ਹਵਸ ਦੀ ਭੁੱਖੀ ਭਰਜਾਈ ਨੇ ਭਰਾ ਤੋਂ ਭਰਾ ਮਰਵਾਇਆ, ਫਿਰ ਸਾਰੀ ਰਾਤ ਦਿਓਰ ਨਾਲ…
ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ ਦੇ ਆਪਣੇ ਦਿਓਰ ਨਾਲ ਨਾਜਾਇਜ਼ ਸਬੰਧ ਬਣ ਗਏ। ਉਹ ਸਾਰੇ ਟੱਬਰ ਨੂੰ ਚਾਹ ਵਿਚ ਨਸ਼ੀਲੀ ਦਵਾਈ ਮਿਲਾ ਕੇ ਪਿਲਾ ਦਿੰਦੀ ਸੀ ਅਤੇ ਫਿਰ ਆਪਣੇ ਦਿਓਰ ਦੇ ਨਾਲ ਸਾਰੀ ਰਾਤ ਰੰਗਰਲੀਆਂ ਮਨਾਉਂਦੀ ਸੀ।
ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਔਰਤ ਦੇ ਆਪਣੇ ਦਿਓਰ ਨਾਲ ਨਾਜਾਇਜ਼ ਸਬੰਧ ਬਣ ਗਏ। ਉਹ ਸਾਰੇ ਟੱਬਰ ਨੂੰ ਚਾਹ ਵਿਚ ਨਸ਼ੀਲੀ ਦਵਾਈ ਮਿਲਾ ਕੇ ਪਿਲਾ ਦਿੰਦੀ ਸੀ ਅਤੇ ਫਿਰ ਆਪਣੇ ਦਿਓਰ ਦੇ ਨਾਲ ਸਾਰੀ ਰਾਤ ਰੰਗਰਲੀਆਂ ਮਨਾਉਂਦੀ ਸੀ।
ਮੇਰਠ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੇ ਇਕ ਔਰਤ ਗ਼ਜ਼ਾਲਾ ਦੇ ਆਪਣੇ ਦਿਓਰ ਗ਼ੁਲਫ਼ਾਮ ਦੇ ਨਾਲ ਨਾਜਾਇਜ਼ ਸਬੰਧ ਬਣ ਗਏ। ਇਹ ਪੂਰਾ ਮਾਮਲਾ ਸਰਧਾਨਾ ਥਾਣਾ ਖੇਤਰ ਦੇ ਪਿੰਡ ਨਾਨੂ ਦਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਆਦਿਲ ਨੂੰ ਉਸਦੀ ਮਾਸੀ ਨੇ ਗੋਦ ਲਿਆ ਹੋਇਆ ਸੀ ਜੋ ਭੂਮੀਆ ਪੁਲ ਸਥਿਤ ਆਪਣੇ ਘਰ ਵਿੱਚ ਰਹਿੰਦਾ ਸੀ ਪਰ ਉਹ ਉਹ ਕਦੇ-ਕਦਾਈਂ ਆਪਣੇ ਪਿੰਡ ਨਾਨੂ ਆ ਜਾਂਦਾ ਸੀ।
ਸਾਢੇ ਤਿੰਨ ਸਾਲ ਪਹਿਲਾਂ ਆਦਿਲ ਦਾ ਵਿਆਹ ਮੁਜ਼ੱਫਰਨਗਰ ਦੀ ਰਹਿਣ ਵਾਲੀ ਗ਼ਜ਼ਾਲਾ ਨਾਲ ਹੋਇਆ ਸੀ। ਦੋਵੇਂ ਸ਼ਹਿਰ ਵਿਚ ਇਕੱਠੇ ਰਹਿਣ ਲੱਗ ਪਏ। ਵਿਆਹ ਦੇ ਇਕ ਸਾਲ ਬਾਅਦ ਗ਼ਜ਼ਾਲਾ ਨੂੰ ਆਪਣੇ ਦਿਓਰ ਗੁਲਫਾਮ ਨਾਲ ਪਿਆਰ ਹੋ ਗਿਆ।
ਦੋਵਾਂ ਦਾ ਪਿਆਰ ਕਾਫ਼ੀ ਅੱਗੇ ਵਧ ਚੁੱਕਿਆ ਸੀ। ਉਹ ਇਕ ਦੂਜੇ ’ਤੇ ਇੰਨੇ ਜ਼ਿਆਦਾ ਡੁੱਲ੍ਹ ਗਏ ਕਿ ਉਨ੍ਹਾਂ ਨੂੰ ਸਾਰਾ ਟੱਬਰ ਹੀ ਆਪਣੇ ਰਸਤੇ ਦਾ ਰੋੜਾ ਲੱਗਣ ਲੱਗ ਪਿਆ। ਗ਼ਜ਼ਾਲਾ ਪਹਿਲਾਂ ਹੀ ਨਸ਼ੀਲੀਆਂ ਗੋਲੀਆਂ ਸਾਰੇ ਟੱਬਰ ਨੂੰ ਚਾਹ ਵਿਚ ਮਿਲਾ ਕੇ ਦੇ ਦਿੰਦੀ ਸੀ, ਜਿਸ ਤੋਂ ਸਾਰੇ ਨਸ਼ੇ ਦੇ ਕਾਰਨ ਸੌਂ ਜਾਂਦੇ ਸੀ।
ਇਸ ਤੋਂ ਬਾਅਦ ਉਹ ਫਿਰ ਆਪਣੇ ਦਿਓਰ ਦੇ ਨਾਲ ਸਾਰੀ ਸਾਰੀ ਰਾਤ ਰੰਗ ਰਲੀਆਂ ਮਨਾਉਂਦੀ ਸੀ। ਇਸੇ ਦੌਰਾਨ ਉਨ੍ਹਾਂ ਦੋਵਾਂ ਨੇ ਮਿਲ ਕੇ ਆਦਿਲ ਨੂੰ ਸਦਾ ਲਈ ਰਸਤੇ ਵਿਚੋਂ ਹਟਾਉਣ ਦੀ ਯੋਜਨਾ ਬਣਾ ਲਈ। ਪਹਿਲਾਂ ਉਨ੍ਹਾਂ ਨੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਸ਼ੀਲੀ ਚਾਹ ਪਿਲਾਈ ਅਤੇ ਫਿਰ ਆਦਿਲ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਤਨੀ ਫਰਾਰ ਹੈ ਜਦਕਿ ਪੁਲਸ ਨੇ ਦੋਸ਼ੀ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਫ਼ਰਾਰ ਹੋਈ ਗ਼ਜ਼ਾਲਾ ਦੀ ਭਾਲ ਕੀਤੀ ਜਾ ਰਹੀ ਹੈ।