8 ਵੱਡੇ ਹਾਈਵੇ ਪ੍ਰੋਜੈਕਟਾਂ ਨੂੰ ਮਿਲੀ ਪ੍ਰਵਾਨਗੀ, ਪ੍ਰੋਜੈਕਟਾਂ ਦੀ ਕੁੱਲ ਲਾਗਤ 50,655 ਕਰੋੜ, ਜਾਣੋ ਖਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੁੱਲ 936 ਕਿਲੋਮੀਟਰ ਦੀ ਲੰਬਾਈ ਵਾਲੇ ਅੱਠ ਪਹੁੰਚ-ਨਿਯੰਤਰਿਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ ।;
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੁੱਲ 936 ਕਿਲੋਮੀਟਰ ਦੀ ਲੰਬਾਈ ਵਾਲੇ ਅੱਠ ਪਹੁੰਚ-ਨਿਯੰਤਰਿਤ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਨ੍ਹਾਂ ਅੱਠ ਹਾਈਵੇਅ ਪ੍ਰਾਜੈਕਟਾਂ 'ਤੇ 50,655 ਕਰੋੜ ਰੁਪਏ ਦੀ ਲਾਗਤ ਆਵੇਗੀ । ਮੀਡੀਆ ਰਿਪੋਰਟਸ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 68 ਕਿਲੋਮੀਟਰ ਲੰਬਾ ਅਯੁੱਧਿਆ ਬਾਈਪਾਸ, 121 ਕਿਲੋਮੀਟਰ ਲੰਬਾ ਗੁਹਾਟੀ ਰਿੰਗ ਰੋਡ, 516 ਕਿਲੋਮੀਟਰ ਲੰਬਾ ਖੜਗਪੁਰ-ਸਿਲੀਗੁੜੀ ਐਕਸਪ੍ਰੈਸਵੇਅ, 6 ਲੇਨ ਆਗਰਾ ਗਵਾਲੀਅਰ ਗ੍ਰੀਨਫੀਲਡ ਹਾਈਵੇਅ ਅਤੇ ਨਾਸਿਕ ਅਤੇ ਖੇੜ (ਪੁਣੇ) ਦੇ ਵਿਚਕਾਰ 30 ਕਿਲੋਮੀਟਰ ਲੰਬਾ ਐਲਿਵੇਟਿਡ ਹਾਈਵੇਅ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ । ਪੀਐਮ ਮੋਦੀ ਨੇ ਵੀ ਸੋਸ਼ਲ ਮੀਡੀਆ 'ਤੇ ਇਨ੍ਹਾਂ ਐਲਾਨਾਂ 'ਤੇ ਖੁਸ਼ੀ ਜ਼ਾਹਰ ਕੀਤੀ ਹੈ । ਖੁਸ਼ੀ ਜਾਹਰ ਕਰਦੇ ਉਹ ਲਿਖਦੇ ਹਨ ਕਿ ਭਾਰਤ ਦੇ ਬੁਨਿਆਦੀ ਢਾਂਚੇ ਦੀ ਤਰੱਕੀ ਵਿੱਚ ਇਹ ਇੱਕ ਇਤਿਹਾਸਕ ਕਦਮ ਹੈ । ਇਸ ਵਾਰ ਮੰਤਰੀ ਮੰਡਲ ਨੇ ਅੱਠ ਨੈਸ਼ਨਲ ਹਾਈ ਸਪੀਡ ਰੋਡ ਕੋਰੀਡੋਰ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਨਾਲ ਦੇਸ਼ ਦੀ ਆਰਥਿਕਤਾ ਕਈ ਤਰੀਕਿਆਂ ਨਾਲ ਪ੍ਰਭਾਵਿਤ ਹੋਵੇਗੀ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ।
ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ X 'ਤੇ ਪੋਸਟ ਕਰ ਇਸ ਬਾਰੇ ਜਾਣਕਾਰੀ ਦਿੱਤੀ, "ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਪ੍ਰਧਾਨਗੀ ਹੇਠ, ਕੇਂਦਰੀ ਮੰਤਰੀ ਮੰਡਲ ਨੇ 231 ਕਿਲੋਮੀਟਰ ਲੰਬੇ, 4-ਲੇਨ ਐਕਸੈਸ-ਨਿਯੰਤਰਿਤ ਖੜਗਪੁਰ-ਮੋਰੇਗ੍ਰਾਮ ਨੈਸ਼ਨਲ ਹਾਈ-ਸਪੀਡ ਕੋਰੀਡੋਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ । ਜਿਸ ਦੀ ਕੀਮਤ 10,247 ਕਰੋੜ ਰੁਪਏ ਹੈ । "ਇਹ ਪ੍ਰੋਜੈਕਟ ਸਫ਼ਰ ਦੀ ਦੂਰੀ ਨੂੰ 265 ਕਿਲੋਮੀਟਰ ਤੋਂ ਘਟਾ ਕੇ 231 ਕਿਲੋਮੀਟਰ ਕਰ ਦੇਵੇਗਾ, ਜਿਸ ਨਾਲ ਮਾਲ ਵਾਹਨਾਂ ਲਈ ਯਾਤਰਾ ਦੇ ਸਮੇਂ ਨੂੰ 9-10 ਘੰਟਿਆਂ ਤੋਂ ਘਟਾ ਕੇ 3-5 ਘੰਟੇ ਕੀਤਾ ਜਾਵੇਗਾ । ਇਹ ਮੁਰਸ਼ਿਦਾਬਾਦ ਅਤੇ ਬੀਰਭੂਮ ਸਮੇਤ ਛੇ ਜ਼ਿਲ੍ਹਿਆਂ ਲਈ ਸੰਪਰਕ ਵਧਾਏਗਾ ਅਤੇ ਲੋਕਾਂ ਨੂੰ ਬਿਹਤਰ ਪਹੁੰਚ ਪ੍ਰਦਾਨ ਕਰੇਗਾ। ਮੁੱਖ ਆਰਥਿਕ ਖੇਤਰ," ਗਡਕਰੀ ਨੇ ਐਕਸ 'ਤੇ ਪੋਸਟ ਕੀਤਾ ।