Gaytri Joshi; ਸ਼ਾਹਰੁਖ ਖਾਨ ਦੀ ਇਹ ਹੀਰੋਈਨ 50 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ, ਦੁਨੀਆ ਦੀ ਸਭ ਅਮੀਰ ਮਹਿਲਾ ਐਕਟਰ

ਸਿਰਫ਼ ਇੱਕ ਫਿਲਮ ਕਰਕੇ ਇੰਝ ਬਣੀ ਅਰਬਪਤੀ

Update: 2026-01-09 17:13 GMT

Shah Rukh Khan Swades Co-Star Gaytri Joshi Net Worth: ਬਾਲੀਵੁੱਡ ਵਿੱਚ ਬਹੁਤ ਸਾਰੇ ਅਜਿਹੇ ਨਾਮ ਹਨ, ਜਿਨ੍ਹਾਂ ਨੇ ਜਲਦੀ ਹੀ ਆਪਣੇ ਲਈ ਵੱਡਾ ਨਾਮ ਕਮਾ ਲਿਆ, ਪਰ ਬਾਵਜੂਦ ਇਸਦੇ ਉਹ ਗਲੈਮਰ ਦੀ ਦੁਨੀਆ ਤੋਂ ਦੂਰ ਹੋ ਗਏ ਅਤੇ ਆਪਣੇ ਲਈ ਇੱਕ ਬਿਲਕੁਲ ਵੱਖਰਾ ਰਸਤਾ ਚੁਣਿਆ। ਉਨ੍ਹਾਂ ਵਿੱਚੋਂ ਇੱਕ ਅਦਾਕਾਰਾ ਵੀ ਹੈ ਜਿਸਨੇ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਫਿਲਮ ਨਾਲ ਐਕਟਿੰਗ ਕਰੀਅਰ ਸ਼ੁਰੂ ਕੀਤਾ, ਪਰ ਸਿਰਫ਼ ਇੱਕ ਫਿਲਮ ਤੋਂ ਬਾਅਦ ਹੀ ਉਹ ਗਲੈਮਰ ਦੀ ਦੁਨੀਆ ਦੀ ਚਮਕ ਤੋਂ ਦੂਰ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਅੱਜ ਇਹੀ ਅਦਾਕਾਰਾ ਫਿਲਮਾਂ ਤੋਂ ਦੂਰ ਰਹਿ ਕੇ 50,000 ਕਰੋੜ ਰੁਪਏ ਦੀ ਦੌਲਤ ਦੀ ਮਾਲਕਣ ਹੈ। ਆਓ ਜਾਣਦੇ ਹਾਂ ਇਹ ਕੌਣ ਹੈ ਅਤੇ ਉਸਨੇ ਇੰਨੀ ਜਇਦਾਦ ਕਿਵੇਂ ਕਮਾਈ।

ਕੌਣ ਹੈ ਇਹ ਅਦਾਕਾਰਾ?

ਅਸੀਂ ਗਾਇਤਰੀ ਜੋਸ਼ੀ ਬਾਰੇ ਗੱਲ ਕਰ ਰਹੇ ਹਾਂ, ਜਿਸਨੇ 2004 ਵਿੱਚ ਰਿਲੀਜ਼ ਹੋਈ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ "ਸਵਦੇਸ" ਨਾਲ ਬਾਲੀਵੁੱਡ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਇਹ ਫਿਲਮ ਨਾ ਸਿਰਫ਼ ਦਰਸ਼ਕਾਂ ਵਿੱਚ ਬਹੁਤ ਵੱਡੀ ਹਿੱਟ ਰਹੀ ਸੀ ਬਲਕਿ ਭਾਰਤ ਵੱਲੋਂ ਆਸਕਰ ਲਈ ਵੀ ਭੇਜੀ ਗਈ ਸੀ। ਗਾਇਤਰੀ ਦੀ ਸਾਦਗੀ ਅਤੇ ਸ਼ਕਤੀਸ਼ਾਲੀ ਅਦਾਕਾਰੀ ਨੇ ਇਸ ਫਿਲਮ ਨੂੰ ਜ਼ਬਰਦਸਤ ਹਿੱਟ ਬਣਾਇਆ ਸੀ।

