Bollywood ਦੇ ਇਨ੍ਹਾਂ ਜੋੜਿਆਂ ਦਾ ਮੰਗਣੀ ਤੋਂ ਬਾਅਦ ਵੀ ਨਹੀਂ ਹੋਇਆ ਵਿਆਹ!
ਬਾਲੀਵੁੱਡ ਵਿੱਚ ਮਸ਼ਹੂਰ ਹਸਤੀਆਂ ਦਾ ਅਫੇਅਰ ਅਤੇ ਬ੍ਰੇਕਅੱਪ ਹੋਣਾ ਆਮ ਗੱਲ ਹੈ। ਇੱਥੇ ਸਿਤਾਰਿਆਂ ਨੂੰ ਆਪਣੇ ਸਹਿ-ਸਿਤਾਰਿਆਂ ਨਾਲ ਪਿਆਰ ਹੋਣ ਵਿੱਚ ਦੇਰ ਨਹੀਂ ਲੱਗਦੀ ਅਤੇ ਨਾ ਹੀ ਉਨ੍ਹਾਂ ਦਾ ਰਿਸ਼ਤਾ ਟੁੱਟਣ ਵਿੱਚ ਦੇਰ ਲੱਗਦੀ। ਕਈ ਵਾਰ ਅਜਿਹੇ ਸੈਲੇਬਸ ਦੇ ਬ੍ਰੇਕਅੱਪ ਹੈਰਾਨ ਕਰਨ ਵਾਲੇ ਹੁੰਦੇ ਹਨ ਜੋ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹੁੰਦੇ ਹਨ;
ਮੁੰਬਈ, ਕਵਿਤਾ: ਬਾਲੀਵੁੱਡ ਵਿੱਚ ਮਸ਼ਹੂਰ ਹਸਤੀਆਂ ਦਾ ਅਫੇਅਰ ਅਤੇ ਬ੍ਰੇਕਅੱਪ ਹੋਣਾ ਆਮ ਗੱਲ ਹੈ। ਇੱਥੇ ਸਿਤਾਰਿਆਂ ਨੂੰ ਆਪਣੇ ਸਹਿ-ਸਿਤਾਰਿਆਂ ਨਾਲ ਪਿਆਰ ਹੋਣ ਵਿੱਚ ਦੇਰ ਨਹੀਂ ਲੱਗਦੀ ਅਤੇ ਨਾ ਹੀ ਉਨ੍ਹਾਂ ਦਾ ਰਿਸ਼ਤਾ ਟੁੱਟਣ ਵਿੱਚ ਦੇਰ ਲੱਗਦੀ। ਕਈ ਵਾਰ ਅਜਿਹੇ ਸੈਲੇਬਸ ਦੇ ਬ੍ਰੇਕਅੱਪ ਹੈਰਾਨ ਕਰਨ ਵਾਲੇ ਹੁੰਦੇ ਹਨ ਜੋ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹੁੰਦੇ ਹਨ ਅਤੇ ਲੋਕਾਂ ਨੂੰ ਵੀ ਵਿਸ਼ਵਾਸ ਹੋ ਜਾਂਦਾ ਹੈ ਕਿ ਉਹ ਆਪਣੇ ਪਿਆਰ ਨੂੰ ਵਿਆਹ ਦੀ ਮੰਜ਼ਿਲ ਤੱਕ ਜ਼ਰੂਰ ਲੈ ਕੇ ਜਾਣਗੇ। ਪਰ ਆਖਰੀ ਸਮੇਂ 'ਤੇ ਉਹ ਵਿਆਹ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਸਿਤਾਰਿਆਂ ਦੀ ਕਹਾਣੀ ਦੱਸਾਂਗੇ ਜੋ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਪਰ ਕਿਸੇ ਨਾ ਕਿਸੇ ਕਾਰਨ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ।
ਸੱਭ ਤੋਂ ਪਹਿਲਾਂ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਜਿਨ੍ਹਾਂ ਨੇ ਲਗਭਗ ਪੰਜ ਸਾਲ ਤੱਕ ਡੇਟ ਕੀਤੀ ਅਤੇ ਉਨ੍ਹਾਂ ਨੇ ਅਮਿਤਾਭ ਬੱਚਨ ਦੇ 60ਵੇਂ ਜਨਮਦਿਨ 'ਤੇ ਆਪਣੀ ਮੰਗਣੀ ਦਾ ਐਲਾਨ ਵੀ ਕਰ ਦਿੱਤੀ ਸੀ। ਹਾਲਾਂਕਿ, ਉਹ ਨਿੱਜੀ ਕਾਰਨਾਂ ਕਰਕੇ ਚਾਰ ਮਹੀਨਿਆਂ ਬਾਅਦ ਹੀ ਵੱਖ ਹੋ ਗਏ ਸਨ। ਬਾਅਦ ਵਿੱਚ ਕਰਿਸ਼ਮਾ ਨੇ ਸੰਜੇ ਕਪੂਰ ਨਾਲ ਵਿਆਹ ਕਰਵਾ ਲਿਆ ਅਤੇ ਤਲਾਕ ਲੈ ਲਿਆ ਅਤੇ ਹੁਣ ਉਹ ਦੋ ਬੱਚਿਆਂ ਦੀ ਸਿੰਗਲ ਮਦਰ ਹੈ। ਦੂਜੇ ਪਾਸੇ ਅਭੀਸ਼ੇਕ ਬੱਚਨ ਨੇ ਐਸ਼ਵਰਿਆ ਰਾਏ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਆਰਾਧਿਆ ਨਾਂ ਦੀ ਬੇਟੀ ਹੈ।
