ਨਸ਼ੇ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ, ਜਾਰੀ ਕੀਤਾ ਟੋਲ ਫ੍ਰੀ ਨੰਬਰ

ਦੇਸ਼ ਵਿੱਚ ਨਸ਼ੇ ਦੇ ਖਾਤਮੇ ਲਈ ਕੇਂਦਰ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਹੈ ਜਿਸਦੇ ਤਹਿਤ ਨਸ਼ੇ ਦੇ ਕਾਰੋਬਾਰ ਵਿਰੁੱਧ ਕੋਈ ਵੀ ਜਾਣਕਾਰੀ ਹੁਣ ਟੋਲ ਫਰੀ ਨੰਬਰ 1933 'ਤੇ ਦਿੱਤੀ ਜਾ ਸਕਦੀ ਹੈ। ਇਹ 24 ਘੰਟੇ ਕੰਮ ਕਰੇਗਾ।

Update: 2024-07-19 10:31 GMT

ਚੰਡੀਗੜ੍ਹ : ਦੇਸ਼ ਚ ਨਸ਼ੇ ਦੇ ਖਾਤਮੇ ਲਈ ਕੇਂਦਰ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਹੈ ਜਿਸਦੇ ਤਹਿਤ ਨਸ਼ੇ ਦੇ ਕਾਰੋਬਾਰ ਵਿਰੁੱਧ ਕੋਈ ਵੀ ਜਾਣਕਾਰੀ ਹੁਣ ਟੋਲ ਫਰੀ ਨੰਬਰ 1933 'ਤੇ ਦਿੱਤੀ ਜਾ ਸਕਦੀ ਹੈ। ਇਹ 24 ਘੰਟੇ ਕੰਮ ਕਰੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨੈਸ਼ਨਲ ਨਾਰਕੋਟਿਕਸ ਹੈਲਪਲਾਈਨ 'ਮਾਨਸ' ਦੀ ਸ਼ੁਰੂਆਤ ਕੀਤੀ ਜਿਸਦਾ ਮੁਖ ਮਕਸਦ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣਾ ਅਤੇ ਨੌਜਵਾਨਾਂ ਨੂੰ ਅਤੇ ਦੇਸ਼ ਦੇ ਨਾਗਰਿਕ ਨੂੰ ਇਸ ਨਸ਼ੇ ਦੀ ਦਲਦਲ ਚੋ ਬਚਾਉਣਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨੈਸ਼ਨਲ ਨਾਰਕੋਟਿਕਸ ਹੈਲਪਲਾਈਨ 'ਮਾਨਸ' ਦੀ ਸ਼ੁਰੂਆਤ ਕੀਤੀ। ਮਾਨਸ ਦਾ ਅਰਥ ਹੈ 'ਨਾਰਕੋਟਿਕਸ ਇੰਟਰਡਿਕਸ਼ਨ ਇਨਫਰਮੇਸ਼ਨ ਸੈਂਟਰ' ਜਾਂ ਨਾਰਕੋਟਿਕਸ ਇੰਟਰਡਿਕਸ਼ਨ ਇੰਟੈਲੀਜੈਂਸ ਸੈਂਟਰ। ਨਸ਼ੇ ਦੇ ਕਾਰੋਬਾਰ ਵਿਰੁੱਧ ਕੋਈ ਵੀ ਜਾਣਕਾਰੀ ਹੁਣ ਟੋਲ ਫਰੀ ਨੰਬਰ 1933 'ਤੇ ਦਿੱਤੀ ਜਾ ਸਕਦੀ ਹੈ। ਇਹ 24 ਘੰਟੇ ਕੰਮ ਕਰੇਗਾ। ਇਸ ਤਹਿਤ ਵੈੱਬ ਪੋਰਟਲ ਅਤੇ ਮੋਬਾਈਲ ਐਪ ਵੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ 'ਤੇ ਤੁਸੀਂ ਕਿਸੇ ਵੀ ਨਸ਼ੀਲੇ ਪਦਾਰਥ ਨਾਲ ਸਬੰਧਤ ਅਪਰਾਧ ਦੀ ਰਿਪੋਰਟ ਕਰ ਸਕਦੇ ਹੋ ਅਤੇ ਮੁੜ ਵਸੇਬੇ ਅਤੇ ਕਾਉਂਸਲੰਿਗ ਬਾਰੇ ਮਦਦ ਲੈ ਸਕਦੇ ਹੋ। ਇਸ ਵਿੱਚ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਸ਼ਾਹ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਹੁਣ ਨਾਰਕੋ ਦਹਿਸ਼ਤ ਨਾਲ ਜੁੜ ਗਿਆ ਹੈ। ਪਿਛਲੇ ਦਸ ਸਾਲਾਂ ਵਿੱਚ 22 ਹਜ਼ਾਰ ਕਰੋੜ ਰੁਪਏ ਦੀਆਂ 5,43,000 ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ। ਨਸ਼ਿਆਂ ਦੀ ਤਸਕਰੀ ਹੁਣ ਇੱਕ ਬਹੁ-ਪੱਧਰੀ ਜੁਰਮ ਬਣ ਚੁੱਕੀ ਹੈ, ਜਿਸ ਵਿਰੁੱਧ ਸਾਨੂੰ ਸਾਰਿਆਂ ਨੂੰ ਖੜੇ ਹੋਣਾ ਪਵੇਗਾ। ਸਾਰੀਆਂ ਏਜੰਸੀਆਂ, ਪੁਲਿਸ ਦਾ ਉਦੇਸ਼ ਸਿਰਫ਼ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੂੰ ਫੜਨਾ ਹੀ ਨਹੀਂ ਹੋਣਾ ਚਾਹੀਦਾ, ਸਗੋਂ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਫੜ ਕੇ ਪੂਰੇ ਨੈੱਟਵਰਕ ਨੂੰ ਤਬਾਹ ਕਰਨਾ ਵੀ ਹੋਣਾ ਚਾਹੀਦਾ ਹੈ।

