ਐਲਵਿਸ਼ 'ਤੇ ਭੜਕੀ ਸ਼ਿਵਾਂਗੀ ਖੇਡਕਰ, ਸਾਈ ਕੇਤਨ ਰਾਓ ਨੂੰ ਧਮਕੀ ਦੇਣ ਦੇ ਲਾਏ ਆਰੋਪ
ਬਿੱਗ ਬੌਸ ਓਟੀਟੀ 3 ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ । ਹੁਣ ਘਰ ਦੇ ਅੰਦਰ ਕੁਝ ਮੈਂਬਰ ਹੀ ਰਹਿ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ਿਵਾਨੀ ਕੁਮਾਰੀ ਅਤੇ ਵਿਸ਼ਾਲ ਪਾਂਡੇ ਘਰ ਤੋਂ ਬਾਹਰ ਹੋ ਸਕਦੇ ਹਨ ।;
ਮੁੰਬਈ : ਬਿੱਗ ਬੌਸ ਓਟੀਟੀ 3 ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ । ਹੁਣ ਘਰ ਦੇ ਅੰਦਰ ਕੁਝ ਮੈਂਬਰ ਹੀ ਰਹਿ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ਿਵਾਨੀ ਕੁਮਾਰੀ ਅਤੇ ਵਿਸ਼ਾਲ ਪਾਂਡੇ ਘਰ ਤੋਂ ਬਾਹਰ ਹੋ ਸਕਦੇ ਹਨ । ਇਸ ਵਾਰ ਬਿੱਗ ਬੌਸ ਦੇ ਘਰ ਵਿੱਚ ਯੂਟਿਊਬਰ, ਪ੍ਰਭਾਵਕ ਅਤੇ ਸਿਤਾਰੇ ਨਜ਼ਰ ਆਏ । ਛੋਟੇ ਪਰਦੇ ਦੇ ਅਦਾਕਾਰ ਸਾਈ ਕੇਤਨ ਰਾਓ ਨੇ ਇਸ ਸ਼ੋਅ ਵਿੱਚ ਆਪਣੀ ਵੱਖਰੀ ਥਾਂ ਬਣਾਈ । ਜਾਣਕਾਰੀ ਅਨੁਸਾਰ ਸ਼ਿਵਾਂਗੀ ਖੇਡਕਰ ਨੇ ਆਪਣੇ ਸਾਬਕਾ ਸਹਿ-ਸਟਾਰ ਨੂੰ ਧਮਕੀ ਦੇਣ ਲਈ ਐਲਵਿਸ਼ ਯਾਦਵ 'ਤੇ ਹਮਲਾ ਬੋਲਿਆ ਹੈ । ਸਾਈ, ਜੋ ਇਸ ਸਮੇਂ ਬਿੱਗ ਬੌਸ ਓਟੀਟੀ 3 ਵਿੱਚ ਨੇ, ਨੇ ਹਾਲ ਹੀ ਵਿੱਚ ਲਵਕੇਸ਼ ਕਟਾਰੀਆ ਨਾਲ ਬਹਿਸ ਕੀਤੀ ਸੀ ਜਿਸ ਤੋਂ ਬਾਅਦ ਐਲਵਿਸ਼ ਨੇ ਇੱਕ ਵੀਡੀਓ ਬਿਆਨ ਜਾਰੀ ਕਿਤਾ ਸੀ ਜਿਸ ਚ ਕਿਹਾ ਜਾ ਰਿਹਾ ਹੈ ਕਿ ਐਲਵਿਸ਼ ਨੇ ਸਾਈਧਮਕੀ ਦਿੱਤੀ ਸੀ । ਇੱਕ ਨਿੱਜੀ ਚੈਨਲ ਤੇ ਇੰਨਟਰਵਿਊ ਦੌਰਾਨ ਸ਼ਿਵਾਨੀ ਤੋਂ ਸਾਈ ਅਤੇ ਲਵਕੇਸ਼ ਕਟਾਰੀਆ ਦੇ ਹੋਏ ਝਗੜੇ ਬਾਰੇ ਸਵਾਲ ਕੀਤਾ ਗਿਆ ਸੀ । ਜਿਸ ਸ਼ਿਵਾਨੀ ਨੇ ਆਪਣੀ ਰਾਏ ਰੱਖਦਿਆਂ ਕਿਹਾ ਕਿ" ਮੈਂ ਹਾਲੇ ਨੀਂਦ ਤੋਂ ਉੱਠੀ ਹੀ ਸੀ ਕਿ ਇਹ ਵੀਡੀਓ ਦੇਖਿਆ ਜਿਸ ਵਿੱਚ ਉਸਨੇ ਕਿਹਾ ਕਿ ਬਾਹਰ ਆ ਜਾਓ, ਬਾਹਰ ਵੀ ਤੁਹਾਡੀ ਜ਼ਿੰਦਗੀ ਹੈ, ਭੁੱਲ ਨਾ ਜਾਣਾ ਵਾਲੀ ਵੀਡੀਓ ਮੇਰੇ ਸਾਹਮਣੇ ਆਈ "। ਸ਼ਿਵਾਂਗੀ ਨੇ ਅੱਗੇ ਕਿਹਾ ਕਿ ਇਹ ਨਾ ਤਾਂ ਮਜ਼ਾਕ ਸੀ ਅਤੇ ਨਾ ਹੀ ਕੁਝ ਹੋਰ... ਉਸ ਨੇ ਕਿਹਾ ਕਿ ਅਸੀਂ ਅੰਦਰ ਨਹੀਂ ਆ ਸਕਦੇ ਪਰ ਤੁਹਾਡੀ ਬਾਹਰ ਜ਼ਿੰਦਗੀ ਹੈ, ਯਾਦ ਰੱਖੋ । ਮੈਂ ਤੁਰੰਤ ਸਾਈਂ ਦੀ ਮਾਂ ਨੂੰ ਫ਼ੋਨ ਕੀਤਾ । ਮੈਂ ਉਨ੍ਹਾਂ ਨੂੰ ਦੱਸਿਆ ਕਿ ਅਜਿਹਾ ਹੋਇਆ ਹੈ । ਮੈਂ ਉਸ ਨੂੰ ਕਿਹਾ ਕਿ ਜੇ ਅਸੀਂ ਕੋਈ ਕਾਨੂੰਨੀ ਕਾਰਵਾਈ ਕਰਦੇ ਹਾਂ, ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਤੁਰੰਤ ਅਜਿਹਾ ਕੁਝ ਕਰੋ । ਉਨ੍ਹਾਂ ਅੱਗੇ ਕਿਹਾ ਮੈਂ ਸਮਝਦੀ ਹਾਂ ਕਿ ਉਸਨੇ ਕੁਝ ਅਜਿਹਾ ਕਿਹਾ ਹੈ ਜੋ ਜਾਨਲੇਵਾ ਹੈ। ਸਾਈ ਅਤੇ ਲਵਕੇਸ਼ ਸ਼ੋਅ ਦੇ ਅੰਦਰ ਹਨ। ਉਹ ਸਖ਼ਤ ਮਿਹਨਤ ਕਰ ਰਹੇ ਹਨ। ਇਸ ਨੂੰ ਬਾਹਰੋਂ ਕੋਈ ਕਿਉਂ ਵਿਗਾੜ ਰਿਹਾ ਹੈ ?