ਇਸਤੋਂ ਬਾਅਦ ਸੰਗੀਤਾ ਬਿਜਲਾਨੀ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਸਲਮਾਨ ਖਾਨ ਦੇ ਨਾਲ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਇਹ ਜੋੜਾ ਲਗਭਗ ਵਿਆਹ ਕਰਨ ਹੀ ਵਾਲਾ ਸੀ। ਉਨ੍ਹਾਂ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਸੀ ਅਤੇ ਸੱਦਾ ਪੱਤਰ ਵੀ ਛਪ ਗਏ ਸਨ ਪਰ ਫਿਰ ਅਚਾਨਕ ਉਨ੍ਹਾਂ ਦੀ ਮੰਗਣੀ ਟੁੱਟ ਗਈ। ਸੰਗੀਤਾ ਨੇ ਬਾਅਦ ਵਿੱਚ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨਾਲ ਵਿਆਹ ਕਰਵਾ ਲਿਆ। ਪਰ 2010 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਅੱਜ ਸਲਮਾਨ ਅਤੇ ਸੰਗੀਤਾ ਵਿਚਕਾਰ ਦੋਸਤੀ ਹੈ।
ਰਵੀਨਾ ਟੰਡਨ ਅਤੇ ਅਕਸ਼ੈ ਕੁਮਾਰ ਆਨ-ਸਕਰੀਨ ਤਾਂ ਸੋਹਣੇ ਲੱਗਦੇ ਹੀ ਸੀ ਪਰ ਆਫ-ਸਕ੍ਰੀਨ ਵੀ ਦੋਵੇਂ ਹੀ ਪਿਆਰੇ ਜੋੜੇ ਸਨ, ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਆਪਣੇ ਬ੍ਰੇਕਅੱਪ ਤੋਂ ਪਹਿਲਾਂ ਗੁਪਤ ਤੌਰ 'ਤੇ ਮੰਗਣੀ ਕਰ ਲਈ ਸੀ। ਹਾਲਾਂਕਿ, ਜੋੜਾ ਵੱਖ ਹੋ ਗਿਆ। ਇਸ ਤੋਂ ਬਾਅਦ ਅਫਵਾਹਾਂ ਫੈਲ ਗਈਆਂ ਕਿ ਅਕਸ਼ੈ ਕੁਮਾਰ ਸ਼ਿਲਪਾ ਸ਼ੈੱਟੀ ਨੂੰ ਡੇਟ ਕਰ ਰਹੇ ਹਨ। ਪਰ ਬਾਅਦ ਵਿੱਚ ਅਕਸ਼ੈ ਕੁਮਾਰ ਨੇ ਟਵਿੰਕਲ ਖੰਨਾ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਆਰਵ ਅਤੇ ਨਿਤਾਰਾ। ਬਾਅਦ ਵਿੱਚ ਰਵੀਨਾ ਨੇ ਅਨਿਲ ਥਡਾਨੀ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਰਾਸ਼ਾ ਅਤੇ ਰਣਬੀਰ ਵੀ ਹਨ।
ਫਿਰ ਗੱਲ ਕਰਾਂਗੇ ਕਰਿਸ਼ਮਾ ਤੰਨਾ ਦੀ ਜੋ ਕਿ ਉਪੇਨ ਪਟੇਲ ਨਾਲ ਇੱਕ ਰਿਐਲਿਟੀ ਟੀਵੀ ਸ਼ੋਅ ਦੌਰਾਨ ਇੱਕ ਨਜ਼ਦੀਕੀ ਰਿਸ਼ਤਾ ਵਿਕਸਿਤ ਕੀਤਾ। ਇੱਥੋਂ ਤੱਕ ਕਿ ਉਨ੍ਹਾਂ ਦੀ ਮੰਗਣੀ ਵੀ ਨੈਸ਼ਨਲ ਟੈਲੀਵਿਜ਼ਨ 'ਤੇ ਹੋਈ ਸੀ। ਹਾਲਾਂਕਿ, ਉਹ ਨਿੱਜੀ ਕਾਰਨਾਂ ਕਰਕੇ ਵੱਖ ਹੋ ਗਏ ਸਨ। ਕਰਿਸ਼ਮਾ ਤੰਨਾ ਹੁਣ ਵਰੁਣ ਬੰਗੇਰਾ ਨਾਲ ਵਿਆਹ ਕਰ ਚੁੱਕੀ ਹੈ।