Shehnaaz Gill US Show: 19 ਜੁਲਾਈ ਨੂੰ ਨਿਊਜਰਸੀ ਵਿੱਚ ਸ਼ਹਿਨਾਜ਼ ਗਿੱਲ ਦਾ ਹੋਵੇਗਾ ਸ਼ੋਅ, ਫੈਨਜ਼ ਵਿੱਚ ਭਾਰੀ ਉਤਸ਼ਾਹ
ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਦੀ ਪਾਲੀਵੁੱਡ ਤੋਂ ਲੈ ਕੇ ਬਿੱਗ ਬੌਸ ਤੱਕ ਆਪਣੀ ਵਿਲੱਖਣ ਪਛਾਣ ਹੈ।
ਚੰਡੀਗੜ੍ਹ: ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਦੀ ਪਾਲੀਵੁੱਡ ਤੋਂ ਲੈ ਕੇ ਬਿੱਗ ਬੌਸ ਤੱਕ ਆਪਣੀ ਵਿਲੱਖਣ ਪਛਾਣ ਹੈ। ਉਹ ਹਰ ਕਿਸੇ ਦੇ ਦਿਲ ਉੱਤੇ ਰਾਜ਼ ਕਰਦੀ ਹੈ। ਉਹ ਬਿੱਗ ਬੌਸ 13 ਦੀ ਵਿਜੇਤਾ ਦੇ ਤੌਰ 'ਤੇ ਨਹੀਂ ਉਭਰੀ ਪਰ ਸ਼ੋਅ ਤੋਂ ਬਾਅਦ ਉਹ ਬਹੁਤ ਮਸ਼ਹੂਰ ਹੋ ਗਈ ਅਤੇ ਹੁਣ ਉਸ ਦੀ ਫੈਨ ਫਾਲੋਇੰਗ ਸਿਰਫ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ਦੇ ਲੋਕ ਵੀ ਉਸ ਨੂੰ ਪਿਆਰ ਕਰਦੇ ਹਨ।
ਇਸ ਦੌਰਾਨ, ਇੱਕ ਤਾਜ਼ਾ ਖਬਰ ਸਾਹਮਣੇ ਆਈ ਹੈ ਕਿ 19 ਜੁਲਾਈ ਨੂੰ, ਸ਼ਹਿਨਾਜ਼ ਗਿੱਲ ਅਮਰੀਕਾ ਦਾ ਆਪਣਾ ਦੌਰਾ ਸ਼ੁਰੂ ਕਰ ਰਹੀ ਹੈ ਅਤੇ ਉਸਦਾ ਪਹਿਲਾ ਸਟਾਪ ਨਿਊਜਰਸੀ ਹੋਵੇਗਾ। ਆਪਣੀ ਹਾਲੀਆ ਸਟੋਰੀ ਵਿਚ, ਉਸ ਨੇ ਆਪਣੇ ਸ਼ੋਅ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਕ ਫੈਨਜ਼ ਨੇ ਲਿਖਿਆ ਹੈ ਕਿ 'ਹੇ, ਇਹ ਹੈ ਸ਼ਹਿਨਾਜ਼ ਗਿੱਲ ਅਤੇ ਨਿਊ ਜਰਸੀ ਮਾਈ ਆ ਰਹੀ ਹੂ 19 ਜੁਲਾਈ ਨੂੰ ਪਾਰਲਰ ਬੈਂਕੁਏਟ 'ਚ। ਇਹ ਸ਼ੋਅ ਤੁਹਾਡੇ ਲਈ ਸੰਨੀ ਸਿੰਘ ਪ੍ਰਿਆ ਹੈਦਰ ਅਤੇ ਆਰਐਸ ਐਂਟਰਟੇਨਮੈਂਟ ਲੈ ਕੇ ਆਏ ਹਨ।