Hande Erçel: ਇਸ ਵਿਦੇਸ਼ੀ ਅਭਿਨੇਤਰੀ ਨੇ ਸ਼ਾਹਰੁਖ ਖਾਨ ਦੀ ਕੀਤੀ ਬੇਇੱਜ਼ਤੀ, ਕਿਹਾ, "ਕੌਣ ਹੈ ਇਹ ਅੰਕਲ"
ਲੋਕਾਂ ਨੇ ਅਦਾਕਾਰਾ ਹਾਂਡੇ ਏਰਸੈਲ ਨੂੰ ਰੱਜ ਕੇ ਪਾਈਆਂ ਲਾਹਨਤਾਂ
Hande Erçel Shah Rukh Khan: ਰੋਮਾਂਸ ਦੇ ਕਿੰਗ, ਸ਼ਾਹਰੁਖ ਖਾਨ ਹਾਲ ਹੀ ਵਿੱਚ ਜੋਏ ਅਵਾਰਡ 2026 ਲਈ ਰਿਆਧ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਸ਼ਾਨਦਾਰ ਅੰਦਾਜ਼ ਨਾਲ ਪੁਰਸਕਾਰ ਸਮਾਰੋਹ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਸਮਾਗਮ ਦਾ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਤੁਰਕੀ ਅਦਾਕਾਰਾ ਹਾਂਡੇ ਏਰਸੇਲ ਸਟੇਜ 'ਤੇ ਕਿੰਗ ਖਾਨ ਦੀ ਫਿਲਮ ਬਣਾ ਰਹੀ ਸੀ। ਸੋਸ਼ਲ ਮੀਡੀਆ ਨੇ ਉਸਨੂੰ ਸ਼ਾਹਰੁਖ ਫੈਨਗਰਲ ਕਹਿਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਅਦਾਕਾਰਾ ਨੇ ਬਾਅਦ ਵਿੱਚ ਇੱਕ ਇੰਸਟਾਗ੍ਰਾਮ ਸਟੋਰੀ ਪੋਸਟ ਵਿੱਚ ਖੁਲਾਸਾ ਕੀਤਾ ਕਿ ਉਹ ਸ਼ਾਹਰੁਖ ਦੀ ਫ਼ੈਨ ਨਹੀਂ ਹੈ। ਚੱਲੋ ਉਹ ਫ਼ੈਨ ਨਹੀਂ ਹੈ ਕੋਈ ਗੱਲ ਨਹੀਂ, ਪਰ ਹਾਂਡੇ ਨੇ ਕਿੰਗ ਖਾਨ ਦੀ ਸ਼ਾਨ ਵਿੱਚ ਅਜਿਹੀ ਗੁਸਤਾਖੀ ਕੀਤੀ ਹੈ ਕਿ ਭਾਰਤ ਦੇ ਲੋਕ ਭੜਕ ਗਏ ਹਨ। ਆਓ ਜਾਣਦੇ ਹਾਂ ਪੂਰਾ ਮਾਮਲਾ
ਸ਼ਾਹਰੁਖ 'ਤੇ ਤੁਰਕੀ ਅਦਾਕਾਰਾ ਦੀ ਟਿੱਪਣੀ!
