ਫ਼ੌਜ ਦੀ ਗੱਡੀ ਡੂੰਘੀ ਖੱਡ ਵਿਚ ਡਿੱਗੀ, ਚਾਰ ਜਵਾਨਾਂ ਦੀ ਹੋਈ ਮੌਤ
ਸਿੱਕਿਮ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਭਿਆਨਕ ਸੜਕ ਹਾਦਸੇ ਵਿਚ ਫ਼ੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਜਵਾਨ ਆਪਣੀ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸੀ ਕਿ ਅਚਾਨਕ ਇਨ੍ਹਾਂ ਦੀ ਗੱਡੀ ਖਾਈ ਵਿਚ ਡਿੱਗ ਗਈ।
ਪਾਕਯੋਂਗ : ਸਿੱਕਿਮ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਭਿਆਨਕ ਸੜਕ ਹਾਦਸੇ ਵਿਚ ਫ਼ੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਜਵਾਨ ਆਪਣੀ ਗੱਡੀ ਵਿਚ ਸਵਾਰ ਹੋ ਕੇ ਜਾ ਰਹੇ ਸੀ ਕਿ ਅਚਾਨਕ ਇਨ੍ਹਾਂ ਦੀ ਗੱਡੀ ਖਾਈ ਵਿਚ ਡਿੱਗ ਗਈ। ਇਹ ਸਾਰੇ ਜਵਾਨ ਪਾਕਯੋਂਗ ਜ਼ਿਲ੍ਹੇ ਦੇ ਸਿਲਕ ਰੂਟ ਰਾਹੀਂ ਜੁਲੁਕ ਵਿਖੇ ਜਾ ਰਹੇ ਸੀ ਕਿ ਪਾਕਯੋਂਗ ਜ਼ਿਲ੍ਹੇ ਦੇ ਨੇੜੇ ਹੀ ਇਹ ਹਾਦਸਾ ਵਾਪਰ ਗਿਆ।
ਸਿੱਕਿਮ ਵਿਚ ਇਕ ਸੜਕ ਹਾਦਸੇ ਦੌਰਾਨ ਚਾਰ ਫ਼ੌਜੀ ਜਵਾਨਾਂ ਦੀ ਮੌਤ ਹੋ ਗਈ। ਦਰਅਸਲ ਫ਼ੌਜੀਆਂ ਨੂੰ ਲਿਜਾ ਰਹੀ ਗੱਡੀ ਰੋਡ ’ਤੇ ਜਾਂਦੇ ਸਮੇਂ ਫਿਸਲ ਕੇ ਡੂੰਘੀ ਖਾਈ ਵਿਚ ਡਿੱਗ ਗਈ। ਇਹ ਭਿਆਨਕ ਪਾਕਯੋਂਗ ਜ਼ਿਲ੍ਹੇ ਦੇ ਨੇੜੇ ਹੀ ਵਾਪਰਿਆ। ਇਸ ਭਿਆਨਕ ਹਾਦਸੇ ਵਿਚ ਇਕ ਜੇਸੀਓ ਸਮੇਤ ਚਾਰ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਵੱਲੋਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਏ। ਰਿਪੋਰਟ ਮੁਤਾਬਕ ਮ੍ਰਿਤਕਾਂ ਵਿਚ ਮੱਧ ਪ੍ਰਦੇਸ਼ ਦੇ ਡਰਾਇਵਰ ਪ੍ਰਦੀਪ ਪਟੇਲ, ਮਨੀਪੁਰ ਦੇ ਸ਼ਿਲਪਕਾਰ ਡਬਲੂ ਪੀਟਰ, ਹਰਿਆਣਾ ਦੇ ਨਾਇਕ ਗੁਰਸੇਵਕ ਸਿੰਘ ਅਤੇ ਤਾਮਿਲਨਾਡੂ ਦੇ ਸੂਬੇਦਾਰ ਥੰਗਾਪੰਡੀ ਦੇ ਨਾਂਅ ਸ਼ਾਮਲ ਨੇ। ਡਰਾਇਵਰ ਸਮੇਤ ਸਾਰੇ ਮ੍ਰਿਤਕ ਫ਼ੌਜੀ ਪੱਛਮੀ ਬੰਗਾਲ ਦੇ ਬਿਨਾਗੁਡੀ ਦੀ ਇਕ ਯੂਨਿਟ ਦੇ ਮੈਂਬਰ ਸੀ।
ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਦਲੋਪਚੰਦ ਦਾਰਾ ਦੇ ਕੋਲ ਵਰਟੀਕਲ ਵੀਰ ਵਿਖੇ ਵਾਪਰਿਆ। ਇਹ ਸਿਲਕ ਰੂਟ ਦੇ ਨਾਂਅ ਨਾਲ ਮਸ਼ਹੂਰ ਰੇਨਾਕ ਰੋਂਗਲੀ ਹਾਈਵੇਅ ਦੇ ਨੇੜੇ ਪੈਂਦਾ ਏ। ਇੱਥੇ ਫ਼ੌਜ ਦੀ ਗੱਡੀ ਸੜਕ ਤੋਂ ਫਿਸਲ ਕੇ 700 ਫੁੱਟ ਡੂੰਘੀ ਖਾਈ ਵਿਚ ਡਿੱਗ ਗਈ, ਜਿਸ ਕਾਰਨ ਗੱਡੀ ਵਿਚ ਸਵਾਰ ਫ਼ੌਜੀ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸਾਸ਼ਨ ਅਤੇ ਫ਼ੌਜ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਰੈਸਕਿਊ ਅਪਰੇਸ਼ਨ ਵਿਚ ਜੁਟ ਗਈਆਂ। ਫ਼ੌਜ ਵੱਲੋਂ ਇਸ ਹਾਦਸੇ ਨੂੰ ਲੈ ਕੇ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ।
ਇਸ ਤੋਂ ਪਹਿਲਾਂ ਸਾਲ 2022 ਵਿਚ ਸਿਕਿੱਮ ਵਿਚ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ, ਜਿਸ ਵਿਚ ਫ਼ੌਜ ਦੀ ਇਕ ਬੱਸ ਡੂੰਘੀ ਖਾਈ ਵਿਚ ਡਿੱਗ ਗਈ ਸੀ, ਜਿਸ ਨਾਲ ਫ਼ੌਜ ਦੇ 16 ਜਵਾਨਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਉਤਰੀ ਸਿਕਿੱਮ ਦੇ ਲਾਚੇਨ ਤੋਂ 15 ਕਿਲੋਮੀਟਰ ਦੂਰ ਜੇਮਾ ਇਲਾਕੇ ਵਿਚ ਵਾਪਰਿਆ ਸੀ। ਇਸ ਵਿਚ ਫ਼ੌਜ ਦੀਆਂ ਤਿੰਨ ਗੱਡੀਆਂ ਸਵੇਰੇ ਜਵਾਨਾਂ ਨੂੰ ਲੈ ਕੇ ਜਾ ਰਹੀਆਂ ਸੀ ਪਰ ਜਿਵੇਂ ਹੀ ਜਵਾਨਾਂ ਦਾ ਕਾਫ਼ਲਾ ਚਟਨ ਤੋਂ ਥੰਗੂ ਵੱਲ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਗੱਡੀ ਅਚਾਨਕ ਮੋੜ ’ਤੇ ਖੜ੍ਹੀ ਢਲਾਣ ਦੀ ਵਜ੍ਹਾ ਕਰਕੇ ਬੇਕਾਬੂ ਹੋ ਗਈ ਅਤੇ ਡੂੰਘੀ ਖਾਈ ਵਿਚ ਡਿੱਗ ਗਈ ਸੀ। ਇਸ ਹਾਦਸੇ ਵਿਚ ਬਚਾਅ ਟੀਮ ਨੇ ਚਾਰ ਜ਼ਖਮੀ ਜਵਾਨਾਂ ਨੂੰ ਰੈਸਕਿਊ ਕਰ ਲਿਆ ਸੀ ਜਦਕਿ ਤਿੰਨ ਜੇਸੀਓ ਅਤੇ 13 ਫ਼ੌਜੀਆਂ ਨੇ ਹਾਦਸੇ ਵਿਚ ਲੱਗੀਆਂ ਸੱਟਾਂ ਕਾਰਨ ਦਮ ਤੋੜ ਦਿੱਤਾ ਸੀ।