ਜੇਕਰ ਤੁਸੀਂ ਕਾਮ ਊਰਜਾ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਖਾਓ ਇਹ ਪੰਜ ਚੀਜ਼ਾਂ

ਜੇਕਰ ਤੁਸੀਂ ਆਪਣੀ ਕਾਮ ਊਰਜਾ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਹ ਪੰਜ ਚੀਜ਼ਾ ਖਾਓ ਇਸ ਨਾਲ ਸਰੀਰ ਵਿੱਚ ਊਰਜਾ ਦਾ ਵਾਧਾ ਹੋਵੇਗਾ।;

Update: 2024-06-06 07:26 GMT

ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਨੁੱਖ ਦਿਨ ਭਰ ਇੱਧਰ-ਉੱਧਰ ਭੱਜਿਆ ਰਹਿੰਦਾ ਹੈ ਉਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦਾ ਹੈ ਜਿਸ ਕਰਕੇ ਸਰੀਰ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਆ ਜਾਂਦੀਆਂ ਹਨ। ਜੇਕਰ ਤੁਸੀਂ ਆਪਣੀ ਕਾਮ ਊਰਜਾ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਹ ਪੰਜ ਚੀਜ਼ਾ ਖਾਓ ਇਸ ਨਾਲ ਸਰੀਰ ਵਿੱਚ ਊਰਜਾ ਦਾ ਵਾਧਾ ਹੋਵੇਗਾ।

ਸੁੱਕੇ ਮੇਵੇ-

ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਦਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਸੁੱਕੇ ਮੇਵੇ ਖਾਣੇ ਸ਼ੁਰੂ ਕਰ ਦਿਓ। ਸੁੱਕੇ ਮੇਵੇ ਜਿਵੇ ਬਦਾਮ, ਅਖਰੋਟ, ਕਾਜੂ ਅਤੇ ਸੌਂਗੀ ਆਦਿ। ਸੁੱਕੇ ਮੇਵੇ ਖਾਣ ਨਾਲ ਸਰੀਰ ਵਿੱਚ ਗਰਮੀ ਵਧੇਗੀ ਅਤੇ ਇਸ ਨਾਲ ਕਾਮ ਊਰਜਾ ਵਿੱਚ ਵਾਧਾ ਹੋਵੇਗਾ।

ਹਰੀਆਂ ਸਬਜ਼ੀਆਂ ਖਾਓ-

ਜੇਕਰ ਤੁਸੀਂ ਆਪਣੇ ਭੋਜਨ ਵਿੱਚ ਹਰੀਆਂ ਸਬਜ਼ੀਆਂ ਐਡ ਕਰਦੇ ਹੋ ਤਾਂ ਇਹ ਤੁਹਾਡੇ ਲਈ ਵਰਦਾਨ ਵਾਂਗ ਸਾਬਿਤ ਹੋਵੇਗਾ। ਹਰੀਆਂ ਸਬਜ਼ੀਆਂ ਖਾਣ ਨਾਲ ਸਰੀਰ ਵਿੱਚ ਨਵੇਂ ਸੈੱਲ ਬਣਦੇ ਹਨ। ਇਸ ਨਾਲ ਸਰੀਰ ਵਿੱਚ ਨਵਾਂ ਵੀਰਜ ਤਿਆਰ ਹੁੰਦਾ ਹੈ।

ਦੁੱਧ ਜ਼ਰੂਰ ਪੀਓ-

ਜੇਕਰ ਤੁਸੀਂ ਆਪਣੇ ਡਾਈਟ ਵਿੱਚ ਦੁੱਧ ਨੂੰ ਸ਼ਾਮਿਲ ਕਰਦੇ ਹੋ ਤਾਂ ਇਹ ਤੁਹਾਡੇ ਲਈ ਲਾਹੇਵੰਦ ਹੈ। ਦੁੱਧ ਪੀਣ ਨਾਲ ਸਪਰਮ ਦੀ ਗਿਣਤੀ ਵੱਧਦੀ ਹੈ। ਦੁੱਧ ਪੀਣ ਨਾਲ ਸਰੀਰ ਵਿੱਚ ਊਰਜਾ ਵਿੱਚ ਵਾਧਾ ਹੁੰਦਾ ਹੈ।

ਮੀਟ ਦਾ ਸੇਵਨ

ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਆਪਣੇ ਭੋਜਨ ਵਿੱਚ ਮੀਟ ਨੂੰ ਐਡ ਕਰੋ। ਚਿਕਨ ਤੋਂ ਤੁਹਾਨੂੰ ਵਿਟਾਮਿਨ ਅਤੇ ਹੋਰ ਕਈ ਤਰ੍ਹਾਂ ਦੇ ਤੱਥ ਮਿਲਦੇ ਹਨ। ਮੀਟ ਖਾਣ ਨਾਲ ਸਰੀਰ ਵਿੱਚ ਅਗਨੀ ਵੱਧਦੀ ਹੈ ਜਿਸ ਨਾਲ ਕਾਮ ਊਰਜਾ ਵਿੱਚ ਵੀ ਵਾਧਾ ਹੁੰਦਾ ਹੈ।

ਫਲ ਖਾਓ-

ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਭੋਜਨ ਵਿੱਚ ਤਾਜ਼ੇ ਫਲ ਖਾਣੇ ਚਾਹੀਦੇ ਹਨ। ਫਲ ਤੁਹਾਡੇ ਨਾਲ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਬਣਾਉਂਦੇ ਹਨ।

ਨੋਟ- ਇਹ ਜਾਣਕਾਰੀ ਆਮ ਸਰੋਤਾਂ ਤੋਂ ਇਕੱਠੀ ਕੀਤੀ ਹੋਈ ਹੈ ਜੇਕਰ ਤੁਹਾਨੂੰ ਕੋਈ ਸਮੱਸਿਆਂ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

Tags:    

Similar News