ਬੰਗਲਾਦੇਸ਼ ਦੀ ਪੀਐਮ ਸ਼ੇਖ਼ ਹਸੀਨਾ ਫਿਰ ਭਾਰਤ ਪੁੱਜੀ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੋ ਦਿਨ ਦੇ ਦੌਰੇ ’ਤੇ ਸ਼ੁੱਕਰਵਾਰ ਸ਼ਾਮੀਂ ਨਵੀਂ ਦਿੱਲੀ ਪਹੁੰਚੀ, ਜਿਨ੍ਹਾਂ ਦਾ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਵੱਲੋਂ ਦਿੱਲੀ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

Update: 2024-06-21 14:45 GMT

ਨਵੀਂ ਦਿੱਲੀ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੋ ਦਿਨ ਦੇ ਦੌਰੇ ’ਤੇ ਸ਼ੁੱਕਰਵਾਰ ਸ਼ਾਮੀਂ ਨਵੀਂ ਦਿੱਲੀ ਪਹੁੰਚੀ, ਜਿਨ੍ਹਾਂ ਦਾ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਵੱਲੋਂ ਦਿੱਲੀ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ੇਖ਼ ਹਸੀਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਆਈ ਸੀ, ਮਹਿਜ਼ 15 ਦਿਨਾਂ ਦੇ ਅੰਦਰ ਉਨ੍ਹਾਂ ਦਾ ਇਹ ਦੂਜਾ ਭਾਰਤ ਦੌਰਾ ਏ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਆਪਣੇ ਦੋ ਦਿਨਾਂ ਦੇ ਦੌਰੇ ’ਤੇ ਨਵੀਂ ਦਿੱਲੀ ਵਿਖੇ ਪੁੱਜੀ। ਦੇਸ਼ ਵਿਚ ਤੀਜੀ ਵਾਰ ਮੋਦੀ ਸਰਕਾਰ ਬਣਨ ਤੋਂ ਬਾਅਦ ਕਿਸੇ ਰਾਸ਼ਟਰ ਮੁਖੀ ਦਾ ਇਹ ਪਹਿਲਾ ਭਾਰਤ ਦੌਰਾ ਏ। ਇਸ ਤੋਂ ਪਹਿਲਾਂ ਉਹ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਹੋਈ ਸੀ। ਆਪਣੀ ਇਸ ਯਾਤਰਾ ਦੌਰਾਨ ਸ੍ਰੀਲੰਕਾ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਪੀਐਮ ਨਰਿੰਦਰ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ।

ਦਰਅਸਲ ਬੰਗਲਾਦੇਸ਼ ਭਾਰਤ ਦੀ ‘ਨੇਬਰ ਫਸਟ’ ਨੀਤੀ ਦੇ ਤਹਿਤ ਇਕ ਮਹੱਤਵਪੂਰਨ ਸਾਂਝੇਦਾਰ ਐ। ਸ਼ੇਖ਼ ਹਸੀਨਾ ਦੀ ਇਸ ਯਾਤਰਾ ਦਾ ਮਕਸਦ ਦੋਵੇਂ ਦੇਸ਼ਾਂ ਦੇ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਏ। ਮੀਡੀਆ ਰਿਪੋਰਟਾਂ ਮੁਤਾਬਕ ਪੀਐਮ ਮੋਦੀ ਅਤੇ ਸ਼ੇਖ਼ ਹਸੀਨਾਂ ਦੀ ਗੱਲਬਾਤ ਦੌਰਾਨ ਵੱਖ ਵੱਖ ਖੇਤਰਾਂ ਦੇ ਕਈ ਸਮਝੌਤਿਆਂ ’ਤੇ ਮੋਹਰ ਲੱਗਣ ਦੀ ਉਮੀਦ ਐ। ਰਿਪੋਰਟਾਂ ਮੁਤਾਬਕ ਦੋਵੇਂ ਨੇਤਾ ਗੰਗਾ ਜਲ ਬਟਵਾਰਾ ਸੰਘੀ ਦੇ ਰਿਨਿਊਅਲ ’ਤੇ ਵੀ ਗੱਲਬਾਤ ਕਰ ਸਕਦੇ ਨੇ। ਭਾਰਤ ਨੇ 1975 ਵਿਚ ਗੰਗਾ ਨਦੀ ’ਤੇ ਫਰੱਕਾ ਬੰਨ੍ਹ ਦਾ ਨਿਰਮਾਣ ਕੀਤਾ ਸੀ, ਜਿਸ ’ਤੇ ਬੰਗਲਾਦੇਸ਼ ਨੇ ਨਾਰਾਜ਼ਗੀ ਜਤਾਈ ਸੀ।

