਗਏ ਨੇ, ਜਿਸ ਦੇ ਆਧਾਰ ’ਤੇ ਦੋਵੇਂ ਸੂਬਿਆਂ ਵਿਚ ਭਾਜਪਾ ਨੂੰ ਵੱਡਾ ਝਟਕਾ ਲਗਦਾ ਦਿਖਾਈ ਦੇ ਰਿਹਾ ਏ। ਦੋਵੇਂ ਸੂਬਿਆਂ ਵਿਚ ਸਰਕਾਰ ਬਣਾਉਣ ਲਈ 46 ਸੀਟਾਂ ਜ਼ਰੂਰੀ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਹਰਿਆਣਾ ਅਤੇ ਜੰਮੂ ਕਸ਼ਮੀਰ ਵਿਚ ਹੋਈ ਵੋਟਿੰਗ ਨੂੰ ਲੈਕੇ ਕੀ ਕਹਿੰਦੇ ਨੇ ਐਗਜ਼ਿਟ ਪੋਲ ਅਤੇ ਕਿਹੜੇ ਸੂਬੇ ਵਿਚ ਬਣ ਸਕਦੀ ਐ ਕਿਸ ਪਾਰਟੀ ਦੀ ਸਰਕਾਰ?

ਹਰਿਆਣਾ ਅਤੇ ਜੰਮੂ ਕਸ਼ਮੀਰ ਵਿਚ ਵੋਟਾਂ ਦਾ ਕੰਮ ਖ਼ਤਮ ਹੋ ਗਿਆ ਏ। ਹੁਣ 8 ਅਕਤੂਬਰ ਨੂੰ ਦੋਵੇਂ ਸੂਬਿਆਂ ਦਾ ਨਤੀਜਾ ਆਵੇਗਾ। ਦੋਵੇਂ ਸੂਬਿਆਂ ਵਿਚ ਬਰਾਬਰ ਯਾਂਨੀ 90-90 ਸੀਟਾਂ ਨੇ, ਜਿੱਥੇ ਸਰਕਾਰ ਬਣਾਉਣ ਲਈ 46 ਸੀਟਾਂ ਜ਼ਰੂਰੀ ਹੋਣਗੀਆਂ। ਹਰਿਆਣਾ ਵਿਚ 12 ਸਰਵੇ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਕੀਤੇ ਗਏ, ਜਦਕਿ ਜੰਮੂ ਕਸ਼ਮੀਰ ਵਿਚ 9 ਏਜੰਸੀਆਂ ਨੇ ਐਗਜ਼ਿਟ ਪੋਲ ਜਾਰੀ ਕੀਤੇ। ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਪੋਲ ਆਫ ਪੋਲਜ਼ ਦਾ ਹਿਸਾਬ ਲਗਾਇਆ ਗਿਆ ਏ। ਪੋਲ ਆਫ਼ ਪੋਲਜ਼ ਦੇ ਮੁਤਾਬਕ ਹਰਿਆਣਾ ਦੇ 12 ਸਰਵੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਐ, ਜਿੱਥੇ ਕਾਂਗਰਸ ਪਾਰਟੀ ਨੂੰ 56 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਏ ਅਤੇ ਸੱਤਾਧਾਰੀ ਪਾਰਟੀ ਭਾਜਪਾ ਬਹੁਮਤ ਤੋਂ ਕਾਫ਼ੀ ਦੂਰ 27 ਸੀਟਾਂ ਨੂੰ ਸਿਮਟਦੀ ਦਿਖਾਈ ਦੇ ਰਹੀ ਐ। ਸਿਆਸੀ ਮਾਹਿਰਾਂ ਮੁਤਾਬਕ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਜੇਕਰ ਹਵਾ ਦਾ ਰੁਖ਼ ਦੇਖਿਆ ਜਾਵੇ ਤਾਂ ਹਰਿਆਣਾ ਵਿਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਣਦੀ ਦਿਖਾਈ ਦੇ ਰਹੀ ਐ ਅਤੇ ਉਹ ਆਪਣੇ ਬਲਬੂਤੇ ਸਰਕਾਰ ਬਣਾ ਸਕਦੀ ਐ।