ਗਾਇਤਰੀ ਨੇ ਕਿਉੰ ਛੱਡਿਆ ਬਾਲੀਵੁੱਡ

ਇੰਨੀ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ, ਗਾਇਤਰੀ ਨੇ ਫਿਲਮੀ ਕਰੀਅਰ ਨੂੰ ਅੱਗੇ ਨਹੀਂ ਵਧਾਇਆ। "ਸਵਦੇਸ" ਉਸਦੀ ਪਹਿਲੀ ਅਤੇ ਆਖਰੀ ਫਿਲਮ ਸਾਬਤ ਹੋਈ। ਦਰਅਸਲ, ਫਿਲਮ ਦੀ ਰਿਲੀਜ਼ ਤੋਂ ਅਗਲੇ ਹੀ ਸਾਲ, 2005 ਵਿੱਚ, ਉਸਨੇ ਕਾਰੋਬਾਰੀ ਵਿਕਾਸ ਓਬਰਾਏ ਨਾਲ ਵਿਆਹ ਕੀਤਾ ਅਤੇ ਬਾਅਦ ਵਿੱਚ ਬਾਲੀਵੁੱਡ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

ਕਿਵੇਂ ਬਣੀ ਅਰਬਾਂ ਜਾਇਦਾਦ ਦੀ ਮਾਲਕਣ

ਗਾਇਤਰੀ ਜੋਸ਼ੀ ਦੇ ਪਤੀ, ਵਿਕਾਸ ਓਬਰਾਏ, ਦੇਸ਼ ਦੇ ਇੱਕ ਮਸ਼ਹੂਰ ਰੀਅਲ ਅਸਟੇਟ ਕਾਰੋਬਾਰੀ ਹਨ। ਉਹ ਓਬਰਾਏ ਕੰਸਟ੍ਰਕਸ਼ਨ ਨਾਮਕ ਇੱਕ ਵੱਡੀ ਰੀਅਲ ਅਸਟੇਟ ਕੰਪਨੀ ਦੇ ਮਾਲਕ ਹਨ। ਫੋਰਬਸ ਦੀਆਂ ਰਿਪੋਰਟਾਂ ਦੇ ਅਨੁਸਾਰ, ਵਿਕਾਸ ਓਬਰਾਏ ਦੀ ਕੁੱਲ ਜਾਇਦਾਦ ਲਗਭਗ ₹50,000 ਕਰੋੜ ਹੋਣ ਦਾ ਅਨੁਮਾਨ ਹੈ। ਬਾਲੀਵੁੱਡ ਦੀ ਸਭ ਤੋਂ ਅਮੀਰ ਅਦਾਕਾਰਾ ਜੂਹੀ ਚਾਵਲਾ ਦੀ ਕੁੱਲ ਜਾਇਦਾਦ ₹7790 ਕਰੋੜ ਹੈ। ਉਸਦੇ ਪਤੀ, ਜੈ ਮਹਿਤਾ ਦੀ ਕੁੱਲ ਜਾਇਦਾਦ ₹2000 ਕਰੋੜ ਹੈ। ਵਿਕਾਸ ਓਬਰਾਏ ਨਾਲ ਵਿਆਹ ਕਰਕੇ ਗਾਇਤਰੀ ਰਾਤੋ ਰਾਤ ਅਰਬਪਤੀ ਬਣ ਗਈ। ਸ਼ਾਹਰੁਖ ਖਾਨ ਨਾਲ ਉਸਦੀ ਜੋੜੀ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ, ਅਤੇ ਇਹ ਮੰਨਿਆ ਜਾਂਦਾ ਸੀ ਕਿ ਉਹ ਇੰਡਸਟਰੀ ਦੀ ਅਗਲੀ ਵੱਡੀ ਸਟਾਰ ਬਣ ਸਕਦੀ ਹੈ, ਪਰ ਬਾਵਜੂਦ ਇਸਦੇ ਗਾਇਤਰੀ ਫਿਲਮਾਂ ਤੋਂ ਦੂਰ ਹੋ ਗਈ।

ਇਸ ਤਰ੍ਹਾਂ, ਗਾਇਤਰੀ ਜੋਸ਼ੀ, ਬਾਲੀਵੁੱਡ ਦੀ ਸਭ ਤੋਂ ਅਮੀਰ ਅਦਾਕਾਰਾ ਨਾ ਹੋਣ ਦੇ ਬਾਵਜੂਦ, ਇੰਡਸਟਰੀ ਦੇ ਸਭ ਤੋਂ ਅਮੀਰ ਸ਼ਖ਼ਸੀਅਤਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਾਹਰੁਖ ਖਾਨ ਦੀ ਆਨਸਕ੍ਰੀਨ ਹੀਰੋਇਨ ਅਸਲ ਜ਼ਿੰਦਗੀ ਵਿੱਚ ਬਹੁਤ ਹੀ ਆਲੀਸ਼ਾਨ ਅਤੇ ਸਫਲ ਜ਼ਿੰਦਗੀ ਜੀ ਰਹੀ ਹੈ।

Tags:    

Similar News