ਪ੍ਰਿੰਸ ਤੇ Singga ਦੀ ਫਿਲਮ ‘Punjabi Aa Gaye Oye’ ਦਾ Trailer Review
ਪ੍ਰਿੰਸ ਕੰਵਲਜੀਤ ਸਿੰਘ ਤੇ ਸਿੰਗਾ ਦੀ ਫਿਲਮ ਪੰਜਾਬੀ ਆ ਗਏ ਓਏ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅੱਧੇ ਟ੍ਰੇਲਰ ਵਿੱਚ ਕਾਮੇਡੀ ਅਤੇ ਅੱਧੇ ਵਿੱਚ ਐਕਸ਼ਨ ਦਿਖਾਉਣ ਦੀ ਕੋਸ਼ੀਸ਼ ਕੀਤੀ ਗਈ ਹੈ। ਮੈਂ ਕੋਸ਼ੀਸ਼ ਕਿਉਂ ਕਿਹਾ ਤੁਹਾਨੂੰ ਅੱਗੇ ਪਤਾ ਚੱਲ ਜਾਏਗਾ।
ਮੋਹਾਲੀ - ਸ਼ੇਖਰ ਰਾਏ : ਪ੍ਰਿੰਸ ਕੰਵਲਜੀਤ ਸਿੰਘ ਤੇ ਸਿੰਗਾ ਦੀ ਫਿਲਮ ਪੰਜਾਬੀ ਆ ਗਏ ਓਏ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਅੱਧੇ ਟ੍ਰੇਲਰ ਵਿੱਚ ਕਾਮੇਡੀ ਅਤੇ ਅੱਧੇ ਵਿੱਚ ਐਕਸ਼ਨ ਦਿਖਾਉਣ ਦੀ ਕੋਸ਼ੀਸ਼ ਕੀਤੀ ਗਈ ਹੈ। ਮੈਂ ਕੋਸ਼ੀਸ਼ ਕਿਉਂ ਕਿਹਾ ਤੁਹਾਨੂੰ ਅੱਗੇ ਪਤਾ ਚੱਲ ਜਾਏਗਾ।
ਹੁਣ ਡਾਇਰੈਕਟਰ ਨੂੰ ਵੀ ਪਤਾ ਸੀ ਕਿ ਅਸੀਂ ਕੀ ਬਣਾ ਰਹੇ ਹਾਂ ਇਸ ਲਈ ਉਨ੍ਹਾਂ ਨੇ ਟਰੇਲਰ ਵਿੱਚ ਹੀ ਦੱਸ ਦਿੱਤਾ ‘ਏ ਸਟੋਰੀ ਵਿਦ ਕਨਫਿਊਜ਼ਨ’ ਇਥੇ ਉਸੇ ਕਨਫਿਊਜ਼ਨ ਦੀ ਗੱਲ ਹੋ ਰਹੀ ਹੈ ਜੋ ਸ਼ਕਤੀਮਾਨ ਵਿੱਚ ਗੀਤਾ ਵਿਸ਼ਵਾਸ ਨੂੰਂ ਸੀ ਕਿ ਗੰਗਾ ਧਰ ਹੀ ਸ਼ਕਤੀਮਾਨ ਹੈ… ਹਾਲਾਂਕਿ ਉਸਦੇ ਨਾਮ ਪਿੱਛੇ ਵਿਸ਼ਵਾਸ ਲਗਦਾ ਸੀ ਪਰ ਉਸਨੂੰ ਫਿਰ ਵੀ ਜਲਦੀ ਵਿਸ਼ਵਾਸ ਨਹੀਂ ਹੋਇਆ ਸੀ ਕਿ ਗੰਗਾ ਧਰ ਹੀ ਸ਼ਕਤੀ ਮਾਨ ਹੈ ਤੇ ਇਥੇ ਲੋਕ ਕਨਫਿਊਜ਼ ਨੇ ਕਿ ਕੀ ਕਚੋਰੀ ਹੀ ਮੋਸਟ ਵਾਂਟੇਡ ਪੰਜਾਬੀ ਹੈ।
