ਹਾਰਟ ਅਟੈਕ ਤੋਂ ਪਹਿਲਾਂ ਮਿਲ ਜਾਂਦੇ ਆਹ ਸੰਕੇਤ
ਜ ਦੀ ਬੇਹੱਦ ਵਿਅਸਤ ਜ਼ਿੰਦਗੀ ਦੇ ਵਿੱਚ ਇਨਸਾਨ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦਾ ਜਿਸ ਦਾ ਸਿੱਟ ਇਹ ਨਿਕਲ ਹੈ ਕਿ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ।ਇਹੀ ਵਜ੍ਹਾ ਕਿ ਮੌਜੂਦਾ ਸਮੇਂ ‘ਚ ਹਾਰਟ ਅਟੈਕ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਬੜੀ ਤੇਜ਼ੀ ਨਾਲ ਵੱਧ ਰਿਹੈ।;
(Parvinder) ਅੱਜ ਦੀ ਬੇਹੱਦ ਵਿਅਸਤ ਜ਼ਿੰਦਗੀ ਦੇ ਵਿੱਚ ਇਨਸਾਨ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਪਾਉਂਦਾ ਜਿਸ ਦਾ ਸਿੱਟ ਇਹ ਨਿਕਲ ਹੈ ਕਿ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ।ਇਹੀ ਵਜ੍ਹਾ ਕਿ ਮੌਜੂਦਾ ਸਮੇਂ ‘ਚ ਹਾਰਟ ਅਟੈਕ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਬੜੀ ਤੇਜ਼ੀ ਨਾਲ ਵੱਧ ਰਿਹੈ। ਪਰ ਕੀ ਤੁਹਾਨੁੰ ਪਤਾ ਕਿ ਹਾਰਟ ਅਟੈਕ ਤੋਂ ਕਾਫੀ ਦਿਨ ਪਹਿਲਾਂ ਹੀ ਸਰੀਰ ਖਤਰੇ ਦੇ ਸੰਕੇਤ ਦੇਣ ਲੱਗ ਜਾਂਦੈ।ਜਿਸ ‘ਤੇ ਜੇਕਰ ਸਮਾਂ ਰਹਿੰਦੇ ਗੌਰ ਕੀਤਾ ਜਾਵੇ ਤਾਂ ਮਨੁੱਖ ਦੀ ਕੀਮਤੀ ਜ਼ਿੰਦਗੀ ਨੂੰ ਬਚਾਇਆ ਜਾ ਸਕਦੈ।
ਮੌਜੂਦਾ ਸਮੇਂ ‘ਚ ਕੰਮਾਕਾਰਾਂ ਦੇ ਵਿੱਚ ਵਿਅਸਤ ਇਨਸਾਨ ਆਪਣੀ ਸਿਹਤ ਵੱਲ ਧਿਆਨ ਨਾ ਦੇਣ ਕੇ ਖੁਦ ਦਾ ਹੀ ਵੱਡਾ ਨੁਕਸਾਨ ਕਰ ਰਿਹਾ। ਸਹੀ ਖਾਣ-ਪੀਣ ਨਾ ਹੋਣਾ, ਬੇ-ਟਾਈਮਾਂ ਖਾਣਾ, ਕਸਰਤ ਨਾ ਕਰਨਾ ਤੇ ਹੋਰ ਕਈ ਕਾਰਨਾਂ ਕਰਕੇ ਇਨਸਾਨ ਨੁੰ ਕਈ ਭਿਆਨਕ ਬਿਮਾਰੀਆਂ ਆਪਣੀ ਲਪੇਟ ਵਿੱਚ ਲੈ ਰਹੀਆਂ।ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ‘ਚ ਦਿਲ ਦਾ ਦੌਰਾ ਪੈਣਾ ਆਮ ਹੀ ਹੋ ਰਿਹਾ।
