Tanuja Dharmendra: ਜਦੋਂ ਧਰਮਿੰਦਰ ਨੂੰ ਅਭਿਨੇਤਰੀ ਤਨੂਜਾ ਮਾਰਿਆ ਸੀ ਜ਼ੋਰਦਾਰ ਚਾਂਟਾ, ਕਿਹਾ ਸੀ "ਬੇਸ਼ਰਮ"
ਤਨੂਜਾ ਦੇ ਜਨਮਦਿਨ ਤੇ ਜਾਣੋ ਇਹ ਖ਼ਾਸ ਕਿੱਸਾ, ਕਿਉੰ ਮਾਰਿਆ ਸੀ ਤਨੂਜਾ ਨੇ ਧਰਮ ਪਾਜੀ ਨੂੰ ਥੱਪੜ
Tanuja Birthday Special; ਕਾਜੋਲ ਦੀ ਮਾਂ ਤਨੂਜਾ ਆਪਣੇ ਸਮੇਂ ਵਿੱਚ ਬਾਲੀਵੁੱਡ ਦੀ ਮਹਾਨ ਅਦਾਕਾਰਾ ਰਹੀ ਹੈ। ਤਨੂਜਾ ਅੱਜ ਯਾਨੀ 23 ਸਤੰਬਰ ਨੂੰ ਆਪਣਾ 81ਵਾਂ ਜਨਮਦਿਨ ਮਨਾ ਰਹੀ ਹੈ। ਉਹਨਾਂ ਨੇ ਆਪਣੇ ਫ਼ਿਲਮੀ ਕਰੀਅਰ ਵਿਚ ਇੱਕ ਤੋਂ ਇੱਕ ਸ਼ਾਨਦਾਰ ਫਿਲਮ ਇੰਡਸਟਰੀ ਨੂੰ ਦਿੱਤੀ ਹੈ। ਉਹਨਾਂ ਨੇ ਕਈ ਦਿੱਗਜ ਐਕਟਰਾਂ ਦੇ ਨਾਲ ਫਿਲਮਾਂ ਵਿੱਚ ਰੋਮਾਂਸ ਕੀਤਾ ਹੈ। ਉਹਨਾਂ ਵਿੱਚੋਂ ਇੱਕ ਨਾਮ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਾ ਵੀ ਹੈ। ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਤਨੂਜਾ ਨੇ ਇੱਕ ਵਾਰ ਖਿੱਝ ਕੇ ਧਰਮ ਪਾਜੀ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਧਰਮ ਪਾਜੀ ਨੂੰ ਤਨੂਜਾ ਤੋਂ ਮੁਆਫੀ ਮੰਗਣੀ ਪਈ ਸੀ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਹ ਕਿੱਸਾ:
ਮੀਡੀਆ ਰਿਪੋਰਟ ਮੁਤਾਬਕ ਤਨੂਜਾ ਅਤੇ ਧਰਮਿੰਦਰ ਫਿਲਮ 'ਚਾਂਦ ਔਰ ਤਾਰੇ' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ। ਕਿਹਾ ਜਾਂਦਾ ਹੈ ਕਿ ਜਿੱਥੇ ਤਨੁਜਾ ਬਹੁਤ ਸਖਤ ਅਤੇ ਅਨੁਸ਼ਾਸਨ ਪਸੰਦ ਅਭਿਨੇਤਰੀ ਸੀ, ਉੱਥੇ ਹੀ ਧਰਮ ਪਾਜੀ ਬਹੁਤ ਹੀ ਸ਼ਾਂਤ ਸੁਭਾਅ ਦੇ ਸਨ। ਕਿਹਾ ਜਾਂਦਾ ਹੈ ਕਿ ਧਰਮਪਾਜੀ ਅਕਸਰ ਸੈੱਟ 'ਤੇ ਆਪਣੇ ਸਹਿ ਕਲਾਕਾਰਾਂ ਨਾਲ ਹਾਸਾ-ਮਜ਼ਾਕ ਕਰਦੇ ਰਹਿੰਦੇ ਸੀ।