ਵਾਇਰਲ ਵੀਡੀਓ ਵਿੱਚ, ਮਿਸਰੀ ਸੁੰਦਰਤਾ ਅਮੀਨਾ ਖਲੀਲ ਸ਼ਾਹਰੁਖ ਖਾਨ ਦੇ ਨਾਲ ਸਟੇਜ 'ਤੇ ਸੀ। ਹਾਂਡੇ ਏਰਸੇਲ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕਰ ਰਹੀ ਸੀ। ਹਾਲਾਂਕਿ, ਸੱਚਾਈ ਇਹ ਹੈ ਕਿ ਉਹ ਆਪਣੀ ਦੋਸਤ, ਅਮੀਨਾ ਖਲੀਲ ਦੀ ਵੀਡਿਓ ਬਣਾ ਰਹੀ ਸੀ, ਸ਼ਾਹਰੁਖ ਖਾਨ ਦੀ ਨਹੀਂ। ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ਾਹਰੁਖ ਅਤੇ ਅਮੀਨਾ ਦੀ ਇੱਕ ਸਟੇਜ 'ਤੇ ਫੋਟੋ ਸਾਂਝੀ ਕੀਤੀ, ਜਿਸ ਵਿੱਚ ਕਿੰਗ ਖਾਨ ਦਾ ਜ਼ਿਕਰ ਕੀਤਾ ਗਿਆ ਅਤੇ ਲਿਖਿਆ, "ਇਹ ਅੰਕਲ ਕੌਣ ਹੈ?" ਬੱਸ ਇਸੇ ਗੱਲ ਤੇ ਹੁਣ ਭਾਰਤੀ ਭੜਕ ਗਏ ਹਨ। ਪਹਿਲਾਂ ਤੁਸੀਂ ਦੇਖੋ ਇਹ ਪੋਸਟ
ਤੁਰਕੀ ਅਦਾਕਾਰਾ ਦੀ ਪੋਸਟ
ਇਸ ਤੋਂ ਇਲਾਵਾ, ਉਸਨੇ ਲਿਖਿਆ, "ਮੈਂ ਸਿਰਫ਼ ਆਪਣੀ ਦੋਸਤ ਅਮੀਨਾ ਦੀ ਵੀਡਿਓ ਬਣਾ ਰਹੀ ਸੀ। ਮੈਂ ਇਸ ਆਦਮੀ ਦੀ ਪ੍ਰਸ਼ੰਸਕ ਨਹੀਂ ਹਾਂ।" ਕਿਰਪਾ ਕਰਕੇ ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਫੈਲਾਉਣਾ ਬੰਦ ਕਰੋ। ਤੁਰਕੀ ਅਦਾਕਾਰਾ ਦੀ ਇਹ ਪੋਸਟ ਤੇਜ਼ੀ ਨਾਲ ਔਨਲਾਈਨ ਵਾਇਰਲ ਹੋ ਗਈ। ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਵਿਵਾਦ ਭੜਕ ਉੱਠਿਆ। ਆਖ਼ਰ ਹਾਂਡੇ ਏਰਸੇਲ ਨੂੰ ਇਹ ਪੋਸਟ ਨੂੰ ਡਿਲੀਟ ਕਰਨਾ ਪਿਆ। ਯੂਜ਼ਰਸ ਵਿਸ਼ਵਾਸ ਨਹੀਂ ਕਰ ਰਹੇ ਕਿ ਉਹ ਬਾਲੀਵੁੱਡ ਦੇ ਕਿੰਗ ਬਾਰੇ ਅਜਿਹਾ ਕਹਿ ਸਕਦੀ ਹੈ। ਕਿੰਗ ਖਾਨ ਦੇ ਪ੍ਰਸ਼ੰਸਕ ਇਸ ਪੋਸਟ ਤੋਂ ਨਾਰਾਜ਼ ਹਨ। ਬਹੁਤ ਸਾਰੇ ਦਾਅਵਾ ਕਰਦੇ ਹਨ ਕਿ ਹਾਂਡੇ ਏਰਸੇਲ ਦੀ ਪੋਸਟ ਨਕਲੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇੰਨੇ ਵੱਡੇ ਬਾਲੀਵੁੱਡ ਸਟਾਰ ਨੂੰ ਬਦਨਾਮ ਕਰਨਾ ਪੂਰੀ ਤਰ੍ਹਾਂ ਗਲਤ ਹੈ।
