ਲਵ-ਮੈਰਿਜ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਹੁਣ ਦੇਣਾ ਪਵੇਗਾ ਟੈਕਸ

ਸਮਾਂ ਬਦਲ ਗਿਆ ਹੈ ਅਤੇ ਨੌਜਵਾਨ ਆਪਣੇ ਸਾਥੀਆਂ ਦੀ ਚੋਣ ਕਰ ਰਹੇ ਹਨ ਅਤੇ ਲਵ ਮੈਰਿਜ ਲਈ ਜਾ ਰਹੇ ਹਨ। ਕੁਝ ਮਾਮਲਿਆਂ ਵਿੱਚ, ਮਾਪੇ ਵਿਆਹ ਨੂੰ ਸਵੀਕਾਰ ਕਰ ਲੈਂਦੇ ਹਨ ਅਤੇ ਕੁਝ ਮਾਮਲਿਆਂ ਵਿੱਚ, ਮਾਪੇ ਲਵ ਮੈਰਿਜ ਲਈ ਨਹੀਂ ਮੰਨਦੇ। ਖੈਰ ਇਹ ਤਾਂ ਅੱਡ ਗੱਲ ਹੈ। ਕੁਝ ਕਪਲ ਲਵ ਮੈਰਿਜ ਜਿਓ-ਤਿਓ ਕਰਵਾ ਹੀ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਲਵ-ਮੈਰਿਜ ਕਰਨ ਉੱਤੇ ਟੈਕਸ ਵੀ ਦੇਣਾ ਪੈਂਦਾ ਹੈ।

Update: 2024-06-29 13:12 GMT

ਨਵੀਂ ਦਿੱਲੀ : ਸਮਾਂ ਬਦਲ ਗਿਆ ਹੈ ਅਤੇ ਨੌਜਵਾਨ ਆਪਣੇ ਸਾਥੀਆਂ ਦੀ ਚੋਣ ਕਰ ਰਹੇ ਹਨ ਅਤੇ ਲਵ ਮੈਰਿਜ ਲਈ ਜਾ ਰਹੇ ਹਨ। ਕੁਝ ਮਾਮਲਿਆਂ ਵਿੱਚ, ਮਾਪੇ ਵਿਆਹ ਨੂੰ ਸਵੀਕਾਰ ਕਰ ਲੈਂਦੇ ਹਨ ਅਤੇ ਕੁਝ ਮਾਮਲਿਆਂ ਵਿੱਚ, ਮਾਪੇ ਲਵ ਮੈਰਿਜ ਲਈ ਨਹੀਂ ਮੰਨਦੇ। ਖੈਰ ਇਹ ਤਾਂ ਅੱਡ ਗੱਲ ਹੈ। ਕੁਝ ਕਪਲ ਲਵ ਮੈਰਿਜ ਜਿਓ-ਤਿਓ ਕਰਵਾ ਹੀ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਲਵ-ਮੈਰਿਜ ਕਰਨ ਉੱਤੇ ਟੈਕਸ ਵੀ ਦੇਣਾ ਪੈਂਦਾ ਹੈ। ਜੀ ਹਾਂ ਇਸ ਦੁਨੀਆ ਦੇ ਵਿੱਚ ਅਜੀਬੋ ਗਰੀਬ ਰਿਤੀ ਰਿਵਾਜ ਨੇ ਜਿਨ੍ਹਾਂ ਵਿੱਚੋਂ ਕੁਝ ਬਾਰੇ ਤਾਂ ਸਾਨੂੰ ਪਤਾ ਹੁੰਦਾ ਹੈ ਯਾਨੀ ਅਸੀਂ ਉਨ੍ਹਾਂ ਬਾਰੇ ਜਾਣੂ ਹੁੰਦੇ ਹਾਂ। ਪਰ ਕੁਝ ਰਿਤੀ ਰਿਵਾਜ਼ ਜਿਹਹੇ ਗੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣੂ ਨਹੀਂ ਹੁੰਦੇ ਤੇ ਜਦੋਂ ਸਾਨੂੰ ਪਤਾ ਲਗਦਾ ਹੈ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ ਇਹ ਸੋਚ ਕੇ ਕਿ ਇਦਾਂ ਵੀ ਹੋ ਸਕਦਾ ਹੈ।

