ਸ਼ਾਹਿਦ ਕਪੂਰ-ਮੀਰਾ ਰਾਜਪੂਤ ਨੇ ਹਾਲ ਚ ਆਪਣੀ ਛੁੱਟੀਆਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਕਪੂਰ ਇਸ ਸਮੇਂ ਆਪਣੇ ਬੱਚਿਆਂ ਨਾਲ ਬ੍ਰਿਟੇਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ । ਬਾਲੀਵੁੱਡ ਦੇ ਇਸ ਮਸ਼ਹੂਰ ਜੋੜੇ ਆਪਣੀ ਇਹ ਯਾਦ ਆਪਣੇ ਪ੍ਰਸ਼ੰਸਕਾਂ ਨੂੰ ਨਾਲ ਵੀ ਤਸਵੀਰ ਸ਼ੇਅਰ ਕਰ ਸਾਂਝੀ ਕੀਤੀ ਹੈ ।;

Update: 2024-07-28 06:22 GMT

ਮੁੰਬਈ : ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਅਤੇ ਉਨ੍ਹਾਂ ਦੀ ਪਤਨੀ ਮੀਰਾ ਕਪੂਰ ਇਸ ਸਮੇਂ ਆਪਣੇ ਬੱਚਿਆਂ ਨਾਲ ਬ੍ਰਿਟੇਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ । ਬਾਲੀਵੁੱਡ ਦੇ ਇਸ ਮਸ਼ਹੂਰ ਜੋੜੇ ਆਪਣੀ ਇਹ ਯਾਦ ਆਪਣੇ ਪ੍ਰਸ਼ੰਸਕਾਂ ਨੂੰ ਨਾਲ ਵੀ ਤਸਵੀਰ ਸ਼ੇਅਰ ਕਰ ਸਾਂਝੀ ਕੀਤੀ ਹੈ । ਦੱਸਦਈਏ ਕਿ ਸ਼ਨੀਵਾਰ ਨੂੰ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਮੀਰਾ ਨਾਲ ਛੁੱਟੀਆਂ ਦੌਰਾਨ ਸੈਲਫੀ ਸਾਂਝੀ ਕੀਤੀ । ਤਸਵੀਰ ਵਿੱਚ, ਦਿਖਾਈ ਦੇ ਰਿਹਾ ਹੈ ਕਿ ਦੋਵੇਂ ਸਮੁੰਦਰ ਦੇ ਨੇੜੇ ਖੜ੍ਹੇ ਹਨ ਅਤੇ ਉਨ੍ਹਾਂ ਵੱਲੋਂ ਸਵਿਮਸੂਟ ਚ ਇਹ ਤਸਵੀਰ ਸਾਂਝੀ ਕੀਤੀ ਗਈ ਹੈ । ਜੇਕਰ ਉਨ੍ਹਾਂ ਵੱਲੋਂ ਸਾਂਝੀ ਕੀਤੀ ਤਸਵੀਰ ਦੀ ਗੱਲ੍ਹ ਕਰੀਏ ਤਾਂ ਮੀਰਾ ਨੇ ਫੁੱਲਾਂ ਵਾਲੇ ਸਵਿਮਸੂਟ ਵਿੱਚ ਪਹਿਨੇ ਦਿਖਾਈ ਦਿੱਤੀ ਜਿਸ ਚ ਉਨ੍ਹਾਂ ਨੇ ਵਾਲਾਂ ਨੂੰ ਬੰਨ੍ਹਿਆ ਹੋਇਆ ਸੀ ਅਤੇ ਵਾਲ ਸ਼ੇਡ ਕੀਤੇ ਹੋਏ ਸਨ । ਇਸ ਦੌਰਾਨ ਸ਼ਾਹਿਦ ਆਪਣੇ ਸ਼ੇਡਜ਼ ਨਾਲ ਕੂਲ ਲੁੱਕ 'ਚ ਨਜ਼ਰ ਆਏ । ਤੁਹਾਨੂੰ ਦੱਸਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ, ਮੀਰਾ ਨੇ ਇੱਕ ਵੀਡੀਓ ਦੇ ਨਾਲ ਸ਼ਾਹਿਦ ਲਈ ਇੱਕ ਮਿੱਠਾ ਜਿਹਾ ਸੁਨੇਹਾ ਵੀ ਪੋਸਟ ਕੀਤਾ ਸੀ , ਜਿਸ ਵਿੱਚ ਉਨ੍ਹਾਂ ਨੇ ਆਪਣੇ ਵਿਆਹ ਦੀਆਂ ਅਣਦੇਖੀ ਫੋਟੋਆਂ, ਛੁੱਟੀਆਂ ਦੀਆਂ ਤਸਵੀਰਾਂ ਅਤੇ ਇਕੱਠੇ ਉਨ੍ਹਾਂ ਦੇ ਖੁਸ਼ੀ ਦੇ ਪਲਾਂ ਦਾ ਮਿਸ਼ਰਣ ਸ਼ਾਮਲ ਸੀ । ਉਨ੍ਹਾਂ ਵੱਲੋਂ ਸਾਂਝੀ ਕੀਤੀ ਇਕ ਹੋਰ ਪੋਸਟ 'ਚ ਇੱਕ ਤਸਵੀਰ ਵਿੱਚ, ਪਰਿਵਾਰ ਆਪਣੇ ਬੱਚਿਆਂ ਜ਼ੈਨ ਅਤੇ ਮੀਸ਼ਾ ਦੇ ਨਾਲ ਬੀਚ 'ਤੇ ਆਰਾਮ ਕਰ ਰਿਹਾ ਹੈ । ਇਸ ਤੋਂ ਇਲਾਵਾ, ਇਕ ਹੋਰ ਕਲਿੱਪ ਵਿਚ, ਉਹ ਇਕੱਠੇ ਨਜ਼ਰ ਆਏ ਸਨ, ਜਿਸ 'ਚ ਉਹ ਆਪਣੇ ਫ਼ੋਨ 'ਤੇ ਕੁਝ ਚੈੱਕ ਕਰ ਰਹੇ ਹਨ, ਮੀਰਾ ਆਰਾਮ ਨਾਲ ਸ਼ਾਹਿਦ ਦੇ ਮੋਢੇ 'ਤੇ ਆਪਣਾ ਸਿਰ ਰੱਖ ਰਹੀ ਹੈ।

Tags:    

Similar News