ਸ਼ੂਗਰ ਦੇ ਮਰੀਜ਼ਾਂ ਲਈ ਇਹ ਚੀਜ਼ਾਂ ਹਨ ਵਰਦਾਨ

ਭਾਰਤ ਹੀ ਨਹੀਂ ਪੂਰੇ ਵਿਸ਼ਵ ਵਿੱਚ ਸ਼ੂਗਰ ਦੀ ਬਿਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ। ਸ਼ੂਗਰ ਉੱਤੇ ਹੁਣ ਤੱਕ ਬਹੁਤ ਸਾਰੀਆਂ ਖੋਜਾਂ ਹੋ ਚੁੱਕੀਆ ਹਨ। ਜਦੋਂ ਵੀ ਕਿਸੇ ਵਿਅਕਤੀ ਨੂੰ ਸ਼ੂਗਰ ਹੁੰਦਾ ਹੈ ਤਾਂ ਉਹ ਹੌਂਸਲਾ ਹੀ ਛੱਡ ਦਿੰਦਾ ਹੈ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਹੈ।

Update: 2024-06-22 09:43 GMT

ਚੰਡੀਗੜ੍ਹ: ਭਾਰਤ ਹੀ ਨਹੀਂ ਪੂਰੇ ਵਿਸ਼ਵ ਵਿੱਚ ਸ਼ੂਗਰ ਦੀ ਬਿਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ। ਸ਼ੂਗਰ ਉੱਤੇ ਹੁਣ ਤੱਕ ਬਹੁਤ ਸਾਰੀਆਂ ਖੋਜਾਂ ਹੋ ਚੁੱਕੀਆ ਹਨ। ਜਦੋਂ ਵੀ ਕਿਸੇ ਵਿਅਕਤੀ ਨੂੰ ਸ਼ੂਗਰ ਹੁੰਦਾ ਹੈ ਤਾਂ ਉਹ ਹੌਂਸਲਾ ਹੀ ਛੱਡ ਦਿੰਦਾ ਹੈ ਪਰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਭਾਰਤ ਵਿੱਚ ਆਯੁਰਵੇਦ ਇਕ ਜਿਹਾ ਗ੍ਰੰਥ ਹੈ ਜਿਸ ਵਿੱਚ ਬਿਮਾਰੀਆਂ ਨੂੰ ਠੀਕ ਕਰਨ ਲਈ ਨੁਕਤੇ ਦਿੱਤੇ ਹੋਏ ਹਨ। ਭਾਰਤ ਦੀ ਪ੍ਰਾਚੀਨ ਵੈਦਿਕ ਪ੍ਰਣਾਲੀ ਵਿੱਚ ਜਿਹੇ ਨੁਕਤੇ ਹਨ ਜੋ ਭਿਆਨਕ ਤੋਂ ਭਿਆਨਕ ਬਿਮਾਰੀਆਂ ਨੂੰ ਖਤਮ ਕਰਨ ਦੀ ਸ਼ਕਤੀ ਰੱਖਦੇ ਹਨ।

ਮੌਸਮੀ ਸਬਜ਼ੀਆਂ ਅਤੇ ਫਲ ਖਾਓ-

ਸ਼ੂਗਰ ਵਾਲੇ ਮਰੀਜ਼ ਨੂੰ ਹਮੇਸ਼ਾ ਮੌਸਮੀ ਸਬਜ਼ੀਆਂ ਅਤੇ ਫਲ ਖਾਣੇ ਚਾਹੀਦੇ ਹਨ ਕਿਉਕਿ ਇੰਨ੍ਹਾਂ ਵਿੱਚ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਨੂੰ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਦਿੰਦੇ ਹਨ। ਬੇਮੌਸਮੀ ਸਬਜ਼ੀਆਂ ਅਤੇ ਫਲ ਸਾਡੇ ਹਰਮੋਨ ਵਿੱਚ ਵਿਗਾੜ ਪੈਦਾ ਕਰਦੇ ਹਨ।ਸੂਗਰ ਵਾਲੇ ਵਿਅਕਤੀ ਨੂੰ ਹਮੇਸਾ ਮੌਸਮੀ ਫਲ ਹੀ ਖਾਣੇ ਚਾਹੀਦੇ ਹਨ।

ਡਰਾਈ ਫਰੂਟ ਖਾਓ-

ਸਰੀਰ ਵਿੱਚ ਇਮਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਡਰਾਈ ਫਰੂਟ ਖਾਣੇ ਚਾਹੀਦੇ ਹਨ। ਡਰਾਈ ਫਰੂਟ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖਣ ਚਾਹੀਦੇ ਹਨ ਅਤੇ ਸਵੇਰੇ ਸੈਰ ਕਰਨ ਤੋਂ ਬਾਅਦ ਖਾਣੇ ਚਾਹੀਦੇ ਹਨ। ਡਰਾਈ ਫਰੂਟ ਨਾਲ ਸਰੀਰ ਵਿੱਚ ਊਰਜਾ ਵੱਧਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਚੰਗੀ ਖੁਰਾਕ ਹੀ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਦਿੰਦਾ ਹੈ।

ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਦਵਾਈ ਨਾ ਖਾਓ-

ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਨੂੰ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਦਵਾਈ ਨਹੀਂ ਖਾਣੀ ਚਾਹੀਦੀ ਹੈ। ਜਿਹੜੀ ਦਵਾਈ ਅਸੀਂ ਆਪਣੀ ਮਰਜ਼ੀ ਨਾਲ ਲੈਂਦੇ ਹਾਂ ਉਹ ਸਾਡੇ ਸਰੀਰ ਨੂੰ ਨੁਕਸਾਨ ਕਰਦੀ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਦਵਾਈ ਨਹੀਂ ਲੈਣੀ ਚਾਹੀਦੀ ਹੈ।

ਰੋਟੀ ਤੋਂ ਪਹਿਲਾਂ ਸਲਾਦ ਖਾਓ-

ਜੇਕਰ ਤੁਸੀਂ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰੋਟੀ ਤੋਂ ਪਹਿਲਾਂ ਸਲਾਦ ਜ਼ਰੂਰ ਖਾਓ। ਸਲਾਦ ਤੋਂ ਤੁਹਾਨੂੰ ਫਾਈਬਰ ਮਿਲੇਗਾ। ਫਾਈਬਰ ਹੀ ਤੁਹਾਡੇ ਸਰੀਰ ਦੀ ਸਫਾਈ ਕਰ ਦੇਵੇਗਾ।

ਮੋਟੇ ਅਨਾਜ ਦੀ ਰੋਟੀ ਖਾਓ-

ਜੇਕਰ ਤੁਸੀਂ ਸੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਕਣਕ ਦੀ ਰੋਟੀ ਦੀ ਬਜਾਏ ਮੋਟੇ ਅਨਾਜ ਦੀ ਰੋਟੀ ਖਾਣੀ ਚਾਹੀਦੀ ਹੈ। ਸਵੇਰ ਦੇ ਨਾਸ਼ਤੇ ਵਿੱਚ ਛੋਲਿਆ ਦਾ ਆਟਾ, ਬਾਜਰੇ ਦਾ ਆਟਾ ਅਤੇ ਮੱਕੀ ਦਾ ਆਟੇ ਦੀ ਮਿਕਸ ਰੋਟੀ ਖਾਣੀ ਚਾਹੀਦੀ ਹੈ ਇਸ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।

Tags:    

Similar News