ਸੋਨੇ ਦੇ ਸਿੱਕਿਆਂ ਨਾਲ ਸਨਮਾਨਿਤ ਹੋਏ ਸ਼ਾਹਰੁਖ ਖਾਨ, ਜਾਣੋ ਪੂਰੀ ਖਬਰ

ਭਾਰਤ ਸਰਕਾਰ ਵੱਲੋਂ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਸ਼ਾਹਰੁਖ ਖਾਨ ਹੁਣ ਮੁੜ ਤੋਂ ਚਰਚਾ ਚ ਆ ਗਏ ਨੇ, ਫੈਨਸ ਅਨੁਸਾਰ ਉਨ੍ਹਾਂ ਦੀ ਤਸਵੀਰ ਵਾਲੇ ਸਿੱਕੇ ਜਾਰੀ ਹੋਏ ਨੇ ।

Update: 2024-07-24 12:10 GMT

ਮੁੰਬਈ : ਬਾਲੀਵੁੱਡ ਕਿੰਗ ਖਾਨ, ਸ਼ਾਹਰੁਖ ਖਾਨ ਸਿਰਫ ਭਾਰਤ ਦੇਸ਼ 'ਚ ਹੀ ਨਹੀਂ ਸਗੋਂ ਦੁਨੀਆ ਭਰ 'ਚ ਹੀ ਕਰੋੜਾਂ ਪ੍ਰਸ਼ੰਸਕ ਦੇ ਦਿਲਾਂ ਤੇ ਰਾਜ ਕਰਦੇ ਹਨ । ਭਾਰਤ ਸਰਕਾਰ ਵੱਲੋਂ ਸਰਵਉੱਚ ਨਾਗਰਿਕ ਸਨਮਾਨ ਪਦਮਸ਼੍ਰੀ ਨਾਲ ਸਨਮਾਨਿਤ ਸ਼ਾਹਰੁਖ ਖਾਨ ਹੁਣ ਮੁੜ ਤੋਂ ਚਰਚਾ ਚ ਆ ਗਏ ਨੇ, ਮੀਡੀਆ ਰਿਪੋਰਟਸ ਮੁਤਾਬਕ ਉਨ੍ਹਾਂ ਦੇ ਨਾਮ ਸੋਨੇ ਦੇ ਸਿੱਕੇ ਬਣੇ ਹਨ । ਜਾਣਕਾਰੀ ਅਨੁਸਾਰ ਪੈਰਿਸ 'ਚ ਸਥਿਤ ਗ੍ਰੇਵਿਨ ਮਿਊਜ਼ੀਅਮ, ਨੇ ਸ਼ਾਹਰੁਖ ਖਾਨ ਨੂੰ ਕਸਟਮਾਈਜ਼ਡ ਸੋਨੇ ਦੇ ਸਿੱਕਿਆਂ ਨਾਲ ਸਨਮਾਨਿਤ ਕੀਤਾ ਹੈ । ਡੰਕੀ ਸਟਾਰ ਅਜਿਹੇ ਪਹਿਲੇ ਬਾਲੀਵੁੱਡ ਅਭਿਨੇਤਾ ਬਣ ਗਏ ਹਨ, ਜਿਨ੍ਹਾਂ ਦੇ ਨਾਂ 'ਤੇ ਮਿਊਜ਼ੀਅਮ 'ਚ ਸੋਨੇ ਦੇ ਸਿੱਕੇ ਲੱਗੇ ਹਨ । ਆਈਏਐਨਐਸ ਦੀ ਰਿਪੋਰਟ ਵਿੱਚ, ਇੱਕ ਪਾਪਰਾਜ਼ੋ ਨੇ ਸ਼ਾਹਰੁਖ ਖਾਨ ਦੀ ਤਸਵੀਰ ਵਾਲੇ ਸਿੱਕੇ ਦੀ ਇੱਕ ਫੋਟੋ ਦੇ ਨਾਲ ਆਪਣੀ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ । ਜਾਣਕਾਰੀ ਅਨੁਸਾਰ ਇਸ ਮਿਊਜ਼ੀਅਮ 'ਚ ਸ਼ਾਹਰੁਖ ਖਾਨ ਦਾ ਮੋਮ ਦਾ ਬੁੱਤ ਵੀ ਲਗਾਇਆ ਗਿਆ ਹੈ । ਸ਼ਾਹਰੁਖ ਖਾਨ ਦੇ ਕਈ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਪੈਰਿਸ ਦੇ ਗਰੇਵਿਨ ਮਿਊਜ਼ੀਅਮ 'ਚ ਉਨ੍ਹਾਂ ਦੇ ਨਾਂ 'ਤੇ ਸੋਨੇ ਦਾ ਸਿੱਕਾ ਜਾਰੀ ਕੀਤਾ ਗਿਆ ਹੈ, ਪਰ ਜੇਕਰ ਮੀਡੀਆ ਰਿਪੋਰਟਸ ਦੀ ਮੰਨਿਏ ਤਾਂ ਜਿੱਥੇ ਸ਼ਾਹਰੁਖ ਦਾ ਮੋਮ ਦਾ ਬੁੱਤ ਵੀ ਸਥਿਤ ਹੈ, ਉਸ ਥਾਂ ਤੇ ਸ਼ਾਹਰੁਖ ਨੂੰ ਇਹ ਸਨਮਾਨ ਸਾਲ 2018 'ਚ ਹੀ ਦੇ ਦਿੱਤਾ ਗਿਆ ਸੀ । ਅਭਿਨੇਤਾ ਦੇ ਪ੍ਰਸ਼ੰਸਕ ਨੇ ਟਵਿੱਟਰ 'ਤੇ ਸਿੱਕੇ ਦੀ ਫੋਟੋ ਵੀ ਸ਼ੇਅਰ ਕੀਤੀ ਸੀ।

Tags:    

Similar News