Mutton Korma: ਮਟਨ ਕੋਰਮਾ ਇਵੇਂ ਬਣਾਓਗੇ ਤਾਂ ਰਹਿ ਜਾਓਗੇ ਉਂਗਲਾਂ ਚੱਟਦੇ

ਜੇਕਰ ਵਿਅਕਤੀ ਮਾਸਾਹਾਰੀ ਹੁੰਦੇ ਹਨ ਉਹ ਹਮੇਸ਼ਾ ਮਟਨ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਮਟਨ ਕੋਰਮਾ ਇਕ ਜਿਹਾ ਪਕਵਾਨ ਹੈ ਜਿਸ ਨੂੰ ਸੁਣਦੇ ਸਾਰ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਮਾਸਾਹਾਰੀ ਲੋਕ ਇਸ ਨੂੰ ਖੂਬ ਪਸੰਦ ਕਰਦੇ ਹਨ। ਇਸ ਨੂੰ ਚੌਲਾਂ ਅਤੇ ਚਪਾਤੀ ਦੋਵਾਂ ਨਾਲ ਖਾਧਾ ਜਾ ਸਕਦਾ ਹੈ।

Update: 2024-06-10 05:55 GMT

Mutton Korma: ਜੇਕਰ ਵਿਅਕਤੀ ਮਾਸਾਹਾਰੀ ਹੁੰਦੇ ਹਨ ਉਹ ਹਮੇਸ਼ਾ ਮਟਨ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਮਟਨ ਕੋਰਮਾ ਇਕ ਜਿਹਾ ਪਕਵਾਨ ਹੈ ਜਿਸ ਨੂੰ ਸੁਣਦੇ ਸਾਰ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਮਾਸਾਹਾਰੀ ਲੋਕ ਇਸ ਨੂੰ ਖੂਬ ਪਸੰਦ ਕਰਦੇ ਹਨ। ਇਸ ਨੂੰ ਚੌਲਾਂ ਅਤੇ ਚਪਾਤੀ ਦੋਵਾਂ ਨਾਲ ਖਾਧਾ ਜਾ ਸਕਦਾ ਹੈ। ਅਸੀਂ ਤੁਹਾਡੇ ਨਾਲ ਸਵਾਦਿਸ਼ਟ ਮਟਨ ਕੋਰਮਾ ਬਣਾਉਣ ਦਾ ਆਸਾਨ ਤਰੀਕਾ ਸਾਂਝਾ ਕਰ ਰਹੇ ਹਾਂ। ਹਾਲਾਂਕਿ ਇਸ ਨੂੰ ਤਿਆਰ ਕਰਨ 'ਚ ਥੋੜ੍ਹਾ ਸਮਾਂ ਲੱਗੇਗਾ ਪਰ ਪਕਾਉਣ ਤੋਂ ਬਾਅਦ ਇਸ ਦਾ ਸੁਆਦ ਤੁਹਾਡੀ ਸਾਰੀ ਥਕਾਵਟ ਦੂਰ ਕਰ ਦੇਵੇਗਾ।

ਸਮੱਗਰੀ:

250 ਗ੍ਰਾਮ ਮਟਨ (ਹੱਡੀਆਂ ਦੇ ਨਾਲ)

150 ਗ੍ਰਾਮ ਮੋਟਾ ਕੱਟਿਆ ਪਿਆਜ਼

12-15 ਇਲਾਇਚੀ

15 ਲੌਂਗ

50 ਗ੍ਰਾਮ ਸ਼ੁੱਧ ਘਿਓ

ਇੱਕ ਚਮਚ ਹਲਦੀ ਪਾਊਡਰ

2 ਚਮਚ ਲਸਣ-ਅਦਰਕ ਦਾ ਪੇਸਟ

2 ਚਮਚ ਲਾਲ ਮਿਰਚ ਪਾਊਡਰ

1 ਚਮਚ ਧਨੀਆ ਪਾਊਡਰ

1 ਚਮਚ ਮਟਨ ਮਸਾਲਾ

ਲਗਭਗ 35 ਗ੍ਰਾਮ ਦਹੀਂ

ਲੋੜ ਅਨੁਸਾਰ ਤੇਲ

ਸੁਆਦ ਅਨੁਸਾਰ ਲੂਣ

ਵਿਧੀ-

ਸਭ ਤੋਂ ਪਹਿਲਾਂ ਤੇਲ ਨੂੰ ਗਰਮ ਕਰੋ ਅਤੇ ਫਿਰ ਇਸ ਵਿਚ ਘਿਓ ਪਾਓ। ਹੁਣ ਇਸ ਵਿਚ ਲੌਂਗ, ਇਲਾਇਚੀ ਅਤੇ 150 ਗ੍ਰਾਮ ਪਿਆਜ਼ ਪਾਓ ਅਤੇ ਪਿਆਜ਼ ਨੂੰ ਨਰਮ ਅਤੇ ਹਲਕਾ ਸੁਨਹਿਰੀ ਹੋਣ ਤੱਕ ਪਕਾਓ। 5 ਮਿੰਟ ਬਾਅਦ ਇਸ 'ਚ ਮਟਨ ਪਾ ਦਿਓ। ਮੱਟਨ ਨੂੰ ਪਿਆਜ਼ ਅਤੇ ਤੇਲ 'ਚ ਘੱਟ ਅੱਗ 'ਤੇ ਕਰੀਬ 10 ਮਿੰਟ ਤੱਕ ਪਕਾਓ ਤਾਂ ਕਿ ਮਟਨ ਚੰਗੀ ਤਰ੍ਹਾਂ ਪਕ ਜਾਵੇ। ਹੁਣ ਇਸ ਮਿਸ਼ਰਣ 'ਚ ਲਸਣ-ਅਦਰਕ ਦਾ ਪੇਸਟ ਅਤੇ ਦਹੀਂ ਪਾਓ ਅਤੇ ਕੁਝ ਦੇਰ ਪਕਣ ਦਿਓ। ਹੁਣ ਇਸ ਵਿਚ ਮਸਾਲੇ ਪਾਓ। ਸਵਾਦ ਅਨੁਸਾਰ ਨਮਕ ਅਤੇ ਲੋੜ ਅਨੁਸਾਰ ਪਾਣੀ ਪਾ ਕੇ ਲਗਭਗ 10 ਮਿੰਟ ਤੱਕ ਪਕਾਓ। ਗੈਸ ਬੰਦ ਕਰ ਦਿਓ। ਮਟਨ ਕੋਰਮਾ ਤਿਆਰ ਹੈ। ਇਸ ਨੂੰ ਪੁਦੀਨੇ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਖਾਓ।

Tags:    

Similar News