ਬਜ਼ੁਰਗਾਂ ਦੇ ਨਾਲ ਨਾਲ ਹੁਣ ਤਾਂ ਨੌਜਵਾਨ ਵੀ ਹਾਰਟ ਅਟੈਕ ਨਾਲ ਆਪਣੀ ਜਾਨ ਗਵਾ ਰਹੇ ਨੇ।ਪਰ ਕੀ ਤੁਹਾਡੀ ਪਤਾ ਹੀ ਦਿਲ ਦਾ ਦੌਰਾ ਪੈਣ ਪਹਿਲਾਂ ਤੁਹਾਡਾਂ ਸਰੀਰ ਸੰਕੇਤ ਦਿੰਦਾ ਤੇ ਸਰੀਰ ਦੇ ਕੁੱਝ ਹਿੱਸਿਆਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਜੀ ਹਾਂ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਸਰੀਰ ਦੇ ਇਨ੍ਹਾਂ ਹਿੱਸਿਆਂ ਵਿੱਚ ਹੋਣ ਵਾਲੇ ਦਰਦ ਨੂੰ ਨਾ ਸਮਝ ਸਕਣ, ਪਰ ਕਈ ਵਾਰ ਸਰੀਰ ਦੇ ਕੁਝ ਹਿੱਸਿਆਂ ਵਿੱਚ ਦਰਦ ਦਿਲ ਦੇ ਦੌਰੇ ਵੱਲ ਇਸ਼ਾਰਾ ਕਰਦਾ ਹੈ।ਜਿਸ ਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰਨਾ।
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਦਿਲ ਦੇ ਦੌਰੇ ਤੋਂ ਪਹਿਲਾਂ ਛਾਤੀ ਵਿੱਚ ਜਕੜਨ ਜਿਹੀ ਮਹਿਸੂਸ ਹੁੰਦੀ ਹੈ।ਜ਼ਿਆਦਾਤਰ ਡਾਕਟਰਾਂ ਦਾ ਕਹਿਣਾ ਹੈ ਕਿ ਹਾਰਟ ਅਟੈਕ ਆਉਣ ਤੋਂ ਕਰੀਬ 1 ਮਹੀਨੇ ਤੋਂ 2 ਮਹੀਨੇ ਪਹਿਲਾ ਸਾਡਾ ਸਰੀਰ ਕਈ ਤਰ੍ਹਾਂ ਦੇ ਸੰਕੇਤ ਦਿੰਦਾ ਹੈ। ਜਿਸ ਦੇ ਬਾਰੇ ਤੁਹਾਡੇ ਨਾਲ ਵਿਸਥਾਰ ‘ਚ ਜਾਣਕਾਰੀ ਸਾਂਝੀ ਕਰਾਂਗੇ ਤੇ ਆਓ ਜਾਣਦੇ ਹਾਂ ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਦੇ ਕਿਹੜੇ ਹਿੱਸਿਆਂ ਵਿੱਚ ਦਰਦ ਹੁੰਦਾ ਹੈ?
ਛਾਤੀ ਵਿੱਚ ਦਰਦ :
ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਮਰੀਜ਼ ਦੀ ਛਾਤੀ ਵਿੱਚ ਤੇਜ਼ ਦਰਦ ਹੋ ਸਕਦਾ ਹੈ। ਇਹ ਦਰਦ ਦਬਾਅ ਜਾਂ ਭਾਰੀਪਨ ਮਹਿਸੂਸ ਹੁੰਦਾ ਹੈ। ਦਿਲ ਦੇ ਦੌਰੇ ਕਾਰਨ ਹੋਣ ਵਾਲਾ ਦਰਦ ਆਮ ਤੌਰ 'ਤੇ ਖੱਬੀ ਬਾਂਹ ਨੂੰ ਪ੍ਰਭਾਵਿਤ ਕਰਦਾ ਹੈ, ਪਰ ਇਹ ਦੋਵੇਂ ਪਾਸੇ ਵੀ ਹੋ ਸਕਦਾ ਹੈ।ਜਿਸ ਨਾਲ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰੋ ੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ
ਖੱਬੀ ਬਾਂਹ ਵਿੱਚ ਦਰਦ ਹੋਣਾ :
ਬਹੁਤ ਕੇਸਾਂ ਦੇ ਵਿੱਚ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਮਰੀਜ਼ ਦੇ ਮੋਢੇ ਅਤੇ ਬਾਂਹ ਵਿੱਚ ਬਹੁਤ ਦਰਦ ਮਹਿਸੂਸ ਹੋ ਸਕਦਾ ਹੈ। ਅਕਸਰ ਲੋਕ ਇਸ ਦਰਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਕਈ ਵਾਰ ਇਹ ਗੰਭੀਰ ਹੋ ਸਕਦਾ ਹੈ। ਜੇਕਰ ਤੁਹਾਡੀ ਖੱਬੀ ਬਾਂਹ ਵਿੱਚ ਬਹੁਤ ਦਰਦ ਹੋ ਰਿਹਾ ਹੈ ਅਤੇ ਇਹ ਦਰਦ ਵਾਰ-ਵਾਰ ਹੋ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਜਲਦ ਹੀ ਡਾਕਟਰ ਦੀ ਸਲਾਹ ਜ਼ਰੂਰ ਲਓ। ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।
