ਜੇਕਰ ਤੁਹਾਡੇ ਵੀ ਵਾਲ ਹੋ ਚੁੱਕੇ ਹਨ ਚਿੱਟੇ ਤਾਂ ਅਪਣਾਓ ਇਹ ਟਿੱਪਸ

ਅੱਜਕੱਲ ਉਮਰ ਤੋਂ ਚਿੱਟੇ ਵਾਲ ਹੋਣੇ ਆਮ ਜਿਹੀ ਗੱਲ ਹੋ ਗਈ। ਮਾਰਕੀਟ ਵਿੱਚ ਬਹੁਤ ਸਾਰੇ ਸ਼ੈਪੂ ਅਤੇ ਸਾਬਣ ਆ ਚੁੱਕੇ ਹਨ ਜੋ ਦਾਅਵਾ ਕਰਦੇ ਹਨ ਕਿ ਇਹ ਵਾਲ ਚਿੱਟੇ ਨਹੀ ਹੋਣ ਦੇਣਗੇ ਪਰ ਅਜਿਹਾ ਸੰਭਵ ਨਹੀਂ ਹੈ। ਤੁਹਾਨੂੰ ਕੁਝ ਘਰੇਲੂ ਨੁਕਤੇ ਦੱਸਦੇ ਹਾਂ ਕਿ ਆਪਣੇ ਵਾਲ ਚਿੱਟੇ ਹੋਣ ਤੋਂ ਕਿਵੇ ਬਚਾਇਆ ਜਾ ਸਕਦਾ ਹੈ।

Update: 2024-06-06 10:16 GMT

ਚੰਡੀਗੜ੍ਹ: ਅੱਜਕੱਲ ਉਮਰ ਤੋਂ ਚਿੱਟੇ ਵਾਲ ਹੋਣੇ ਆਮ ਜਿਹੀ ਗੱਲ ਹੋ ਗਈ। ਮਾਰਕੀਟ ਵਿੱਚ ਬਹੁਤ ਸਾਰੇ ਸ਼ੈਪੂ ਅਤੇ ਸਾਬਣ ਆ ਚੁੱਕੇ ਹਨ ਜੋ ਦਾਅਵਾ ਕਰਦੇ ਹਨ ਕਿ ਇਹ ਵਾਲ ਚਿੱਟੇ ਨਹੀ ਹੋਣ ਦੇਣਗੇ ਪਰ ਅਜਿਹਾ ਸੰਭਵ ਨਹੀਂ ਹੈ। ਤੁਹਾਨੂੰ ਕੁਝ ਘਰੇਲੂ ਨੁਕਤੇ ਦੱਸਦੇ ਹਾਂ ਕਿ ਆਪਣੇ ਵਾਲ ਚਿੱਟੇ ਹੋਣ ਤੋਂ ਕਿਵੇ ਬਚਾਇਆ ਜਾ ਸਕਦਾ ਹੈ।

1. ਪੌਸ਼ਟਿਕ ਭੋਜਨ ਖਾਓ-

ਜੇਕਰ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੁੰਦੇ ਹਨ ਤਾਂ ਤੁਹਾਡੇ ਸਰੀਰ ਵਿੱਚ ਤੱਤਾਂ ਦੀ ਘਾਟ ਹੁੰਦੀ ਹੈ। ਇਸ ਲਈ ਪੌਸ਼ਟਿਕ ਭੋਜਨ ਖਾਣ ਦੀ ਲੋੜ ਹੈ ਇਸ ਨਾਲ ਤੁਹਾਡੇ ਵਾਲ ਚਿੱਟੇ ਨਹੀਂ ਹੋਣਗੇ। ਤੁਹਾਡੀ ਡਾਈਟ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਕਾਰਬੋਹਾਈਡੇਟ ਦਾ ਹੋਣਾ ਲਾਜ਼ਮੀ ਹੈ।