ਇਸੇ ਤਰ੍ਹਾਂ ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਪੋਲ ਆਫ ਪੋਲਜ਼ ਦੇ ਮੁਤਾਬਕ ਜੰਮੂ ਕਸ਼ਮੀਰ ਦੇ 10 ਪੋਲ ਵਿਚੋਂ 5 ਵਿਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਐ, ਜਦਕਿ 5 ਵਿਚ ਉਹ ਬਹੁਮਤ ਦੇ ਨਾਲ 10 ਤੋਂ 15 ਸੀਟਾਂ ਦੂਰ ਦਿਖਾਈ ਦੇ ਰਹੀ ਐ। ਪਾਰਟੀ ਨੂੰ 40 ਸੀਟਾ ਮਿਲਣ ਦਾ ਅੰਦਾਜ਼ਾ ਦਿਖਾਇਆ ਜਾ ਰਿਹਾ ਏ, ਜਦਕਿ ਇਸ ਸਰਵੇ ਦੇ ਮੁਤਾਬਕ ਭਾਜਪਾ ਨੂੰ ਜੰਮੂ ਕਸ਼ਮੀਰ ਵਿਚ 30 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਨੇ। ਪੀਡੀਪੀ ਅਤੇ ਹੋਰ ਨੂੰ 10-10 ਸੀਟਾਂ ਆਉਣ ਦਾ ਅਨੁਮਾਨ ਐ।

ਇਸੇ ਤਰ੍ਹਾਂ ਜੇਕਰ ਸਿਆਸੀ ਮਾਹਿਰਾਂ ਮੁਤਾਬਕ ਜੰਮੂ ਕਸ਼ਮੀਰ ਦੀਆਂ 90 ਸੀਟਾਂ ’ਤੇ ਜੇਕਰ ਹਵਾ ਦੇ ਰੁਖ਼ ਦੀ ਗੱਲ ਕੀਤੀ ਜਾਵੇ ਤਾਂ 10 ਸਾਲ ਬਾਅਦ ਜੰਮੂ ਕਸ਼ਮੀਰ ਵਿਚ ਇਕ ਪਾਰਟੀ ਜਾਂ ਅਲਾਇੰਸ ਨੂੰ ਬਹੁਮਤ ਦੇ ਲਈ ਜ਼ਰੂਰੀ 46 ਸੀਟਾਂ ਦਿਖਾਈ ਨਹੀਂ ਦੇ ਰਹੀਆਂ। ਇਕ ਹੋਰ ਰਿਪੋਰਟ ਦੇ ਮੁਤਾਬਕ ਹੋ ਸਕਦਾ ਏ ਕਿ ਜੰਮੂ ਕਸ਼ਮੀਰ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਾ ਹੋ ਸਕੇ, ਯਾਨੀ ਕਿ ਐਨਸੀ ਅਤੇ ਕਾਂਗਰਸ ਨੂੰ 35 ਤੋਂ 40 ਸੀਟਾਂ ਅਤੇ ਭਾਜਪਾ ਨੂੰ 20 ਤੋਂ 25 ਸੀਟਾਂ ਮਿਲ ਸਕਦੀਆ ਨੇ। ਅਜਿਹੀ ਸਥਿਤੀ ਵਿਚ ਮਹਿਬੂਬਾ ਮੁਫ਼ਤੀ ਦੇ ਕਿੰਗ ਮੇਕਰ ਬਣਨ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ।

