Shah Rukh Khan: ਵਿਦੇਸ਼ੀ ਗੋਰੀਆਂ 'ਤੇ ਚੜ੍ਹਿਆ ਸ਼ਾਹਰੁਖ ਦਾ ਖ਼ੁਮਾਰ, ਕਿੰਗ ਖਾਨ ਦਾ ਜਨਮਦਿਨ ਮਨਾਉਣ ਮੁੰਬਈ ਪਹੁੰਚੀਆਂ

ਜਾਪਾਨ ਤੋਂ ਵੀ ਆਈਆਂ ਕੁੜੀਆਂ, ਸ਼ਾਹਰੁਖ਼ ਦੇ ਘਰ ਦੇ ਬਾਹਰ ਲੱਗੀ ਭੀੜ

Update: 2025-11-02 07:03 GMT

Shah Rukh Khan Birthday: ਬਾਲੀਵੁੱਡ ਦੇ ਬਾਦਸ਼ਾਹ ਅੱਜ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਦਾ ਜਨਮਦਿਨ ਉਹਨਾਂ ਦੇ ਫ਼ੈਨਜ਼ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਸ਼ਾਹਰੁਖ ਦੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਦੇ ਘਰ ਦੇ ਬਾਹਰ ਭੀੜ ਲੱਗ ਜਾਂਦੀ ਹੈ। ਪਰ ਇਸ ਵਾਰ ਸ਼ਾਹਰੁਖ ਦੇ ਘਰ ਦੇ ਬਾਹਰ ਅਲੱਗ ਨਜ਼ਾਰਾ ਦੇਖਣ ਨੂੰ ਮਿਲਿਆ। ਸ਼ਾਹਰੁਖ ਦਾ 60ਵਾਂ ਜਨਮਦਿਨ ਮਨਾਉਣ ਉਹਨਾਂ ਦਾ ਫ਼ੈਨਜ਼ ਸੱਤ ਸਮੁੰਦਰੋਂ ਪਾਰ ਮੁੰਬਈ ਪਹੁੰਚ ਰਹੇ ਹਨ। ਇਹ ਫ਼ੈਨ ਭਾਰਤੀ ਨਹੀਂ ਹਨ, ਬਲਕਿ ਇੰਗਲੈਂਡ, ਜਾਪਾਨ, ਅਮਰੀਕਾ ਤੇ ਹੋਰ ਦੇਸ਼ਾਂ ਤੋਂ ਆਏ ਹਨ। ਇੰਨਾਂ ਦੇ ਵੀਡੀਓਜ਼ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਾਇਰਲ ਹੋ ਰਹੈ ਹਨ। 

ਇੰਗਲੈਡ ਦੀਆਂ ਗੋਰੀਆਂ ਤੇ ਚੜ੍ਹਿਆ ਸ਼ਾਹਰੁਖ ਦਾ ਖ਼ੁਮਾਰ 

ਸੋਸ਼ਲ ਮੀਡੀਆ ਤੇ ਇਕ ਵੀਡਿਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋ ਗੋਰੀਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਨੇ ਸ਼ਾਹਰੁਖ ਖਾਨ ਦੀ ਤਸਵੀਰ ਵਾਲੀ ਸ਼ਰਟਾਂ ਪਾ ਕੇ ਆਪਣੇ ਮਨਪਸੰਦ ਅਦਾਕਾਰ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਹ ਦੋਵੇਂ ਔਰਤਾਂ ਇੰਗਲੈਂਡ ਤੋਂ ਆਈਆਂ ਹੋਈਆਂ ਹਨ ਅਤੇ ਕੱਲ ਰਾਤ ਤੋਂ ਸ਼ਾਹਰੁਖ ਦੇ ਘਰ ਦੇ ਬਾਹਰ ਖੜੀਆਂ ਹਨ। ਉਹਨਾਂ ਨੇ ਦੱਸਿਆ ਕਿ ਉਹ ਸ਼ਾਹਰੁਖ ਦੀਆਂ ਫ਼ੈਨ ਹਨ ਅਤੇ ਉਹਨਾਂ ਨੂੰ ਦੇਖਣਾ ਚਾਹੁੰਦੀਆਂ ਹਨ। ਦੇਖੋ ਇਹ ਵੀਡੀਓ, ਲਿੰਕ ਤੇ ਕਰੋ ਕਲਿੱਕ: 

Shah Rukh Khan Fans Video Watch Here

ਜਾਪਾਨ ਤੋਂ ਆਈਆਂ ਸ਼ਾਹਰੁਖ ਦੀਆਂ ਫੀਮੇਲ ਫ਼ੈਨਜ਼

ਇਹੀ ਨਹੀਂ ਜਾਪਾਨੀ ਕੁੜੀਆਂ ਦੀ ਇੱਕ ਵੀਡਿਓ ਵੀ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ, ਜਿਸ ਵਿੱਚ ਉਹ ਸ਼ਾਹਰੁਖ ਦੇ ਘਰ ਦੇ ਬਾਹਰ ਖੜੀਆਂ ਨਜ਼ਰ ਆ ਰਹੀਆਂ ਹਨ। ਦੇਖੋ ਵੀਡਿਓ

<blockquote class="twitter-tweetang="en" dir="ltr">Japanese fans have come to Mannat all the way from Japan for SRK&#39;s Birthday ♥️ <a href="https://twitter.com/hashtag/HappyBirthdaySRK?src=hash&amp;ref_src=twsrc^tfw">#HappyBirthdaySRK</a> <a href="https://t.co/nNgl8nwUdk">pic.twitter.com/nNgl8nwUdk</a></p>&mdash; sohom (@AwaaraHoon) <a href="https://twitter.com/AwaaraHoon/status/1984710720282591625?ref_src=twsrc^tfw">November 1, 2025</a></blockquote> <script async src="https://platform.twitter.com/widgets.js" data-charset="utf-8"></script>

ਕਾਬਲੇਗ਼ੌਰ ਹੈ ਕਿ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅੱਜ ਯਾਨਿ 2 ਨਵੰਬਰ ਨੂੰ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਸ਼ਾਹਰੁਖ ਖਾਨ ਦਾ ਨਾਮ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹੈ। ਸ਼ਾਹਰੁਖ ਨੇ ਇਹ ਮੁਕਾਮ ਹਾਸਲ ਕਰਨ ਲਈ ਜੀਤੋੜ ਮੇਹਨਤ ਕੀਤੀ ਹੈ। ਉਨ੍ਹਾਂ ਨੂੰ ਇਹ ਮੁਕਾਮ ਅਸਾਨੀ ਨਾਲ ਨਹੀਂ ਮਿਲਿਆ। ਸ਼ਾਹਰੁਖ ਖਾਨ ਕੋਲ ਕਿਸੇ ਵੇਲੇ 500 ਰੁਪਏ ਵੀ ਨਹੀਂ ਹੁੰਦੇ ਸੀ, ਪਰ ਅੱਜ ਅਦਾਕਾਰ ਆਪਣੇ ਦਮ ਤੇ ਸਾਡੇ 12 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ। 

Tags:    

Similar News