2.ਕੈਮੀਕਲ ਵਾਲੇ ਸ਼ੈਪੂ ਦੀ ਵਰਤੋਂ ਨਾ ਕਰੋ-

ਮਾਰਕੀਟ ਵਿੱਚ ਬਹੁਤ ਸਾਰੇ ਸ਼ੈਪੂ ਅਤੇ ਸਾਬਣ ਹਨ ਜਿਨ੍ਹਾਂ ਦੀ ਵਰਤੋਂ ਨਾਲ ਵਾਲ ਚਿੱਟੇ ਹੋ ਜਾਂਦੇ ਹਨ। ਇਸ ਲਈ ਕੈਮੀਕਲ ਵਾਲੇ ਸ਼ੈਪੂ ਨਾ ਵਰਤੋ।

3. ਆਂਵਲਾ, ਰੀਠਾ ਤੇ ਸ਼ਿਕਾਕਾਈ ਤੋਂ ਬਣੇ ਸ਼ੈਪੂ ਦੀ ਕਰੋ ਵਰਤੋਂ

ਆਂਵਲਾ, ਰੀਠਾ, ਸ਼ਿਕਾਕਾਈ ਦੇ ਫਾਇਦੇ

ਵਾਲਾਂ ਨੂੰ ਝੜਨ ਤੋਂ ਰੋਕਦਾ ਹੈ

ਵਾਲਾਂ ਦੇ ਵਾਧੇ ‘ਚ ਹੈ ਮਦਦਗਾਰ

ਵਾਲਾਂ ਦੀ ਨਮੀ ਨੂੰ ਕਰਦਾ ਹੈ ਲਾਕ

ਡੈਂਡਰਫ ਦੀ ਸਮੱਸਿਆ ਨੂੰ ਕਰਦਾ ਹੈ ਦੂਰ

ਵਾਲਾਂ ਨੂੰ ਦਿੰਦਾ ਹੈ ਮਜ਼ਬੂਤ

ਚਿੱਟੇ ਵਾਲਾਂ ਤੋਂ ਛੁਟਕਾਰਾ


ਆਂਵਲਾ, ਰੀਠਾ, ਸ਼ਿਕਾਕਾਈ ਦੀ ਇਸ ਤਰ੍ਹਾਂ ਕਰੋ ਵਰਤੋਂ:

ਸਫੇਦ ਵਾਲਾਂ ਨੂੰ ਕਾਲੇ ਕਰਨ ਲਈ ਆਂਵਲਾ, ਰੀਠਾ, ਸ਼ਿਕਾਕਾਈ ਨੂੰ ਮਿਲਾ ਕੇ ਹੇਅਰ ਮਾਸਕ ਤਿਆਰ ਕੀਤਾ ਜਾ ਸਕਦਾ ਹੈ। ਬਸ ਇਨ੍ਹਾਂ ਸਟੈੱਪ ਨੂੰ ਕਰੋ ਫੋਲੋ।

ਆਂਵਲਾ, ਰੀਠਾ, ਸ਼ਿਕਾਕਾਈ ਦੇ 5-6 ਟੁਕੜੇ ਲੈ ਕੇ ਰਾਤ ਭਰ ਪਾਣੀ ‘ਚ ਭਿਓਂ ਕੇ ਰੱਖੋ।

ਇਸ ਮਿਸ਼ਰਣ ਨੂੰ ਗੈਸ ‘ਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਨੂੰ ਗੈਸ ਤੋਂ ਉਤਾਰ ਕੇ ਠੰਡਾ ਹੋਣ ਲਈ ਰੱਖ ਦਿਓ।

ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ।

ਹੁਣ ਇਸ ਹੇਅਰ ਮਾਸਕ ਨੂੰ ਆਪਣੇ ਵਾਲਾਂ ‘ਤੇ ਲਗਾਓ ਅਤੇ 3-4 ਘੰਟੇ ਲਈ ਛੱਡ ਦਿਓ। ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋਵੋ।

ਜੇਕਰ ਤੁਸੀਂ ਚਾਹੋ ਤਾਂ ਇਸ ਮਿਸ਼ਰਣ ਨੂੰ ਸ਼ੈਂਪੂ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹੋ।

Tags:    

Similar News