Rajnikanth: ਸਿੰਗਾਪੁਰ 'ਚ ਸਾਊਥ ਸਪੁਰਸਟਾਰ ਰਜਨੀਕਾਂਤ ਦਾ ਜ਼ਬਰਦਸਤ ਕ੍ਰੇਜ਼

ਕੰਪਨੀ ਨੇ ਅਦਾਕਾਰ ਦੀ ਫਿਲਮ ਦੇਖਣ ਲਈ ਕਰਮਚਾਰੀਆਂ ਨੂੰ ਦਿੱਤੀ ਪੇਡ ਛੁੱਟੀ

Update: 2025-08-11 17:34 GMT

Rajnikanth New Movie Coolie: ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਉਮਰ ਭਾਵੇਂ 74 ਸਾਲ ਹੋ ਚੁੱਕੀ ਹੈ, ਪਰ ਫ਼ੈਨਜ਼ ਵਿੱਚ ਉਨ੍ਹਾਂ ਦੇ ਲਈ ਦੀਵਾਨਗੀ ਅੱਜ ਵੀ ਬਰਕਰਾਰ ਹੈ। ਜਦੋਂ ਵੀ ਰਜਨੀਕਾਂਤ ਦੀ ਕੋਈ ਫਿਲਮ ਰਿਲੀਜ਼ ਹੁੰਦੀ ਹੈ ਤਾਂ ਦੱਖਣੀ ਭਾਰਤ 'ਚ ਉਸ ਦਿਨ ਨੂੰ ਤਿਓਹਾਰ ਵਾਂਗ ਮਨਾਇਆ ਜਾਂਦਾ ਹੈ। ਹੁਣ ਰਜਨੀਕਾਂਤ ਦੀ ਅਗਲੀ ਫਿਲਮ 'ਕੂਲੀ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਪੂਰੀ ਦੁਨੀਆ ਵਿੱਚ 14 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਰਜਨੀਕਾਂਤ ਦੀ ਇਸ ਫਿਲਮ ਦਾ ਪੂਰੀ ਦੁਨੀਆ 'ਚ ਜ਼ਬਰਦਸਤ ਕ੍ਰੇਜ਼ ਹੈ। ਸਿੰਗਾਪੁਰ 'ਚ ਇੱਕ ਕੰਪਨੀ ਨੇ ਥਲਾਈਵਾ ਦੀ ਫਿਲਮ ਲਈ ਪੇਡ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਕਰਮਚਾਰੀਆਂ ਨੂੰ ਕੂਲੀ ਦੇਖਣ ਲਈ ਛੁੱਟੀ ਮਿਲੇਗੀ

ਸਿੰਗਾਪੁਰ ਦੀ ਇਸ ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਤਾਮਿਲ ਕਰਮਚਾਰੀਆਂ ਨੂੰ ਪਹਿਲਾ ਸ਼ੋਅ ਦੇਖਣ ਲਈ ਟਿਕਟਾਂ ਦੇਵੇਗੀ। ਇੰਨਾ ਹੀ ਨਹੀਂ, ਇਹ ਉਨ੍ਹਾਂ ਨੂੰ ਖਾਣ-ਪੀਣ 'ਤੇ ਖਰਚ ਕਰਨ ਲਈ 30 ਸਿੰਗਾਪੁਰੀ ਡਾਲਰ ਵੀ ਦੇਵੇਗੀ। ਕੰਪਨੀ ਇਸਨੂੰ ਵਰਕਰ ਭਲਾਈ ਅਤੇ ਤਣਾਅ ਪ੍ਰਬੰਧਨ ਦੀ ਗਤੀਵਿਧੀ ਵਜੋਂ ਪੇਸ਼ ਕਰ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਲੋਕ ਇਸ ਪੋਸਟ 'ਤੇ ਬਹੁਤ ਜ਼ਿਆਦਾ ਲਾਈਕ ਅਤੇ ਕਮੈਂਟ ਕਰ ਰਹੇ ਹਨ।

ਸਭ ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਭਾਰਤੀ ਫਿਲਮ

ਇਸ ਫਿਲਮ ਦੀ ਐਲਬਮ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਸੀ। ਇਸ ਵਿੱਚ 'ਕੁਲੀ ਡਿਸਕੋ', 'ਚਿਕੀਟੂ', 'ਉਇਰਨਾਦੀ ਨਾਨਬਨੇ', 'ਆਈ ਐਮ ਦ ਡੇਂਜਰ', 'ਕੋਕੀ', 'ਪਾਵਰਹਾਊਸ' ਅਤੇ 'ਮੋਬਸਟਾ' ਵਰਗੇ ਗਾਣੇ ਹਨ। ਲੋਕਾਂ ਨੂੰ 'ਕੁਲੀ' ਤੋਂ ਬਹੁਤ ਉਮੀਦਾਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਹੋਣ ਵਾਲੀ ਤਮਿਲ ਫਿਲਮ ਵੀ ਹੈ।

Tags:    

Similar News