Mankirt Aulakh: ਮਨਕੀਰਤ ਔਲਖ ਤੋਂ ਪੱਤਰਕਾਰ ਨੇ ਪੁੱਛ ਲਿਆ ਲਾਰੈਂਸ ਬਿਸ਼ਨੋਈ ਬਾਰੇ ਸਵਾਲ, ਗਾਇਕ ਦੀ ਹਾਲਤ ਹੋਈ ਖ਼ਰਾਬ
ਵੀਡਿਓ ਹੋ ਰਿਹਾ ਵਾਇਰਲ
Mankirt Aulakh Lawrence Bishnoi: ਪੰਜਾਬੀ ਗਾਇਕ ਮਨਕੀਰਤ ਔਲਖ ਉਹ ਨਾਮ ਹੈ ਜੋਂ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ਉਸਨੇ ਆਪਣੇ ਕਰੀਅਰ ਵਿੱਚ ਕਈ ਜ਼ਬਰਦਸਤ ਹਿੱਟ ਗਾਣੇ ਗਾਏ ਹਨ, ਪਰ ਅੱਜ ਕੱਲ ਇਹ ਗਾਇਕ ਆਪਣੀ ਗਾਇਕੀ ਨਾਲੋਂ ਵੱਧ ਨਿੱਜੀ ਜ਼ਿੰਦਗੀ ਕਰਕੇ ਚਰਚਾ ਵਿੱਚ ਰਹਿੰਦਾ ਹੈ। ਮਨਕੀਰਤ ਔਲਖ ਖਾਸ ਕਰਕੇ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਉਸਤੇ ਮੂਸੇਵਾਲਾ ਨੂੰ ਮਾਰਨ ਜਾਂ ਉਸਨੂੰ ਮਾਰਨ ਦੀ ਸਾਜਸ਼ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ ਸੀ। ਹੁਣ ਇੱਕ ਵਾਰ ਫਿਰ ਤੋਂ ਇਹੀ ਮਾਮਲਾ ਲਾਈਮ ਲਾਈਟ ਵਿੱਚ ਆ ਗਿਆ ਹੈ। ਆਓ ਜਾਣਦੇ ਹਾਂ ਕਿਉੰ?
ਦਰਅਸਲ, ਹਾਲ ਹੀ ਵਿੱਚ ਗਾਇਕ ਔਲਖ ਨੇ ਮਸ਼ਹੂਰ ਚੈਨਲ ਦ ਲੱਲਨਟੋਪ ਨੂੰ ਇੰਟਰਵਿਊ ਦਿੱਤੀ। ਇਸ ਦੌਰਾਨ ਪੱਤਰਕਾਰ ਨੇ ਔਲਖ ਤੋਂ ਤਿੱਖੇ ਸਵਾਲ ਪੁੱਛੇ ਤਾਂ ਇਸਤੇ ਮਨਕੀਰਤ ਕੁੱਝ ਘਬਰਾਇਆ ਹੋਇਆ ਨਜ਼ਰ ਆਇਆ। ਇਸਦਾ ਇੱਕ ਵੀਡਿਓ ਵੀ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਹੈ। ਜਿਸ ਵਿੱਚ ਪੱਤਰਕਾਰ ਕਹਿੰਦਾ ਨਜ਼ਰ ਆਉਂਦਾ ਹੈ, "ਜਦੋਂ ਵੀ ਤੁਹਾਡਾ ਨਾਮ ਮਨਕੀਰਤ ਔਲਖ ਇੰਟਰਨੈੱਟ ਤੇ ਸਰਚ ਕਰੀਦਾ, ਤਾਂ ਇਹ ਤਸਵੀਰ ਸਭ ਤੋਂ ਪਹਿਲਾਂ ਆਉਂਦੀ ਹੈ।" ਇਸ ਤੋਂ ਬਾਅਦ ਪੱਤਰਕਾਰ ਔਲਖ ਨੂੰ ਉਸਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਸਵੀਰ ਦਿਖਾਉਂਦਾ ਹੈ।
ਇਸਤੋਂ ਬਾਅਦ ਔਲਖ ਨੂੰ ਟੈਂਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸਦੇ ਭਾਵ ਬਦਲਦੇ ਵੀਡਿਓ ਵਿੱਚ ਸਾਫ ਦੇਖੇ ਜਾ ਸਕਦੇ ਹਨ। ਇਸਤੋਂ ਇਲਾਵਾ ਪੱਤਰਕਾਰ ਨੇ ਔਲਖ ਨੂੰ ਵਿੱਕੀ ਮਿੱਡੂਖੇੜਾ ਨਾਲ ਰਿਸ਼ਤੇ ਬਾਰੇ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਉਸਦਾ ਬੈਸਟ ਫ੍ਰੇਂਡ ਸੀ, ਜੋਂ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਫਿਰ ਪੱਤਰਕਾਰ ਮਨਕੀਰਤ ਨੂੰ ਸਿੱਧੂ ਮੂਸੇ ਵਾਲਾ ਦੇ ਕਤਲ ਬਾਰੇ ਪੁੱਛਦਾ ਹੈ, ਤਾਂ ਉਸਨੇ ਜੋ ਜਵਾਬ ਦਿੱਤਾ, ਲਿੰਕ ਤੇ ਕਲਿੱਕ ਕਰ ਦੇਖੋ ਇਸ ਵੀਡਿਓ ਵਿੱਚ :
ਕਬਿਲੇਗੌਰ ਹੈ ਕਿ ਮਨਕੀਰਤ ਔਲਖ ਤੇ ਸਿੱਧੂ ਨੂੰ ਮਾਰਨ ਦੇ ਇਲਜ਼ਾਮ ਲੱਗੇ ਸੀ। 29 ਮਈ 2022 ਨੂੰ ਮੂਸੇ ਵਾਲਾ ਦਾ ਕਤਲ ਹੋਇਆ ਤਾਂ ਸ਼ੱਕ ਦੀ ਸੂਈ ਮਨਕੀਰਤ ਵੱਲ ਘੁੰਮੀ। ਜਿਸਦੀ ਵਜ੍ਹਾ ਇਹ ਸੀ ਕਿ ਉਸਦੀ ਲਾਰੈਂਸ ਨਾਲ ਨੇੜਤਾ ਸੀ। ਖ਼ੈਰ ਇਹ ਪੁੱਛਗਿੱਛ ਲੰਬੀ ਚੱਲੀ ਅਤੇ ਜਦੋਂ ਕੋਈ ਸਬੂਤ ਨਾ ਮਿਲਿਆ ਤਾਂ ਮਨਕੀਰਤ ਨੂੰ ਪੰਜਾਬ ਪੁਲਿਸ ਤੋਂ ਕਲੀਨ ਚਿੱਟ ਮਿਲ ਗਈ।