ਚਲੋਂ ਖੈਰ ਹੁਣ ਸ਼ਕਤੀਮਾਨ ਤਾਂ ਸਾਰਿਆਂ ਨੇ ਦੇਖਿਆ ਹੋਇਆ ਹੈ। ਮਿਸਟਰ ਇੰਡੀਆ ਫਿਲਮ ਵੀ ਸਭ ਨੇ ਦੇਖੀ ਹੋਣੀ ਤੇ ਐਨੀਮਲ ਫਿਲਮ ਦੀ ਅਰਜਨ ਵੈਲੀ ਗੀਤ ਵਾਲੀ ਫਾਈਟ ਵੀ ਯਾਦ ਹੋਣੀ… ਜਿਥੇ ਪਿੱਛੇ ਕੁੱਝ ਸਰਦਾਰ ਬੰਦੇ ਖੜੇ ਅਰਜਨ ਵੈਲੀ ਗਾ ਰਹੇ ਸੀ… ਬਸ ਇਸ ਵਾਰੀ ਪਿੱਛੇ ਖੜੇ ਬੰਦੇ ਗਾਣਾ ਨਹੀਂ ਗਾ ਰਹੇ…
ਸੋ ਅਗਰ ਤੁਸੀਂ ਇਹ ਸਭ ਦੇਖਿਆ ਹੈ ਤਾਂ ਸਮਝ ਲਓ ਤੁਸੀਂ ‘ਪੰਜਾਬੀ ਆ ਗਏ ਓਏ’ ਦਾ ਟ੍ਰੇਲਰ ਦੇਖ ਲਿਆ। ਹਾਲਾਂਕਿ ਇਸ ਫਿਲਮ ਦਾ ਟਾਈਟਲ ਵੀ ਦਿਲਜੀਤ ਦੋਸਾਂਝ ਦੀ ਟੈਗ ਲਾਈਨ ਤੋਂ ਲਿਆ ਗਿਆ ਹੈ।
ਪੰਜਾਬੀ ਫਿਲਮਾਂ ਵਾਲਿਆਂ ਕੋਲ ਨਵੀਂ ਕਹਾਣੀਆਂ ਤਾਂ ਛੱਡੋ ਹੁਣ ਤਾਂ ਨਵੇਂ ਨਾਮ ਵੀ ਨਹੀਂ। ਇੰਨੀ ਵੀ ਪੁਰਾਣੀ ਨਹੀਂ ਹੋਈ ਪੰਜਾਬੀ ਇੰਡਸਟਰੀ ਕਿ ਤੁਹਾਡੇ ਕੋਲ ਫਿਲਮਾਂ ਦੇ ਨਾਮ ਹੀ ਮੁੱਕ ਗਏ। ‘ਪੰਜਾਬੀ ਆ ਗਏ ਓਏ’ ਫਿਲਮ ਦੀ ਕਹਾਣੀ ਇਸਦੇ ਟਰੇਲਰ ਤੋਂ ਸਾਫ ਬਿਆਨ ਹੋ ਜਾਂਦੀ ਹੈ। ਜਿਥੇ ਤੁਹਾਨੂੰ ਪ੍ਰਿੰਸ ਕੰਵਲਜੀਤ ਦੇ ਡਾਇਲਾਗ ਬੋਲਣ ਦਾ ਉਹੀ ਪੱਮੇ ਵਾਲਾ ਅੰਦਾਜ਼, ਬਿੰਨਾ ਕਿਸੇ ਕਾਮੇਡੀ ਪੰਚ ਤੋਂ ਕਾਮੇਡੀ ਕਰੀਏਟ ਕਰਨ ਦੀ ਕੋਸ਼ੀਸ਼, ਬੱਚਿਆਂ ਦੇ ਮੁਹੋਂ ਸਿਆਣਿਆ ਵਾਲੇ ਡਾਇਲਾਗਜ਼, ਸੁਣਾਈ ਦੇਣਗੇ। ਟਰੇਲਰ ਵਿੱਚ ਅਗਰ ਕੋਈ ਪੂਰੇ ਨੰਬਰ ਲੈ ਕੇ ਜਾਂਦਾ ਹੈ ਤਾਂ ਉਹ ਹੈ ਸਿੰਗਾ…ਸਿੰਗਾ ਇੱਕ ਨੈਗੇਟਿਵ ਕਿਰਦਾਰ ਵਿੱਚ ਦਿਖਾਈ ਦੇ ਰਿਹਾ ਹੈ ਤੇ ਸਿੰਗਾ ਦੀ ਸਕ੍ਰੀਨ ਪ੍ਰੈਜੈਂਸ ਵੀ ਕਮਾਲ ਦੀ ਲੱਗ ਰਹੀ ਹੈ।