ਤੁਹਾਨੂੰ ਦੱਸ ਦੀਏ ਖਬਰਾਂ ਮੁਤਾਬਕ ਤਾਮਿਲਨਾਡੂ 'ਚ ਵਡਕ-ਕਲੂਰ ਨਾਂ ਦਾ ਇਕ ਪਿੰਡ ਹੈ। ਜਿਥੇ ਲਵ-ਮੈਰਿਜ ਕਰਨ ਦੀ ਸਜਾ ਮਿਲਦੀ ਹੈ। ਜੀ ਹਾਂ ਜੇਕਰ ਕੋਈ ਲਵ ਮੈਰਿਜ ਕਰਦਾ ਹੈ ਤਾਂ ਉਸਤੇ ਜੁਰਮਾਨਾ ਲਗਾਇਆ ਜਾਂਦਾ ਹੈ ਅਤੇ ਇਸ ਜੁਰਮਾਨੇ ਨੂੰ ਕੁਤਰਾ ਵਾਰੀ ਵੱਜੋਂ ਜਾਣਿਆ ਜਾਂਦਾ ਹੈ। ਲਵ ਮੈਰਿਜ ਕਰਨ ਵਾਲਿਆਂ ਨੂੰ ਪੰਚਾਇਤ ਵਿਚ 500 ਰੁਪਏ ਦੇਣੇ ਪੈਂਦੇ ਹਨ।

ਰਿਪੋਰਟਾਂ ਮੁਤਾਬਕ ਇਹ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ। ਜੇਕਰ ਕੋਈ ਲਵ ਮੈਰਿਜ ਕਰਦਾ ਹੈ ਤਾਂ ਉਸ 'ਤੇ ਟੈਕਸ ਲਗਾਇਆ ਜਾਵੇਗਾ। ਪੈਸੇ ਪਿੰਡ ਦੀ ਪੰਚਾਇਤ ਨੂੰ ਦੇਣੇ ਪੈਂਦੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਟੈਕਸ ਨਾ ਭਰਿਆ ਗਿਆ ਤਾਂ ਉਸ ਕਪਲ ਉੱਤੇ ਐਕਸ਼ਨ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਪਿੰਡ 'ਚ ਵੜਨ ਨਹੀਂ ਦਿੱਤਾ ਜਾਂਦਾ।

ਇੰਨਾ ਹੀ ਨਹੀਂ ਜੁਰਮਾਨਾ ਦੇਣ ਤੋਂ ਇਲਾਵਾ ਲਵ-ਮੈਰਿਜ ਕਰਨ ਵਾਲੇ ਕਪਲ ਨੂੰ ਹਰ ਘਰ ਜਾ ਕੇ ਆਪਣੇ ਕੀਤੇ ਦੀ ਮੁਆਫੀ ਵੀ ਮੰਗਣੀ ਪੈਂਦੀ ਹੈ। ਇਹ ਰਿਤੀ ਕਈ ਸਾਲਾਂ ਤੋਂ ਚਲੀ ਆ ਰਹੀ ਹੈ ਜਿਸ ਕਾਰਨ ਅਕਸਰ ਹੀ ਪਿੰਡ ਵਿੱਚ ਤਣਾਅ ਵਾਲੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਜਾਣਕਾਰੀ ਮੁਤਾਬਿਕ ਇਸ ਦੇ ਖਿਲਾਫ ਪਹਿਲਾਂ ਵੀ ਅਧਿਕਾਰੀਆਂ ਕੋਲ ਕੁਝ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ। ਪਰ ਦੂਜੇ ਪਾਸੇ ਪਿੰਡ ਦੇ ਬਜ਼ੁਰਗਾਂ ਨੇ ਇਸ ਗੱਲ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਜੋੜਿਆਂ ਤੋਂ ਇਕੱਠੇ ਕੀਤੇ ਪੈਸੇ ਮੰਦਰ ਦੇ ਵਿਕਾਸ ਲਈ ਵਰਤੇ ਜਾਂਦੇ ਹਨ ਅਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਹਾਲਾਂਕਿ, ਲੋਕਾਂ ਦਾ ਕਹਿਣਾ ਹੈ ਕਿ ਪਰੰਪਰਾ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸਦਾ ਪਾਲਣ ਕਰਨ ਨਾਲ ਸਮਾਜ ਵਿੱਚ ਗਲਤ ਸੰਦੇਸ਼ ਜਾ ਸਕਦਾ ਹੈ।

Tags:    

Similar News