ਲੋਕਾਂ ਨੇ ਹਾਂਡੇ ਨੂੰ ਪਾਈਆਂ ਲਾਹਨਤਾਂ
ਹੁਣ ਭਾਰਤ ਦੇ ਲੋਕ ਇਸ ਵਿਵਾਦ ਤੋਂ ਬਾਅਦ ਹਾਂਡੇ ਨੂੰ ਰੱਜ ਕੇ ਲਾਹਨਤਾਂ ਪਾ ਰਹੇ ਹਨ। ਲੋਕ ਹਾਂਡੇ ਦੀ ਪ੍ਰੋਫਾਈਲ ਤੇ ਜਾਕੇ ਉਸਦੀਆਂ ਪੋਸਟਾਂ ਉੱਪਰ ਸ਼ਾਹਰੁਖ ਬਾਰੇ ਕਮੈਂਟਸ ਕਰ ਅਦਾਕਾਰਾ ਨੂੰ ਟਰੋਲ ਕਰ ਰਹੇ ਹਨ। ਕਈ ਲੋਕਾਂ ਨੇ ਸ਼ਾਹਰੁਖ ਦੀਆਂ ਤਸਵੀਰਾਂ ਨੂੰ ਅਦਾਕਾਰਾ ਦੇ ਕਮੈਂਟ ਬਾਕਸ ਵਿੱਚ ਪੋਸਟ ਕੀਤਾ, ਜਦਕਿ ਕਈ ਲੋਕਾਂ ਨੂੰ ਉਸਨੂੰ ਗਾਲ਼ਾਂ ਕੱਢੀਆਂ। ਦੇਖੋ ਇਹ ਪੋਸਟ ਤੇ ਇਸਦੇ ਕਮੈਂਟਸ
ਦੱਸਣਯੋਗ ਹੈ ਕਿ ਹਾਂਡੇ ਏਰਸੇਲ ਕਾਫ਼ੀ ਸਮੇਂ ਤੋਂ ਭਾਰਤੀ ਪ੍ਰੋਜੈਕਟਾਂ ਵਿੱਚ ਦਿਲਚਸਪੀ ਰੱਖਦੀ ਹੈ। ਰਿਪੋਰਟਾਂ ਅਨੁਸਾਰ, ਉਸਨੂੰ ਸਲਮਾਨ ਖਾਨ ਦੀ ਫਿਲਮ ਟਾਈਗਰ 3 ਵਿੱਚ ਕਾਸਟ ਕੀਤਾ ਜਾਣਾ ਸੀ, ਕਿਉਂਕਿ ਫਿਲਮ ਦੇ ਕੁਝ ਹਿੱਸੇ ਤੁਰਕੀ ਵਿੱਚ ਸ਼ੂਟ ਕੀਤੇ ਗਏ ਸਨ। ਹਾਲਾਂਕਿ, ਉਹ ਫਿਲਮ ਵਿੱਚ ਦਿਖਾਈ ਨਹੀਂ ਦਿੱਤੀ। ਭਾਰਤ ਦੀ ਆਪਣੀ ਇੱਕ ਫੇਰੀ ਦੌਰਾਨ, ਹਾਂਡੇ ਏਰਸੇਲ ਨੇ ਬਾਲੀਵੁੱਡ ਵਿੱਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ। ਉਸਨੇ ਆਮਿਰ ਖਾਨ ਅਤੇ ਰਿਤਿਕ ਰੋਸ਼ਨ ਨਾਲ ਕੰਮ ਕਰਨ ਬਾਰੇ ਗੱਲ ਕੀਤੀ ਸੀ। ਇਸ ਲਈ, ਜੇਕਰ ਉਹ ਬਾਲੀਵੁੱਡ ਅਤੇ ਇਸਦੇ ਅਦਾਕਾਰਾਂ ਦੀ ਇੰਨੀ ਪ੍ਰਸ਼ੰਸਾ ਕਰਦੀ ਹੈ, ਤਾਂ ਉਹ ਸ਼ਾਹਰੁਖ ਖਾਨ ਨੂੰ ਕਿਵੇਂ ਨਹੀਂ ਜਾਣਦੀ? ਇਹ ਇੱਕ ਹੋਰ ਕਾਰਨ ਹੈ ਕਿ ਯੂਜ਼ਰਸ ਅਭਿਨੇਤਰੀ ਦੀ ਪੋਸਟ 'ਤੇ ਵਿਸ਼ਵਾਸ ਨਹੀਂ ਕਰ ਰਹੇ ਹਨ। ਉਹ ਇਸਦੀ ਪ੍ਰਮਾਣਿਕਤਾ 'ਤੇ ਵੀ ਸਵਾਲ ਉਠਾ ਰਹੇ ਹਨ।