Shah Rukh Khan: ਸਕਵਿੱਡ ਗੇਮ ਦਾ 'ਪਲੇਅਰ 456' ਵੀ ਨਿਕਲਿਆ ਸ਼ਾਹਰੁਖ ਦਾ ਫੈਨ, ਕਿੰਗ ਖਾਨ ਨਾਲ ਸੈਲਫੀ ਕੀਤੀ ਸ਼ੇਅਰ

ਕਿਹਾ, "ਮੈਂ ਤੁਹਾਨੂੰ ਮਿਲ ਕੇ ਸਨਮਾਨਤ ਮਹਿਸੂਸ ਕਰ ਰਿਹਾ.."

Update: 2025-10-18 15:51 GMT

Squid Game Player 456 Meets Shah Rukh Khan: ਸ਼ਾਹਰੁਖ ਖਾਨ ਸਾਊਦੀ ਅਰਬ ਦੇ ਰਿਆਧ ਵਿੱਚ ਹੋਏ ਜੋਏ ਫੋਰਮ ਸਮਾਗਮ ਵਿੱਚ ਸ਼ਾਮਲ ਹੋਏ। ਇਸ ਸਮਾਗਮ ਵਿੱਚ ਸਲਮਾਨ ਅਤੇ ਆਮਿਰ ਖਾਨ ਵੀ ਮੌਜੂਦ ਸਨ। ਪਰ ਜਦੋਂ ਸਕੁਇਡ ਗੇਮ ਸੀਰੀਜ਼ ਦੇ ਅਦਾਕਾਰ ਲੀ ਜੰਗ ਜੇ ਨੇ ਸ਼ਾਹਰੁਖ ਖਾਨ ਨਾਲ ਇੱਕ ਸੈਲਫੀ ਸਾਂਝੀ ਕੀਤੀ ਤਾਂ ਪ੍ਰਸ਼ੰਸਕ ਬਹੁਤ ਖੁਸ਼ ਹੋ ਗਏ। ਯੂਜ਼ਰਸ ਨੇ ਇਸ ਸੈਲਫੀ 'ਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਸ਼ਨੀਵਾਰ ਰਾਤ ਨੂੰ, 'ਸਕਵਿਡ ਗੇਮ' ਸੀਰੀਜ਼ ਦੇ ਅਦਾਕਾਰ ਲੀ ਜੰਗ ਜੇ ਨੇ ਇੰਸਟਾਗ੍ਰਾਮ 'ਤੇ ਸ਼ਾਹਰੁਖ ਖਾਨ ਨਾਲ ਇੱਕ ਸੈਲਫੀ ਸਾਂਝੀ ਕੀਤੀ। ਇਸ ਸੈਲਫੀ ਦੇ ਨਾਲ, ਉਸਨੇ ਇੱਕ ਕੈਪਸ਼ਨ ਲਿਖਿਆ, 'ਆਈਕਨ ਸ਼ਾਹਰੁਖ ਖਾਨ ਨਾਲ ਮਿਲ ਕੇ ਸਨਮਾਨਤ ਮਹਿਸੂਸ ਕਰ ਰਿਹਾ ਹਾਂ।' ਸੈਲਫੀ ਵਿੱਚ ਜੀ ਜੰਗ ਅਤੇ ਸ਼ਾਹਰੁਖ ਮੁਸਕਰਾ ਰਹੇ ਹਨ। ਪ੍ਰਸ਼ੰਸਕਾਂ ਨੂੰ ਇਹ ਸੈਲਫੀ ਬਹੁਤ ਪਸੰਦ ਆਈ ਹੈ।

Squid Game Player 456 With Shah Rukh Khan See Pic Here
ਦੱਸ ਦਈਏ ਕਿ ਲੀ ਜੰਗ ਸਕਵਿਡ ਗੇਮ ਦੇ ਸਭ ਤੋਂ ਮਸ਼ਹੂਰ ਕਲਾਕਾਰ ਹਨ। ਉਹਨਾਂ ਨੇ ਇਸ ਸੀਰੀਜ਼ ਵਿਚ ਪਲੇਅਰ 456 ਦੀ ਭੂਮਿਕਾ ਨਿਭਾ ਕੇ ਸਭ ਦਾ ਦਿਲ ਜਿੱਤ ਲਿਆ ਸੀ। ਸਕਵਿਡ ਗੇਮ ਕੋਰੀਆ ਦੀ ਸੀਰੀਜ਼ ਹੈ, ਜਿਸਦਾ ਪਹਿਲਾ ਸੀਜ਼ਨ ਸਾਲ 2022 ਵਿੱਚ ਆਇਆ ਸੀ। ਇਸ ਸਾਲ  ਸਕਵਿਡ ਗੇਮ ਦਾ ਤੀਜਾ ਸੀਜ਼ਨ ਆਇਆ, ਜਿਸ ਵਿੱਚ ਪਲੇਅਰ 456 ਦੀ ਮੌਤ ਹੁੰਦੀ ਦਿਖਾਈ ਹੈਂ

Tags:    

Similar News