ਹੱਥ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਦਰਦ :
ਅਕਸਰ ਹੀ ਕਈ ਮਰੀਜ਼ਾਂ ਦੇ ਹੱਥਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਦ ਹੁੰਦੈ ਜੋ ਦਿਲ ਦੇ ਦੌਰਾ ਦੇ ਸੰਕੇਤ ਹੋ ਸਕਦੇ ਨੇ। ਕਈ ਲੋਕ ਹੱਥਾਂ ਦੇ ਦਰਦ ਨੂੰ ਘੱਟ ਕਰਨ ਲਈ ਦਰਦ ਦੀਆਂ ਦਵਾਈਆਂ ਲੈਂਦੇ ਹਨ ਪਰ ਜੇਕਰ ਤੁਹਾਨੂੰ ਇਹ ਦਰਦ ਵਾਰ-ਵਾਰ ਮਹਿਸੂਸ ਹੋ ਰਿਹਾ ਹੈ ਤਾਂ ਇਕ ਵਾਰ ਆਪਣੇ ਡਾਕਟਰ ਦੀ ਸਲਾਹ ਲਓ।
ਪਿੱਠ ਵਿੱਚ ਹੁੰਦਾ ਦਰਦ :
ਹਾਰਟ ਅਟੈਕ ਦਾ ਦਰਦ ਸਿਰਫ਼ ਮੋਢਿਆਂ ਅਤੇ ਛਾਤੀ ਵਿੱਚ ਹੀ ਨਹੀਂ, ਸਗੋਂ ਕਈ ਵਾਰ ਇਹ ਦਰਦ ਪਿੱਠ ਤੱਕ ਵੀ ਫੈਲ ਸਕਦਾ ਹੈ। ਜੇਕਰ ਤੁਹਾਨੂੰ ਬਿਨਾਂ ਕਿਸੇ ਕਾਰਨ ਪਿੱਠ ਵਿੱਚ ਦਰਦ ਹੋ ਰਿਹਾ ਹੈ, ਤਾਂ ਡਾਕਟਰ ਤੋਂ ਆਪਣੀ ਜਾਂਚ ਕਰਵਾਓ। ਤਾਂ ਜੋ ਸਮੇਂ ਰਹਿੰਦੇ ਇਸ ਦਾ ਇਲਾਜ ਹੋ ਸਕੇ
ਜਬਾੜਿਆਂ ਵਿੱਚ ਹੋ ਸਕਦਾ ਦਰਦ :
ਇਥੇ ਹੀ ਬੱਸ ਨਹੀਂ ਕਈ ਮਰੀਜ਼ਾਂ ਦੇ ਜਬਾੜੇ ਵਿੱਚ ਦਰਦ ਜਾਂ ਥੋੜ੍ਹਾ ਜਿਹਾ ਦਬਾਅ ਮਹਿਸੂਸ ਹੋ ਸਕਦਾ ਹੈ।ਜੋ ਦਿਲ ਦੇ ਦੌਰੇ ਤੋਂ ਪਹਿਲਾਂ ਦੇ ਲੱਛਣ ਹੋ ਸਕਦੇ ਨੇ ਕਈ ਵਾਰ ਲੋਕ ਇਸ ਸਥਿਤੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ, ਜੋ ਭਵਿੱਖ ਵਿੱਚ ਗੰਭੀਰ ਹੋ ਸਕਦਾ ਹੈ। ਜੇਕਰ ਤੁਸੀਂ ਅਜਿਹੇ ਲੱਛਣ ਦੇਖਦੇ ਹੋ ਤਾਂ ਤੁਰੰਤ ਡਾਕਟਰ ਦੀ ਮਦਦ ਲਓ।
ਸੋ ਉਮੀਦ ਕਰਦੇ ਹਾਂ ਕਿ ਤੁਹਾਡੀ ਸਿਹ ਨਾਲ ਜੁੜੀ ਸਾਂਝੀ ਕੀਤੀ ਇਹ ਜਾਣਕਾਰੀ ਕਾਫੀ ਕਾਰਗਰ ਸਿੱਧ ਹੋਵੇਗੀ ਤੇ ਇਨ੍ਹਾਂ ਲੱਛਣਾਂ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਵੀ ਸਰੀਰਤ ਸਮੱਸਿਆ ਹੈ ਤਾਂ ਡਾਕਟਰਾਂ ਨਾਲ ਸੰਪਰਕ ਜ਼ਰੂਰ ਕਰੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ।