ਦਿੱਲੀ ’ਚ ਪਾਣੀ ਨੂੰ ਲੈ ਕੇ ਛਿੜਿਆ ਘਮਾਸਾਣ, ਆਤਿਸ਼ੀ ਵੱਲੋਂ ਭੁੱਖ ਹੜਤਾਲ ਸ਼ੁਰੂ

ਦਿੱਲੀ ਵਿਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਲੈ ਕੇ ਘਮਾਸਾਣ ਮਚਿਆ ਹੋਇਆ ਏ, ਜਿਸ ਦੇ ਚਲਦਿਆਂ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਹਰਿਆਣਾ ਤੋਂ ਵਾਧੂ ਪਾਣੀ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਗਈ ਐ।

Update: 2024-06-21 10:53 GMT

ਨਵੀਂ ਦਿੱਲੀ : ਦਿੱਲੀ ਵਿਚ ਪੀਣ ਵਾਲੇ ਪਾਣੀ ਦੀ ਕਮੀ ਨੂੰ ਲੈ ਕੇ ਘਮਾਸਾਣ ਮਚਿਆ ਹੋਇਆ ਏ, ਜਿਸ ਦੇ ਚਲਦਿਆਂ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਹਰਿਆਣਾ ਤੋਂ ਵਾਧੂ ਪਾਣੀ ਦੀ ਮੰਗ ਕਰਦਿਆਂ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠ ਗਈ ਐ। ਧਰਨਾ ਲਾਉਣ ਤੋਂ ਪਹਿਲਾਂ ਉਹ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਸਾਂਸਦ ਸੰਜੇ ਸਿੰਘ ਦੇ ਨਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਪੁੱਜੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ‘ਪਾਣੀ ਸੱਤਿਆਗ੍ਰਹਿ’ ਸ਼ੁਰੂ ਕੀਤਾ।

ਦਿੱਲੀ ਦੀ ਜਲ ਮੰਤਰੀ ਆਤਿਸ਼ੀ ਵੱਲੋਂ ਦੱਖਣੀ ਦਿੱਲੀ ਦੇ ਭੋਗਲ ਇਲਾਕੇ ਵਿਚ ਹਰਿਆਣੇ ਤੋਂ ਵਾਧੂ ਪਾਣੀ ਲੈਣ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਦਿੱਤੀ ਗਈ ਐ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਧਰਨਾ ਸਥਾਨ ’ਤੇ ਮੌਜੂਦ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਮੁੱਖ ਮੰਤਰੀ ਕੇਜਰੀਵਾਲ ਦਾ ਸੰਦੇਸ਼ ਪੜ੍ਹਿਆ, ਜਿਸ ਵਿਚ ਉਨ੍ਹਾਂ ਆਖਿਆ ਕਿ ਕੇਜਰੀਵਾਲ ਦਾ ਕਹਿਣਾ ੲੈ ਕਿ ਜਦੋਂ ਦਿੱਲੀ ਵਾਸੀਆਂ ਨੂੰ ਤਕਲੀਫ਼ ਹੁੰਦੀ ਐ ਤਾਂ ਮੈਨੂੰ ਵੀ ਤਕਲੀਫ਼ ਹੁੰਦੀ ਐ। ਉਨ੍ਹਾਂ ਆਸ ਪ੍ਰਗਟਾਈ ਕਿ ਆਤਿਸ਼ੀ ਦੀ ਤਪੱਸਿਆ ਸਫ਼ਲ ਹੋਵੇਗੀ।

ਇਸੇ ਤਰ੍ਹਾਂ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਆਖਿਆ ਕਿ ਉਨ੍ਹਾਂ ਨੇ ਸਭ ਕੁੱਝ ਕਰਕੇ ਦੇਖ ਲਿਆ ਪਰ ਹਰਿਆਣੇ ਦੀ ਭਾਜਪਾ ਸਰਕਾਰ ਵਾਧੂ ਪਾਣੀ ਦੇਣ ਲਈ ਤਿਆਰ ਨਹੀਂ, ਇਸ ਕਰਕੇ ਹੁਣ ਉਨ੍ਹਾਂ ਕੋਲੋਂ ਦਿੱਲੀ ਵਾਸੀਆਂ ਦੀ ਤਕਲੀਫ਼ ਦੇਖੀ ਨਹੀਂ ਜਾ ਰਹੀ, ਜਿਸ ਕਰਕੇ ਉਨ੍ਹਾਂ ਵੱਲੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਕੀਤੀ ਜਾ ਰਹੀ ਐ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਇੰਡੀਆ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਗਈ ਐ ਕਿ ਉਹ ਭੁੱਖ ਹੜਤਾਲ ਦੇ ਸਮਰਥਨ ਵਿਚ ਅੱਗੇ ਆਉਣ, ਜਦਕਿ ਭਾਜਪਾ ਵੱਲੋਂ ਇਸ ਭੁੱਖ ਹੜਤਾਲ ਨੂੰ ਦਿਖਾਵਾ ਦੱਸਿਆ ਜਾ ਰਿਹਾ ਏ।

Tags:    

Similar News