ਦਿੱਲੀ ਨੂੰ ਪਾਣੀ ਦਿਵਾਉਣ ਲਈ ਆਤਿਸ਼ੀ ਨੇ ਸ਼ੁਰੂ ਕੀਤਾ 'ਜਲ ਸੱਤਿਆਗ੍ਰਹਿ'

ਨਵੀਂ ਦਿੱਲੀ :ਹਰਿਆਣਾ ਤੋਂ ਦਿੱਲੀ ਨੂੰ ਉਸਦਾ ਬਣਦਾ ਹੱਕ ਦਿਵਾਉਣ ਲਈ ਜਲ ਮੰਤਰੀ ਆਤਿਸ਼ੀ ਸ਼ੁੱਕਰਵਾਰ ਨੂੰ ਜੰਗਪੁਰਾ ਵਿਧਾਨ ਸਭਾ ਦੇ ਭੋਗਲ 'ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ। ਜਲ ਮੰਤਰੀ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤੀ ਹੈ।

Update: 2024-06-21 08:43 GMT

ਨਵੀਂ ਦਿੱਲੀ :ਹਰਿਆਣਾ ਤੋਂ ਦਿੱਲੀ ਨੂੰ ਉਸਦਾ ਬਣਦਾ ਹੱਕ ਦਿਵਾਉਣ ਲਈ ਜਲ ਮੰਤਰੀ ਆਤਿਸ਼ੀ ਸ਼ੁੱਕਰਵਾਰ ਨੂੰ ਜੰਗਪੁਰਾ ਵਿਧਾਨ ਸਭਾ ਦੇ ਭੋਗਲ 'ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਲ ਮੰਤਰੀ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤੀ ਹੈ।

ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਦਿੱਲੀ ਵਿੱਚ ਪਾਣੀ ਦੀ ਕਮੀ (ਦਿੱਲੀ ਵਾਟਰ ਕ੍ਰਾਈਸਿਸ) ਜਾਰੀ ਹੈ। ਅੱਜ ਵੀ ਦਿੱਲੀ ਦੇ 28 ਲੱਖ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ। ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਹਰਿਆਣਾ ਸਰਕਾਰ ਦਿੱਲੀ ਨੂੰ ਪੂਰਾ ਪਾਣੀ ਨਹੀਂ ਦੇ ਰਹੀ। ਮਹਾਤਮਾ ਗਾਂਧੀ ਨੇ ਸਿਖਾਇਆ ਹੈ ਕਿ ਜੇਕਰ ਅਸੀਂ ਬੇਇਨਸਾਫ਼ੀ ਵਿਰੁੱਧ ਲੜਨਾ ਹੈ ਤਾਂ ਸਾਨੂੰ ਸੱਤਿਆਗ੍ਰਹਿ ਦਾ ਰਾਹ ਅਪਣਾਉਣਾ ਪਵੇਗਾ। ਮੈਂ ਅੱਜ ਤੋਂ 'ਜਲ ਸੱਤਿਆਗ੍ਰਹਿ' ਸ਼ੁਰੂ ਕਰਾਂਗਾ।

ਆਤਿਸ਼ੀ ਨੇ ਕਿਹਾ ਹੈ ਕਿ ਦਿੱਲੀ ਵਾਲੇ ਘੰਟਿਆ ਬੱਧੀ ਤੱਕ ਪਾਣੀ ਦਾ ਇੰਤਜ਼ਾਰ ਕਰ ਰਹੇ ਹਨ। ਹਰਿਆਣਾ ਸਰਕਾਰ ਦੇ ਕੋਲੋਂ ਪਾਣੀ ਮੰਗਣ ਦੇ ਲਈ ਗਏ ਪਰ ਪਾਣੀ ਨਹੀਂ ਦਿੱਤਾ।ਮੰਤਰੀ ਦਾ ਕਹਿਣਾ ਹੈ ਕਿ ਮੋਦੀ ਨੂੰ ਪੱਤਰ ਲਿਖਿਆ ਪਰ ਪਾਣੀ ਨਹੀਂ ਮਿਲਿਆ।ਮੰਤਰੀ ਦਾ ਕਹਿਣਾ ਹੈ ਕਿ ਜੇਕਰ ਅੰਕੜੇ ਦੇਖੇ ਜਾਣ ਤਾਂ ਬੀਤੇ ਦਿਨ 120 ਐਮਜੀਡੀ ਪਾਣੀ ਰੋਕ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਣੀ ਲਈ ਸੱਤਿਆਗ੍ਰਹਿ ਕਰ ਰਹੇ ਹਨ।ਮੰਤਰੀ ਨੇ ਕਿਹਾ ਹੈਕਿ ਅੱਜ ਤੋਂ ਅੰਨ ਨਹੀਂ ਖਾਵਾਂਗੀ ਕੇਵਲ ਪਾਣੀ ਪੀਵਾਂਗੀ।

ਆਤਿਸ਼ੀ ਨੇ ਕਿਹਾ ਹੈ ਕਿ ਗਰਮੀ ਬਹੁਤ ਹੈ ਇਸ ਵਾਰ ਦਿੱਲੀ ਵਿੱਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ। ਇੰਨ੍ਹੀ ਗਰਮੀ ਦੇ ਬਾਵਜੂਦ ਵੀ ਪਾਣੀ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 1050 ਐਮਜੀਡੀ ਪਾਣੀ ਦੀ ਦਿੱਲੀ ਨੂੰ ਜਰੂਰਤ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ, 'ਦੇਸ਼ 'ਚ ਤਾਨਾਸ਼ਾਹੀ ਇੰਨੀ ਵਧ ਗਈ ਹੈ ਕਿ ਈਡੀ ਕਿਸੇ ਨੂੰ ਵੀ ਛੋਟ ਨਹੀਂ ਦੇਣਾ ਚਾਹੁੰਦੀ। ਈਡੀ ਅਰਵਿੰਦ ਕੇਜਰੀਵਾਲ ਨਾਲ ਦੇਸ਼ ਦੇ ਅੱਤਵਾਦੀ ਵਾਂਗ ਪੇਸ਼ ਆ ਰਹੀ ਹੈ। ਜਦੋਂ ਈਡੀ ਸਟੇਅ ਲੈਣ ਲਈ ਹਾਈਕੋਰਟ ਪਹੁੰਚੀ ਤਾਂ ਕੇਜਰੀਵਾਲ ਜੀ ਦੇ ਜ਼ਮਾਨਤ ਆਰਡਰ ਵੀ ਅੱਪਡੇਟ ਨਹੀਂ ਹੋਏ ਸਨ। ਪਰ ਹਾਈਕੋਰਟ ਦਾ ਫੈਸਲਾ ਆਉਣਾ ਬਾਕੀ ਹੈ ਅਤੇ ਸਾਨੂੰ ਉਮੀਦ ਹੈ ਕਿ ਹਾਈਕੋਰਟ ਇਨਸਾਫ ਕਰੇਗੀ।

Tags:    

Similar News