ਚੋਣਾਂ ਤੋਂ ਪਹਿਲਾਂ ਸਿਰਫ਼ ਦੋ ਏਜੰਸੀਆਂ ਨੇ ਓਪੀਅਨੀਅਨ ਪੋਲ ਕਰਵਾਏ ਸੀ। ਹਰਿਆਣਾ ਵਿਚ ਟਾਈਮਜ਼ ਨਾਓ ਮੈਟ੍ਰਿਜ਼ ਦੇ ਓਪੀਨੀਅਨ ਪੋਲ ਵਿਚ ਤ੍ਰਿਸ਼ੰਕੂ ਵਿਧਾਨ ਸਭਾ ਦੇ ਆਸਾਰ ਦਿਖਾਈ ਦੇ ਰਹੇ ਨੇ, ਜਦਕਿ ਜੰਮੂ ਕਸ਼ਮੀਰ ਵਿਚ ਲੋਕਪੋਲ ਓਪੀਨੀਅਨ ਸਰਵੇ ਦੇ ਮੁਤਾਬਕ ਕਾਂਗਰਸ ਅਤੇ ਐਨਸੀ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਐ। ਓਪੀਅਨੀਅਨ ਪੋਲ ਅਤੇ ਐਗਜ਼ਿਟ ਪੋਲ ਭਾਵੇਂ ਦੋਵੇਂ ਹੀ ਚੋਣਾਵੀ ਸਰਵੇ ਹੁੰਦੇ ਨੇ ਪਰ ਓਪੀਨੀਅਨ ਪੋਲ ਨੂੰ ਚੋਣਾਂ ਤੋਂ ਪਹਿਲਾਂ ਕੀਤਾ ਜਾਂਦਾ ਏ, ਜਿਸ ਦੇ ਨਤੀਜੇ ਵੀ ਚੋਣਾਂ ਤੋਂ ਪਹਿਲਾਂ ਹੀ ਜਾਰੀ ਕੀਤੇ ਜਾਂਦੇ ਨੇ। ਇਨ੍ਹਾਂ ਵਿਚ ਸਾਰੇ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਏ, ਯਾਨੀ ਕਿ ਜ਼ਰੂਰੀ ਨਹੀਂ ਕਿ ਸਰਵੇ ਦੇ ਸਵਾਲਾਂ ਦਾ ਜਵਾਬ ਦੇਣ ਵਾਲਾ ਵੋਟਰ ਹੀ ਹੋਵੇ। ਇਸ ਸਰਵੇ ਵਿਚ ਵੱਖ ਵੱਖ ਮੁੱਦਿਆਂ ਦੇ ਆਧਾਰ ’ਤੇ ਜਨਤਾ ਦੇ ਮੂਡ ਦਾ ਅਨੁਮਾਨ ਲਗਾਇਆ ਜਾਂਦਾ ਏ।

ਇਸੇ ਤਰ੍ਹਾਂ ਐਗਜ਼ਿਟ ਪੋਲ ਚੋਣਾਂ ਦੇ ਦੌਰਾਨ ਕੀਤਾ ਜਾਂਦਾ ਏ, ਜਿਸ ਦੇ ਨਤੀਜੇ ਸਾਰੇ ਪੜਾਅ ਦੀਆਂ ਵੋਟਾਂ ਖ਼ਤਮ ਹੋਣ ਤੋਂ ਬਾਅਦ ਜਾਰੀ ਕੀਤੇ ਜਾਂਦੇ ਨੇ। ਐਗਜ਼ਿਟ ਪੋਲ ਏਜੰਸੀਆਂ ਦੇ ਅਧਿਕਾਰੀ ਵੋਟਿੰਗ ਦੇ ਦਿਨ ਵੋਟਿੰਗ ਕੇਂਦਰਾਂ ’ਤੇ ਮੌਜੂਦ ਹੁੰਦੇ ਨੇ। ਉਹ ਵੋਟਰ ਕਰਨ ਤੋਂ ਬਾਅਦ ਵੋਟਰਾਂ ਨੂੰ ਚੋਣਾਂ ਨਾਲ ਜੁੜੇ ਸਵਾਲ ਪੁੱਛਦੇ ਨੇ, ਜਿਸ ਤੋਂ ਬਾਅਦ ਵੋਟਰਾਂ ਦੇ ਜਵਾਬ ਦੇ ਆਧਾਰ ’ਤੇ ਰਿਪੋਰਟ ਤਿਆਰ ਕੀਤੀ ਜਾਂਦੀ ਐ। ਰਿਪੋਰਟ ਦਾ ਆਂਕਲਨ ਕੀਤਾ ਜਾਂਦਾ ਏ, ਜਿਸ ਤੋਂ ਪਤਾ ਚੱਲ ਸਕੇ ਕਿ ਵੋਟਰਾਂ ਦਾ ਰੁਝਾਨ ਕਿਸ ਪਾਰਟੀ ਵੱਲ ਜ਼ਿਆਦਾ ਏ। ਇਸ ਤੋਂ ਬਾਅਦ ਫਿਰ ਨਤੀਜਿਆਂ ਦਾ ਅਨੁਮਾਨ ਲਗਾਇਆ ਜਾਂਦਾ ਏ।

Tags:    

Similar News