ਨਸ਼ਿਆ ਨੂੰ ਲੈ ਕੇ ਕੇਂਦਰ ਸਰਕਾਰ ਸਖ਼ਤ 

ਕੇਂਦਰ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਜਾਰੀ ਕੀਤਾ ਗਿਆ ਹੈਲਪ ਲਾਈਨ ਨੰਬਰ ਬਹੁਤ ਕੰਮ ਆਵੇਗਾ। ਤੁਸੀਂ ਆਪਣੇ ਗੁਆਂਢ, ਪਿੰਡ ਜਾਂ ਇਲਾਕੇ ਵਿੱਚ ਜਿੱਥੇ ਵੀ ਨਸ਼ਾ ਵਿੱਕਦਾ ਹੈ ਬਿਨਾ ਕੋਈ ਡਰ 1933 ਹੈਲਪ ਲਾਈਨ ਨੰਬਰ 'ਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾਵੇ। ਤੁਹਾਡੀ ਪਛਾਣ ਗੁੱਪਤ ਰੱਖੀ ਜਾਵੇਗੀ।

ਨੌਜਵਾਨਾਂ ਨੂੰ ਕੀਤੀ ਇਹ ਅਪੀਲ 

ਦੱਸ ਦਈਏ ਕੇ ਦੇਸ਼ ਚ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋ ਕੱਢਣ ਲਈ ਕੇਂਦਰ ਸਰਕਾਰ ਨੇ ਇੱਕ ਸ਼ਲਾਘਾਯੋਗ ਕਦਮ ਚੁੱਕਿਐ।ਪੰਜਾਬ ਵਿਚ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਸੀ ਐੱਮ ਭਗਵੰਤ ਮਾਨ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਿਸ ਬੜੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਨਸ਼ੇ ਦੇ ਸੌਦਾਗਰਾਂ ਤੇ ਆਪਣਾ ਸ਼ਿਕੰਜਾ ਕੱਸ ਰਹੀ ਹੈ।

ਰਿਪੋਰਟ - ਚਰਨ ਕਮਲ ਸਿੰਘ ਮਾਨ 

Tags:    

Similar News