Health News: ਕੱਚੇ ਪਪੀਤੇ ਦੇ ਜੂਸ 'ਚ ਲੁਕਿਆ ਸਿਹਤ ਖ਼ਜ਼ਾਨਾ , ਰੋਜ਼ਾਨਾ ਪੀਣ ਨਾਲ ਹੋਣਗੀਆਂ ਇਹ ਸਮੱਸਿਆਵਾਂ ਦੂਰ
ਵਜ਼ਨ ਘਟਾਉਣ 'ਚ ਵੀ ਹੈ ਮਦਦਗਾਰ
Health Benefits Of Raw Papaya Juice In Punjabi: ਪਰਮਾਤਮਾ ਨੇ ਕੁਦਰਤ ਨੂੰ ਬਹੁਤ ਹੀ ਸੋਚ ਸਮਝ ਕੇ ਸਿਰਜਿਆ ਹੈ। ਇਸੇ ਕੁਦਰਤ 'ਚ ਸਾਡੀ ਸਿਹਤਮੰਦ ਜ਼ਿੰਦਗੀ ਦੇ ਰਾਜ਼ ਲੁਕੇ ਹੋਏ ਹਨ। ਜੇ ਕੁਦਰਤੀ ਚੀਜ਼ਾਂ ਨੂੰ ਡਾਈਟ ਦਾ ਹਿੱਸਾ ਬਣਾਇਆ ਜਾਵੇ ਤਾਂ ਕਦੇ ਵੀ ਕੋਈ ਬੀਮਾਰੀ ਨਾ ਲੱਗੇ। ਇਸੇ ਤਰ੍ਹਾਂ ਕੁਦਰਤ ਦਾ ਇੱਕ ਵਰਦਾਨ ਹੈ ਪਪੀਤਾ। ਪਪੀਤਾ ਤਾਂ ਆਮ ਹੀ ਮਿਲਦਾ ਹੈ, ਪਰ ਇੱਥੇ ਅਸੀਂ ਗੱਲ ਕਰ ਰਹੇ ਹਾਂ ਕੱਚੇ ਪਪੀਤੇ ਦੀ। ਉਹ ਵੀ ਜੂਸ। ਜੀ ਹਾਂ, ਕੱਚੇ ਦਾ ਪਪੀਤੇ ਦੇ ਜੂਸ ਨੂੰ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਤਾਂ ਤੁਸੀਂ ਡਾਕਟਰਾਂ ਬਾਰੇ ਭੁੱਲ ਹੀ ਜਾਓਗੇ।
ਕੁਦਰਤ ਦੇ ਦਿੱਤੇ ਇਸ ਫਲ 'ਚ ਵਿੱਚ ਛੁਪੇ ਹੋਏ ਔਸ਼ਧੀ ਗੁਣ ਹਨ। ਕੱਚੇ ਪਪੀਤੇ ਦਾ ਜੂਸ ਕਿਸੇ ਜਾਦੂਈ ਟੌਨਿਕ ਤੋਂ ਘੱਟ ਨਹੀਂ ਹੈ। ਇਹ ਨਾ ਸਿਰਫ਼ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ, ਸਗੋਂ ਸਰੀਰ ਨੂੰ ਡੀਟੌਕਸੀਫਾਈ ਕਰਨ, ਭਾਰ ਘਟਾਉਣ ਅਤੇ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ।
ਪਾਚਨ ਸ਼ਕਤੀ ਨੂੰ ਵਧਾਉਂਦਾ ਹੈ: ਕੱਚੇ ਪਪੀਤੇ ਵਿੱਚ ਮੌਜੂਦ ਪਪੈਨ ਐਂਜ਼ਾਈਮ ਪਾਚਨ ਕਿਰਿਆ ਨੂੰ ਆਸਾਨ ਬਣਾਉਂਦਾ ਹੈ। ਰੋਜ਼ਾਨਾ ਇਸ ਦਾ ਜੂਸ ਪੀਣ ਨਾਲ ਕਬਜ਼, ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਪੇਟ ਹਲਕਾ ਮਹਿਸੂਸ ਹੁੰਦਾ ਹੈ ਅਤੇ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।
ਵਜ਼ਨ ਘਟਾਉਣ ;ਚ ਮਦਦਗਾਰ: ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ, ਤਾਂ ਕੱਚੇ ਪਪੀਤੇ ਦਾ ਜੂਸ ਤੁਹਾਡੀ ਮਦਦ ਕਰ ਸਕਦਾ ਹੈ। ਇਸ ਵਿੱਚ ਘੱਟ ਕੈਲੋਰੀ ਅਤੇ ਜ਼ਿਆਦਾ ਫਾਈਬਰ ਹੁੰਦਾ ਹੈ, ਜੋ ਭੁੱਖ ਨੂੰ ਕੰਟਰੋਲ ਵਿੱਚ ਰੱਖਦਾ ਹੈ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਕੇ ਚਰਬੀ ਨੂੰ ਸਾੜਨ ਵਿੱਚ ਮਦਦਗਾਰ ਹੁੰਦਾ ਹੈ।
ਬਲੱਡ ਸ਼ੂਗਰ ਨੂੰ ਕਰੇ ਕੰਟਰੋਲ : ਕੱਚੇ ਪਪੀਤੇ ਦਾ ਜੂਸ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਵਿੱਚ ਕੁਦਰਤੀ ਐਂਟੀਆਕਸੀਡੈਂਟ ਅਤੇ ਫਾਈਟੋਕੈਮੀਕਲ ਹੁੰਦੇ ਹਨ ਜੋ ਇਨਸੁਲਿਨ ਦੀ ਕੁਸ਼ਲਤਾ ਨੂੰ ਬਿਹਤਰ ਬਣਾਉਂਦੇ ਹਨ।
ਦਿਲ ਦੇ ਮਰੀਜ਼ਾਂ ਲਈ ਫਾਇਦੇਮੰਦ: ਕੱਚੇ ਪਪੀਤੇ ਦਾ ਜੂਸ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਫਾਈਬਰ ਦਿਲ ਨੂੰ ਸਿਹਤਮੰਦ ਰੱਖਦੇ ਹਨ ਅਤੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦੇ ਹਨ, ਜਿਸ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਹੁੰਦਾ ਹੈ।
ਚਮੜੀ ਅਤੇ ਵਾਲਾਂ ਦੀਆਂ ਸਮੱਸਿਆਵਾਂ ਲਈ ਵਰਦਾਨ: ਕੱਚੇ ਪਪੀਤੇ ਦਾ ਜੂਸ ਸਰੀਰ ਨੂੰ ਅੰਦਰੋਂ ਡੀਟੌਕਸ ਕਰਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ ਏ, ਸੀ ਅਤੇ ਈ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ ਅਤੇ ਝੁਰੜੀਆਂ ਨੂੰ ਘਟਾਉਂਦੇ ਹਨ। ਨਾਲ ਹੀ, ਇਹ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਕੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ।
ਇਮੀਨਿਊਟੀ ਵਧਾਉਣ 'ਚ ਸਹਾਈ : ਜੇਕਰ ਤੁਹਾਨੂੰ ਅਕਸਰ ਜ਼ੁਕਾਮ ਜਾਂ ਇਨਫੈਕਸ਼ਨ ਹੁੰਦਾ ਹੈ, ਤਾਂ ਕੱਚੇ ਪਪੀਤੇ ਦਾ ਜੂਸ ਅੰਮ੍ਰਿਤ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਇਮਿਊਨਿਟੀ ਵਧਾਉਂਦੇ ਹਨ ਅਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦੇ ਹਨ।