ਕੇਰਲ 'ਚ ਨਿਪਾਹ ਵਾਇਰਸ ਦਾ ਕਹਿਰ , 14 ਸਾਲਾਂ ਬੱਚੇ ਦੀ ਗਈ ਜਾਨ

ਕੇਰਲ ਦੇ ਮਲਪੁਰਮ ਦੇ ਇੱਕ 14 ਸਾਲਾ ਲੜਕੇ ਦੀ ਐਤਵਾਰ ਨੂੰ ਨਿਪਾਹ ਵਾਇਰਸ ਕਾਰਨ ਮੌਤ ਹੋ ਗਈ । ਨਿਪਾਹ ਵਾਇਰਸ ਪਹਿਲੀ ਵਾਰ 1999 ਵਿੱਚ ਮਲੇਸ਼ੀਆ ਵਿੱਚ ਸੂਰ ਪਾਲਕਾਂ ਵਿੱਚ ਫੈਲਣ ਦੌਰਾਨ ਪਛਾਣਿਆ ਗਿਆ ਸੀ ।

Update: 2024-07-21 13:09 GMT

ਕੇਰਲ : ਕੇਰਲ ਦੇ ਮਲਪੁਰਮ ਦੇ ਇੱਕ 14 ਸਾਲਾ ਲੜਕੇ ਦੀ ਐਤਵਾਰ ਨੂੰ ਨਿਪਾਹ ਵਾਇਰਸ ਕਾਰਨ ਮੌਤ ਹੋ ਗਈ । ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਲੜਕੇ ਨੂੰ ਐਤਵਾਰ ਸਵੇਰੇ 10.50 ਵਜੇ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਮੁੜ ਤੋਂ ਤੁੰਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ । ਜਾਣਕਾਰੀ ਅਨੁਸਾਰ ਲੜਕੇ ਦੀ ਮੌਤ ਦਾ ਕਾਰਨ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਸੀ । ਕੇਰਲ 'ਚ ਨਿਪਾਹ ਵਾਇਰਸ ਕਾਰਨ ਹੋਈ ਮੌਤ ਦੀ ਰਿਪੋਰਟ ਤੋਂ ਬਾਅਦ ਕੇਂਦਰ ਨੇ ਰਾਜ ਸਰਕਾਰ ਦੁਆਰਾ ਸਿਹਤ ਸਬੰਧੀ ਕੁਝ ਗੱਲਾਂ ਤੇ ਗੌਰ ਫਰਮਾਉਣ ਤੇ ਜ਼ੋਰ ਪਾਇਆ ਹੈ । ਜਦੋਂ ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਇਸ ਵਾਇਰਸ ਦਾ ਪਹਿਲੇ ਕੇਸ ਦੀ ਪਛਾਣ ਕੀਤੀ ਗਈ ਸੀ, ਤਾਂ ਜ਼ਿਆਦਾਤਰ ਮਨੁੱਖੀ ਸੰਕਰਮਣ ਬਿਮਾਰ ਸੂਰਾਂ ਜਾਂ ਉਨ੍ਹਾਂ ਦੇ ਦੂਸ਼ਿਤ ਟਿਸ਼ੂਆਂ ਕਾਰਨ ਹੋਇਆ ਸੀ । ਡਬਲਯੂਐਚਓ ਨੇ ਕਿਹਾ ਕਿ ਜ਼ਿਆਦਾਤਰ ਇਸ ਵਾਇਰਸ ਦਾ ਸੰਕਰਮਣ ਬਿਮਾਰ ਪਸ਼ੂਆਂ ਦੇ ਲਿੰਕ ਚ ਆਉਣ ਤੇ ਪਾਇਆ ਜਾਂਦਾ ਹੈ ।

ਜਾਣੋ ਕੀ ਹੈ ਨਿਪਾਹ ਵਾਇਰਸ ?

ਨਿਪਾਹ ਵਾਇਰਸ ਪਹਿਲੀ ਵਾਰ 1999 ਵਿੱਚ ਮਲੇਸ਼ੀਆ ਵਿੱਚ ਸੂਰ ਪਾਲਕਾਂ ਵਿੱਚ ਫੈਲਣ ਦੌਰਾਨ ਪਛਾਣਿਆ ਗਿਆ ਸੀ । ਮਲੇਸ਼ੀਆ ਵਿੱਚ 1999 ਤੋਂ ਬਾਅਦ ਕੋਈ ਨਵਾਂ ਪ੍ਰਕੋਪ ਨਹੀਂ ਹੋਇਆ ਹੈ । ਨਿਪਾਹ ਵਾਇਰਸ ਨਾਲ ਸੰਕਰਮਿਤ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜ਼ਿਆਦਾਤਰ ਇਸ ਬਿਮਾਰੀ ਚ ਦੇਖਿਆ ਗਿਆ ਹੈ ਕਿ ਇਸ ਨਾਲ ਪੀੜਤ ਲੋਕਾਂ ਨੂੰ ਸਾਹ ਲੈਣ ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਦਿੱਲ ਦਾ ਦੌਰਾ ਪੈਣ ਦੀ ਸੰਭਾਵਨਾਵਾਂ ਵੱਧ ਜਾਂਦੀਆਂ ਹਨ । ਵਾਇਰਲ ਬੁਖਾਰ ਦੇ ਆਮ ਲੱਛਣਾਂ ਨੂੰ ਪੈਦਾ ਕਰਨ ਤੋਂ ਇਲਾਵਾ ਇਹ ਲਾਗ ਦਿਮਾਗੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਕਈ ਸਿਹਤ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਬਿਮਾਰੀ ਕਾਰਨ ਵਾਇਰਸ ਸੈਂਟਰਲ ਨਰਵਸ ਸਿਸਟਮ ਨੂੰ ਵੀ ਪ੍ਰਭਾਵਿਤ ਕਰਦਾ ਹੈ । ਜਿਸ ਦੇ ਨਤੀਜੇ ਵਜੋਂ ਦਿਮਾਗ ਦੀ ਸੋਜ ਜਾਂ ਇਨਸੇਫਲਾਈਟਿਸ ਹੋ ਜਾਂਦੀ ਹੈ। ਇਸ ਕਾਰਨ ਮਰੀਜ਼ 24 ਤੋਂ 48 ਘੰਟਿਆਂ ਵਿੱਚ ਕੋਮਾ ਵਿੱਚ ਜਾਣਾ ਪੈ ਸਕਦਾ ਹੈ।

Tags:    

Similar News