ਜੰਮੂ ਕਸ਼ਮੀਰ ਤੇ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ

ਭਾਰਤੀ ਚੋਣ ਕਮਿਸ਼ਨ ਵੱਲੋਂ ਦੋ ਸੂਬਿਆਂ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਮੁਤਾਬਕ ਜੰਮੂ ਕਸ਼ਮੀਰ ਦੀਆਂ 90 ਸੀਟਾਂ ’ਤੇ ਤਿੰਨ ਪੜਾਵਾਂ ਵਿਚ ਵੋਟਿੰਗ ਹੋਵੇਗੀ। ਪਹਿਲਾ ਪੜਾਅ 18 ਸਤੰਬਰ ਨੂੰ ਹੋਵੇਗਾ, ਜਦਕਿ ਦੂਜੇ ਪੜਾਅ ਦੀਆਂ ਵੋਟਾਂ 25 ਸਤੰਬਰ ਨੂੰ ਪੈਣਗੀਆਂ।

Update: 2024-08-16 10:16 GMT

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਵੱਲੋਂ ਦੋ ਸੂਬਿਆਂ ਜੰਮੂ ਕਸ਼ਮੀਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਮੁਤਾਬਕ ਜੰਮੂ ਕਸ਼ਮੀਰ ਦੀਆਂ 90 ਸੀਟਾਂ ’ਤੇ ਤਿੰਨ ਪੜਾਵਾਂ ਵਿਚ ਵੋਟਿੰਗ ਹੋਵੇਗੀ। ਪਹਿਲਾ ਪੜਾਅ 18 ਸਤੰਬਰ ਨੂੰ ਹੋਵੇਗਾ, ਜਦਕਿ ਦੂਜੇ ਪੜਾਅ ਦੀਆਂ ਵੋਟਾਂ 25 ਸਤੰਬਰ ਨੂੰ ਪੈਣਗੀਆਂ। ਇਸੇ ਤਰ੍ਹਾਂ 1 ਅਕਤੂਬਰ ਨੂੰ ਤੀਜੇ ਪੜਾਅ ਦੀ ਵੋਟਿੰਗ ਹੋਵੇਗੀ। ਇਸੇ ਤਰ੍ਹਾਂ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ’ਤੇ ਸਿਰਫ਼ ਇਕ ਪੜਾਅ ਦੇ ਵਿਚ ਹੀ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਜਦਕਿ ਦੋਵੇਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ 4 ਅਕਤੂਬਰ ਨੂੰ ਆਵੇਗਾ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ ਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ 87 ਲੱਖ 9 ਹਜ਼ਾਰ ਵੋਟਰ, 11 ਹਜ਼ਾਰ 838 ਪੋਲਿੰਗ ਬੂਥ ਹਨ ਅਤੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੰਮੂ-ਕਸ਼ਮੀਰ ’ਚ ਲੋਕਾਂ ਨੇ ਅੱਤਵਾਦ ਨੂੰ ਸਿਰੇ ਤੋਂ ਨਾਕਾਰ ਕੇ ਰੱਖ ਦਿੱਤਾ ਹੈ ਅਤੇ ਚੋਣ ਬਾਈਕਾਟ ਛੱਡ ਕੇ ਬੈਲਟ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਨੇ ਆਖਿਆ ਕਿ ਜੰਮੂ-ਕਸ਼ਮੀਰ ਦੇ ਲੋਕ ਚੋਣਾਂ ਕਰਵਾਉਣਾ ਚਾਹੁੰਦੇ ਹਨ। ਘਾਟੀ ਦੇ ਲੋਕ ਪਿਛਲੀਆਂ ਚੋਣਾਂ ਵਿਚ ਹਿੰਸਾ ਨੂੰ ਸਿਰੇ ਤੋਂ ਨਾਕਾਰ ਚੁੱਕੇ ਹਨ।

Full View

ਚੋਣ ਕਮਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਪੂਰਨ ਰਾਜ ਦਾ ਦਰਜਾ ਖ਼ਤਮ ਹੋਣ ਤੋਂ ਬਾਅਦ ਇਸ ਦੀ ਵਿਧਾਨ ਸਭਾ ਦੀ ਤਸਵੀਰ ਵੀ ਬਦਲ ਗਈ ਹੈ। ਹੁਣ ਜੰਮੂ-ਕਸ਼ਮੀਰ ਵਿਚ 114 ਸੀਟਾਂ ਹਨ, ਜਿਨ੍ਹਾਂ ਵਿਚੋਂ 24 ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਆਉਂਦੀਆਂ ਹਨ। ਇਸ ਤਰ੍ਹਾਂ ਸਿਰਫ਼ 90 ਸੀਟਾਂ ਹਨ, ਜਿਨ੍ਹਾਂ ’ਤੇ ਚੋਣਾਂ ਹੋਣੀਆਂ ਹਨ। 90 ’ਚੋਂ 43 ਸੀਟਾਂ ਕਸ਼ਮੀਰ ਡਿਵੀਜ਼ਨ ਦੇ ਹਿੱਸੇ ਆਈਆਂ ਹਨ, ਜਦਕਿ 47 ਜੰਮੂ ਡਿਵੀਜ਼ਨ ਦੇ ਹਿੱਸੇ ਆਈਆਂ ਹਨ। ਇਸ ਤੋਂ ਪਹਿਲਾਂ ਸਿਰਫ਼ 87 ਸੀਟਾਂ ’ਤੇ ਹੀ ਚੋਣਾਂ ਹੋਈਆਂ ਸਨ।

ਦੱਸ ਦਈਏ ਕਿ ਜੰਮੂ-ਕਸ਼ਮੀਰ ’ਚ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 87 ਸੀਟਾਂ ’ਤੇ ਵੋਟਿੰਗ ਹੋਈ ਸੀ, ਜਿਸ ਦੌਰਾਨ ਪੀਡੀਪੀ ਨੇ 28 ਅਤੇ ਭਾਜਪਾ ਨੇ 25 ਸੀਟਾਂ ਜਿੱਤੀਆਂ ਸੀ। ਇਸ ਤੋਂ ਇਲਾਵਾ ਫਾਰੂਕ ਅਬਦੁੱਲਾ ਦੀ ਪਾਰਟੀ ਨੈਸ਼ਨਲ ਕਾਨਫ਼ਰੰਸ ਨੇ 15 ਅਤੇ ਕਾਂਗਰਸ ਦੀ ਝੋਲੀ ਵਿਚ 12 ਸੀਟਾਂ ਪਈਆਂ ਸੀ ਜਦਕਿ 7 ਸੀਟਾਂ ਅਜ਼ਾਦ ਉਮੀਦਵਾਰਾਂ ਦੇ ਖਾਤੇ ਪਈਆਂ ਸੀ ਪਰ ਇਸ ਵਾਰ ਦੇਖਣਾ ਹੋਵੇਗਾ ਕਿ ਜੰਮੂ ਕਸ਼ਮੀਰ ਦੇ ਲੋਕ ਕਿਸ ਪਾਰਟੀ ਨੂੰ ਫ਼ਤਵਾ ਦੇਣਗੇ।

Tags:    

Similar News