ਸ਼ਾਹਰੁਖ ਨੂੰ ਮਿਲੇਗਾ ਕਰੀਅਰ ਐਚੀਵਮੈਂਟ ਐਵਾਰਡ

ਸ਼ਾਹਰੁਖ ਖਾਨ ਨੇ ਇੱਕ ਵਾਰ ਫਿਰ ਦੁਨੀਆ 'ਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਸ਼ਾਹਰੁਖ ਖਾਨ ਨੂੰ ਹੁਣ 10 ਅਗਸਤ ਨੂੰ ਇਸ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।;

Update: 2024-07-03 12:55 GMT

ਮੁੰਬਈ: ਸ਼ਾਹਰੁਖ ਖਾਨ ਨੇ ਇੱਕ ਵਾਰ ਫਿਰ ਦੁਨੀਆ 'ਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਸ਼ਾਹਰੁਖ ਖਾਨ ਨੂੰ ਹੁਣ 10 ਅਗਸਤ ਨੂੰ ਇਸ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਹਿੰਦੀ ਸਿਨੇਮਾ ਦੇ ਬਾਦਸ਼ਾਹ ਸ਼ਾਹਰੁਖ ਖਾਨ ਆਪਣੇ ਕੰਮ ਲਈ ਪੂਰੀ ਦੁਨੀਆ 'ਚ ਮਸ਼ਹੂਰ ਹਨ। ਸ਼ਾਹਰੁਖ ਖਾਨ ਦੀ ਝੋਲੀ ਵਿੱਚ ਦੇਸੀ ਅਤੇ ਵਿਦੇਸ਼ੀ ਦੋਵੇਂ ਪੁਰਸਕਾਰ ਸ਼ਾਮਲ ਹਨ। ਹੁਣ ਭਾਰਤੀ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਇੱਕ ਹੋਰ ਵਿਦੇਸ਼ੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦੇ ਲੋਕਾਰਨੋ 'ਚ 7 ਅਗਸਤ ਨੂੰ ਲੋਕਾਰਨੋ ਫਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਲੋਕਾਰਨੋ ਫਿਲਮ ਫੈਸਟੀਵਲ 2024 17 ਅਗਸਤ ਨੂੰ ਸਮਾਪਤ ਹੋਵੇਗਾ।

ਸ਼ਾਹਰੁਖ ਖਾਨ ਨੂੰ ਮਿਲੇਗਾ ਇਹ ਐਵਾਰਡ: ਸ਼ਾਹਰੁਖ ਖਾਨ ਨੂੰ ਲੋਕਾਰਨੋ ਫਿਲਮ ਫੈਸਟੀਵਲ 2024 'ਚ 10 ਅਗਸਤ ਨੂੰ ਕਰੀਅਰ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਾਹਰੁਖ ਨੂੰ ਪਿਆਜ਼ਾ ਗ੍ਰਾਂਡੇ ਐਵਾਰਡ ਵੀ ਮਿਲੇਗਾ। ਇਸ ਦੇ ਨਾਲ ਹੀ 11 ਅਗਸਤ ਨੂੰ ਸ਼ਾਹਰੁਖ ਖਾਨ ਇੱਕ ਜਨਸਭਾ 'ਚ ਹਿੱਸਾ ਲੈਣਗੇ। ਸ਼ਾਹਰੁਖ ਖਾਨ ਦੀ ਫਿਲਮ 'ਦੇਵਦਾਸ' (2002) ਵੀ ਲੋਕਾਰਨੋ ਫਿਲਮ ਫੈਸਟੀਵਲ 2024 ਵਿੱਚ ਦਿਖਾਈ ਜਾਵੇਗੀ।

ਲੋਕਾਰਨੋ ਆਰਟਿਸਟਿਕ ਡਾਇਰੈਕਟਰ ਜੀਓਨਾ ਏ ਨਜ਼ਾਰੋ ਨੇ ਕਿਹਾ, 'ਸ਼ਾਹਰੁਖ ਖਾਨ ਨੂੰ ਲੋਕਾਰਨੋ ਫਿਲਮ ਫੈਸਟੀਵਲ ਵਿੱਚ ਬੁਲਾਉਣ ਦਾ ਸੁਪਨਾ ਸਾਕਾਰ ਹੋਇਆ ਹੈ, ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ, ਖਾਨ ਲੋਕਾਂ ਨਾਲ ਜੁੜੇ ਇੱਕ ਹੀਰੋ ਹਨ, ਜੋ ਆਪਣੇ ਪ੍ਰਸ਼ੰਸਕਾਂ ਤੱਕ ਪਹੁੰਚਣ ਵਿੱਚ ਕਦੇ ਵੀ ਅਸਫਲ ਨਹੀਂ ਹੁੰਦਾ, ਉਹ ਲੋਕਾਂ ਦਾ ਇੱਕ ਸੱਚਾ ਹੀਰੋ ਹੈ, ਡਾਊਨ ਟੂ ਅਰਥ।' ਇਸ ਐਵਾਰਡ ਦੇ ਪਿਛਲੇ ਜੇਤੂਆਂ ਵਿੱਚ ਫ੍ਰਾਂਸਿਸਕੋ ਰੋਜ਼ੀ, ਬਰੂਨੋ ਗਾਂਜ਼, ਕਲਾਉਡੀਆ, ਜੌਨੀ ਟੂ, ਹੈਰੀ ਬੇਲਾਫੋਂਟੇ, ਪੀਟਰ ਕ੍ਰਿਸਚੀਅਨ ਫੂਟਰ, ਸਰਜੀਓ ਕੈਸੇਲਿਟੋ, ਵਿਕਟਰ ਐਰਿਕ, ਜੇਨ ਬਿਰਕਿਨ, ਡਾਂਟੇ ਸਪਿਨੋਟੀ, ਕੋਸਟਾ ਗਾਵਰਾਸ ਅਤੇ ਤਸਾਈ ਮਿੰਗ ਲਿਆਂਗ ਸ਼ਾਮਲ ਹਨ।

Tags:    

Similar News