ਹਾਲਾਂਕਿ ਜੇਕਰ ਫਿਲਮ 'ਚਾਂਦ ਔਰ ਤਾਰੇ' ਦੀ ਗੱਲ ਕਰੀਏ ਤਾਂ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਵੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਬੱਚਿਆਂ ਨਾਲ ਸੈੱਟ 'ਤੇ ਆਉਂਦੀ ਸੀ। ਇਸ ਦੇ ਨਾਲ ਹੀ ਤਨੁਜਾ ਪ੍ਰਕਾਸ਼ ਅਤੇ ਬੱਚਿਆਂ ਨਾਲ ਸਮਾਂ ਬਿਤਾਉਣਾ ਵੀ ਪਸੰਦ ਕਰਦੀ ਸੀ।
ਖਬਰਾਂ ਮੁਤਾਬਕ, ਇਕ ਵਾਰ ਧਰਮ ਪਾਜੀ ਨੇ ਅਭਿਨੇਤਰੀ ਤਨੁਜਾ ਨਾਲ ਫਲਰਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਧਰਮਿੰਦਰ ਦੀ ਹਰਕਤ ਉਨ੍ਹਾਂ ਤੇ ਉਲਟ ਪੈ ਗਈ ਸੀ। ਧਰਮਿੰਦਰ ਨੂੰ ਆਪਣੇ ਨਾਲ ਫਲਰਟ ਕਰਦੇ ਦੇਖ ਤਨੂਜਾ ਇੰਨੀ ਗੁੱਸੇ 'ਚ ਆ ਗਈ ਕਿ ਅਭਿਨੇਤਰੀ ਨੇ ਧਰਮ ਪਾਜੀ ਨੂੰ ਥੱਪੜ ਮਾਰ ਦਿੱਤਾ ਅਤੇ ਕਿਹਾ, ''ਬੇਸ਼ਰਮ ਮੈਂ ਤੇਰੀ ਪਤਨੀ ਨੂੰ ਜਾਣਦੀ ਹਾਂ, ਤੇ ਤੂੰ ਮੇਰੇ ਨਾਲ ਹੀ ਫ਼ਲਰਟ ਕਰ ਰਿਹਾ ਹੈਂ।"
ਇਸ ਘਟਨਾ ਤੋਂ ਧਰਮਿੰਦਰ ਕਾਫੀ ਸ਼ਰਮਿੰਦਾ ਹੋਏ ਅਤੇ ਅਦਾਕਾਰਾ ਤੋਂ ਮੁਆਫੀ ਮੰਗਦੇ ਹੋਏ ਉਨ੍ਹਾਂ ਨੂੰ ਆਪਣਾ ਭਰਾ ਬਣਾਉਣ ਦੀ ਗੱਲ ਕਹੀ ਸੀ। ਹਾਲਾਂਕਿ ਪਹਿਲਾਂ ਤਾਂ ਤਨੂਜਾ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਸੀ, ਪਰ ਬਾਅਦ 'ਚ ਧਰਮਿੰਦਰ ਦੇ ਕਹਿਣ 'ਤੇ ਉਨ੍ਹਾਂ ਨੇ ਅਦਾਕਾਰ ਨੂੰ ਰੱਖੜੀ ਬੰਨ੍ਹ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਤਨੂਜਾ ਦੀ ਬੇਟੀ ਕਾਜੋਲ ਅਤੇ ਧਰਮਿੰਦਰ ਦੇ ਬੇਟੇ ਬੌਬੀ ਦਿਓਲ ਫਿਲਮ 'ਗੁਪਤ' 'ਚ ਨਜ਼ਰ ਆ ਚੁੱਕੇ ਹਨ।
ਕਾਬਿਲੇਗ਼ੌਰ ਹੈ ਕਿ ਧਰਮਿੰਦਰ ਗੋਲਡਨ ਐਰਾ ਦੇ ਹੈਂਡਸਮ ਅਦਾਕਾਰ ਮੰਨੇ ਜਾਂਦੇ ਸੀ। ਇਸ ਦੇ ਨਾਲ ਧਰਮਿੰਦਰ ਜ਼ਰਾ ਰੰਗੀਨ ਮਿਜ਼ਾਜੀ ਵੀ ਸਨ। ਉਹ ਅਕਸਰ ਫ਼ਿਲਮ ਦੇ ਸੈਟ ਤੇ ਹੀਰੋਈਨਾਂ ਨਾਲ ਫ਼ਲਰਟ ਕਰਦੇ ਹੁੰਦੇ ਸੀ। ਉਨ੍ਹਾਂ ਨੇ 1980 `ਚ ਹੇਮਾ ਮਾਲਿਨੀ ਨਾਲ ਧਰਮ ਬਦਲ ਕੇ ਦੂਜਾ ਵਿਆਹ ਕੀਤਾ ਸੀ।