Baba Vanga Predictions 2024 : 6 ਮਹੀਨਿਆਂ 'ਚ ਸ਼ੁਰੂ ਹੋ ਜਾਵੇਗਾ ਧਰਤੀ ਦਾ ਅੰਤ ? ਜਾਣੋ ਕੀ ਹੈ ਬਾਬਾ ਵੇਂਗਾ ਦੀ ਭਵਿੱਖਬਾਣੀ
ਬਾਬਾ ਵੇਂਗਾ ਕਿਸੇ ਖਾਸ ਜਾਣ ਪਛਾਣ ਦਾ ਮੁਥਾਜ ਨਹੀ ਹੈ।ਉਹ ਆਪਣੀਆਂ ਭਵਿੱਖਬਾਣੀਆਂ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਆਪਣਾ ਵੱਖਰਾ ਸਥਾਨ ਬਣਾ ਚੁੱਕੇ ਹਨ।
Baba Vanga Predictions 2024 : ਬਾਬਾ ਵੇਂਗਾ ਕਿਸੇ ਖਾਸ ਜਾਣ ਪਛਾਣ ਦਾ ਮੁਥਾਜ ਨਹੀ ਹੈ।ਉਹ ਆਪਣੀਆਂ ਭਵਿੱਖਬਾਣੀਆਂ ਨੂੰ ਲੈ ਕੇ ਪੂਰੀ ਦੁਨੀਆਂ ਵਿੱਚ ਆਪਣਾ ਵੱਖਰਾ ਸਥਾਨ ਬਣਾ ਚੁੱਕੇ ਹਨ। ਬਾਬਾ ਵੇਂਗਾ ਨੇ ਸੰਸਾਰ ਵਿੱਚ ਆਉਣ ਵਾਲੀਆਂ ਸਾਰੀਆਂ ਆਫਤਾਂ ਦੇ ਬਾਰੇ ਪਹਿਲਾ ਹੀ ਭਵਿੱਖ ਬਾਣੀ ਕੀਤੀ ਹੈ। ਸਾਲ 2024 ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ ਜਿਸ ਨੂੰ ਲੈ ਕੇ ਸਾਰੇ ਲੋਕ ਹੈਰਾਨ ਹਨ। ਬਾਬਾ ਵੇਂਗਾ ਦੀ ਮੌਤ 28 ਸਾਲ ਪਹਿਲਾ ਹੋਈ ਸੀ ਪਰ ਉਨ੍ਹਾਂ ਨੇ ਮੌਤ ਤੋ ਪਹਿਲਾ ਹੀ ਯੂਕਰੇਨ ਦੀ ਤਬਾਹੀ ਬਾਰੇ ਜ਼ਿਕਰ ਕੀਤਾ ਸੀ।
ਧਰਤੀ ਉੱਤੇ ਏਲੀਅਨ ਕਰਨਗੇ ਹਮਲਾ
ਉਨ੍ਹਾਂ ਨੇ 2024 ਸਾਲ ਬਾਰੇ ਕਿਹਾ ਸੀ ਕਿ ਜੰਗ ਦੀਆਂ ਘਟਨਾਵਾਂ ਵਧਣਗੀਆਂ। ਰੂਸ-ਯੂਕਰੇਨ ਅਤੇ ਫਿਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਸੰਘਰਸ਼ ਨੂੰ ਦੁਨੀਆ ਦੇਖ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਏਲੀਅਨਜ਼ ਨਾਲ ਐਨਕਾਊਂਟਰ ਹੋ ਸਕਦਾ ਹੈ। ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਕਈ ਥਾਵਾਂ 'ਤੇ ਯੂਐਫਓ ਵੱਲੋਂ ਏਲੀਅਨ ਲੱਭਣ ਦੇ ਦਾਅਵੇ ਕੀਤੇ ਗਏ ਹਨ।
ਗਲੋਬਲ ਵਾਰਮਿੰਗ ਨੂੰ ਲੈ ਕੇ ਕੀਤੀ ਸੀ ਇਹ ਭਵਿੱਖਬਾਣੀ
ਇਸ ਤੋਂ ਇਲਾਵਾ ਉਨ੍ਹਾਂ ਦੀ ਮਹੱਤਵਪੂਰਨ ਭਵਿੱਖਬਾਣੀ ਗਲੋਬਲ ਵਾਰਮਿੰਗ ਬਾਰੇ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਮੌਸਮ ਭਿਆਨਕ ਹੋਵੇਗਾ। ਭਿਆਨਕ ਗਰਮੀ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰੇਗੀ ਅਤੇ ਇਸ ਦਾ ਉਨ੍ਹਾਂ ਦੀ ਸਿਹਤ 'ਤੇ ਅਸਰ ਪਵੇਗਾ। ਦਸ ਦਈਏ ਕਿ ਉਸ ਦੀ ਭਵਿੱਖਬਾਣੀ ਕਾਫੀ ਹੱਦ ਤੱਕ ਸਹੀ ਸੀ ਅਤੇ ਪੂਰੀ ਦੁਨੀਆ ਨੇ ਭਿਆਨਕ ਗਰਮੀ ਦੀਆਂ ਲਹਿਰਾਂ ਨੂੰ ਦੇਖਿਆ। ਉਨ੍ਹਾਂ ਨੇ ਹੜ੍ਹਾਂ ਦੀ ਗੱਲ ਵੀ ਕੀਤੀ ਸੀ, ਜੋ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸਾਲ 2033 ਤੱਕ ਧਰੁਵੀ ਬਰਫ਼ ਪਿਘਲਣੀ ਸ਼ੁਰੂ ਹੋ ਜਾਵੇਗੀ ਅਤੇ ਵਿਸ਼ਵ 'ਚ ਸਮੁੰਦਰ ਦਾ ਪੱਧਰ ਬਹੁਤ ਵੱਧ ਜਾਵੇਗਾ, ਜਿਸ ਕਾਰਨ ਕੁਝ ਸ਼ਹਿਰਾਂ ਦੀ ਹੋਂਦ ਵੀ ਖ਼ਤਮ ਹੋ ਸਕਦੀ ਹੈ।
2025 ਤੋਂ ਸ਼ੁਰੂ ਹੋਵੇਗਾ ਧਰਤੀ ਦਾ ਵਿਨਾਸ਼ ?
ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਸਾਲ 2025 ਤੋਂ ਪਤਨ ਅਤੇ ਵਿਨਾਸ਼ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜਿਸ ਸਾਲ ਬ੍ਰਹਿਮੰਡ 'ਚ ਇੱਕ ਅਜਿਹੀ ਘਟਨਾ ਵਾਪਰੇਗੀ ਜਿਸਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਇੰਨਾ ਹੀ ਨਹੀਂ, ਯੂਰਪ 'ਚ ਅਜਿਹਾ ਕੁਝ ਹੋਵੇਗਾ ਜਿਸ ਨਾਲ ਉਨ੍ਹਾਂ ਦੀ ਆਬਾਦੀ 'ਚ ਭਾਰੀ ਕਮੀ ਆਵੇਗੀ। ਇਸ ਤਰ੍ਹਾਂ ਅਗਲੇ 6 ਮਹੀਨਿਆਂ ਬਾਅਦ ਅਸੀਂ ਹੌਲੀ-ਹੌਲੀ ਪਤਨ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ।
ਇਹ ਵੀ ਦਿਲਚਸਪ ਹੈ ਕਿ ਬਾਬਾ ਵੇਂਗਾ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸਾਲ 2028 ਤੱਕ ਮਨੁੱਖ ਸ਼ੁੱਕਰ ਗ੍ਰਹਿ 'ਤੇ ਜਾਵੇਗਾ। ਵੈਸੇ ਤਾਂ ਇਸ ਦਿਸ਼ਾ 'ਚ ਫਿਲਹਾਲ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸਾਲ 2130 ਤੱਕ ਏਲੀਅਨਜ਼ ਨਾਲ ਸੰਪਰਕ ਸਥਾਪਿਤ ਹੋ ਜਾਵੇਗਾ।
2170 'ਚ ਦਿੱਤੀ ਸੀ ਸੋਕੇ ਦੀ ਚਿਤਾਵਨੀ
ਗਲੋਬਲ ਵਾਰਮਿੰਗ ਕਾਰਨ ਸਾਲ 2170 'ਚ ਵੱਡਾ ਸੋਕਾ ਪਵੇਗਾ ਅਤੇ ਇਸ ਤਰ੍ਹਾਂ ਢਹਿ-ਢੇਰੀ ਹੋਣ ਵੱਲ ਵਧ ਰਹੀ ਧਰਤੀ 3797 'ਚ ਤਬਾਹ ਹੋ ਜਾਵੇਗੀ। ਹਾਂ, ਉਦੋਂ ਤੱਕ ਬਹੁਤ ਸਾਰੇ ਮਨੁੱਖ ਦੂਜੇ ਗ੍ਰਹਿਆਂ 'ਤੇ ਪਹੁੰਚ ਚੁੱਕੇ ਹੋਣਗੇ। ਹੁਣ ਸਮਾਂ ਹੀ ਦੱਸੇਗਾ ਕਿ ਉਸ ਦੀਆਂ ਭਵਿੱਖਬਾਣੀਆਂ ਕਿੰਨੀਆਂ ਸਹੀ ਹਨ ਅਤੇ ਕਿੰਨੀਆਂ ਗਲਤ ਹਨ ਪਰ 9/11 ਦੇ ਹਮਲੇ ਅਤੇ ਓਬਾਮਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਸ ਦੀਆਂ ਭਵਿੱਖਬਾਣੀਆਂ 'ਤੇ ਕਾਫੀ ਭਰੋਸਾ ਕੀਤਾ ਜਾਣ ਲੱਗਾ। ਇਹ ਵੱਖਰੀ ਗੱਲ ਹੈ ਕਿ ਉਸ ਦੇ ਸਾਰੇ ਸ਼ਬਦ ਸਹੀ ਨਹੀਂ ਨਿਕਲੇ।