ਉਸ ਤੋਂ ਬਾਅਦ ਦੋਵੇਂ ਦੇਸ਼ਾਂ ਨੇ 1996 ਵਿਚ ਗੰਗਾ ਜਲ ਬਟਵਾਰਾ ਸੰਧੀ ਕੀਤੀ ਸੀ, ਇਹ ਸੰਧੀ ਸਿਰਫ਼ 30 ਸਾਲਾਂ ਦੇ ਲਈ ਕੀਤੀ ਗਈ ਸੀ ਜੋ ਅਗਲੇ ਸਾਲ ਖ਼ਤਮ ਹੋਣ ਵਾਲੀ ਐ। ਇਸ ਤੋਂ ਇਲਾਵਾ ਬੰਗਲਾਦੇਸ਼, ਭਾਰਤ ਨਾਲ ਤੀਸਤਾ ਮਾਸਟਰ ਪਲਾਨ ਨੂੰ ਲੈ ਕੇ ਵੀ ਗੱਲਬਾਤ ਕਰ ਸਕਦਾ ਏ। ਤੀਸਤਾ ਮਾਸਟਰ ਪਲਾਨ ਦੇ ਤਹਿਤ ਬੰਗਲਾਦੇਸ਼ ਹੜ੍ਹ ਅਤੇ ਮਿੱਟੀ ਦੇ ਕਟਾਅ ’ਤੇ ਰੋਕ ਲਗਾਉਣ ਦੇ ਨਾਲ ਗਰਮੀਆਂ ਵਿਚ ਜਲ ਸੰਕਟ ਦੀ ਸਮੱਸਿਆ ਨਾਲ ਨਿਪਟਣਾ ਚਾਹੁੰਦਾ ੲੈ। ਇਸ ਦੇ ਨਾਲ ਹੀ ਬੰਗਲਾਦੇਸ਼ ਤੀਸਤਾ ’ਤੇ ਇਕ ਵਿਸ਼ਾਲ ਬੈਰਾਜ਼ ਦਾ ਨਿਰਮਾਣ ਕਰਕੇ ਇਸ ਦੇ ਪਾਣੀ ਨੂੰ ਇਕ ਸੀਮਤ ਇਲਾਕੇ ਵਿਚ ਕੈਦ ਕਰਨਾ ਚਾਹੁੰਦਾ ਏ, ਜਿਸ ਦੇ ਲਈ ਚੀਨ ਬੰਗਲਾਦੇਸ਼ ਨੂੰ ਇਕ ਬਿਲੀਅਨ ਡਾਲਰ ਦੀ ਰਕਮ ਸਸਤੇ ਕਰਜ਼ੇ ਦੇ ਤੌਰ ’ਤੇ ਦੇਣ ਲਈ ਤਿਆਰ ਹੋ ਗਿਆ ਏ।

ਫਿਲਹਾਲ ਦੋਵੇਂ ਨੇਤਾਵਾਂ ਵਿਚਾਲੇ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਹੜੇ ਕਿਹੜੇ ਸਮਝੌਤਿਆਂ ’ਤੇ ਮੋਹਰ ਲੱਗੇਗੀ।

Tags:    

Similar News