‘ਪੰਜਾਬੀ ਆ ਗਏ ਓਏ’ ਫਿਲਮ ਦੇ ਟ੍ਰੇਲਰ ਦਾ ਇੱਕ ਹੋਰ ਪਲੱਸ ਪੁਇੰਟ ਹੈ ਕਿ ਇਸਦਾ ਬੈਕਗਰਾਉਂਡ ਮਿਉਜ਼ਿਕ, ਜੋ ਹਰ ਸੀਨ ਨੂੰ ਹੋਰ ਵੀ ਇੰਪੈਕਟਫੁੱਲ ਬਣਾ ਦਿੰਦਾ ਹੈ। ਫਿਲਮ ਦਾ ਸਕ੍ਰੀਨ ਲੁੱਕ ਵੀ ਵਧੀਆ ਦਿਖਾਈ ਦੇ ਰਿਹਾ ਹੈ। ਫਿਲਮ ਇੱਕ ਚੰਗਾ ਕਲਰਫੁੱਲ ਸਿਨੇਮਾ ਲੱਗ ਰਹੀ ਹੈ ਜੋ ਤੁਹਾਡਾ ਮੂਡ ਫਰੈਸ਼ ਕਰ ਸਕਦੀ ਹੈ। ਫਿਲਮ ਦੀ ਕਹਾਣੀ ਅਦੀਤਯ ਸੂਦ ਨੇ ਲਿੱਖੀ ਹੈ ਅਤੇ ਇਨ੍ਹਾਂ ਨੇ ਹੀ ਫਿਲਮ ਨੂੰ ਡਾਇਰੈਕਟ ਵੀ ਕੀਤਾ ਹੈ।
ਫਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਤੇ ਸਿੰਗਾ ਤੋਂ ਇਲਾਵਾ ਤੁਹਾਨੂੰ ਫੀਮੇਲ ਲੀਡ ਵਿੱਚ ਟਵਿੰਕਲ ਅਰੋੜਾ ਦਿਖਾਈ ਦਵੇਗੀ ਜੋ ਇਸ ਤੋਂ ਪਹਿਲਾਂ ਉਡਾਰੀਆਂ ਸੀਰੀਅਲ ਵਿੱਚ ਵੀ ਕੰਮ ਕਰ ਚੁੱਕੀ ਹੈ।
ਇਨ੍ਹਾਂ ਤੋਂ ਇਲਾਵਾ ਤੁਹਾਨੂੰ ਗੁਰਤੇਜ ਘੁਮਣ, ਦਨਿਸ਼ਕ ਸੂਦ, ਗੁਰਮਾਨ ਸਿੰਘ, ਸਾਰਾਸ਼ ਸ਼ਰਮਾ, ਅਜੇ ਜੇਠੀ, ਗੁਰਿੰਦਰ ਮੱਖਨਾ ਅਤੇ ਜਤਿੰਦਰ ਜਿੱਤੂ ਦਿਖਾਈ ਦੇਣਗੇ।
ਹੁਣ ਜੇ ਤੁਸੀਂ ਵੀ ਆਪਣਾ ਵੀ ਆਪਣਾ ਸੋ ਕਾਲਡ ਕਨਫਿਊਜ਼ਨ ਦੂਰ ਕਰਨਾ ਚਾਹੁੰਦੇ ਹੋ ਕਿ ਕੀ ਕਚੋਰੀ ’ਤੇ ਮੋਸਟ ਵਾਂਟੇਡ ਪੰਜਾਬੀ ਇੱਕੋ ਹੈ ਜਾਂ ਦੋ ਵੱਖ ਵੱਖ ਬੰਦੇ ਹਨ ਤਾਂ ਤੁਸੀਂ ਫਿਲਮ ‘ਪੰਜਾਬੀ ਆ ਗਏ ਓਏ’ ਜਾਕੇ ਸਿਨੇਮਾ ਘਰਾਂ ਵਿੱਚ ਦੇਖ ਸਕਦੇ ਹੋ। ਜੋ ਕਿ 5 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।