'ਬਿੱਗ ਬੌਸ ਓਟੀਟੀ 3' ਦੀ ਵਿਜੇਤਾ ਬਣੀ ਸਨਾ ਮਕਬੂਲ, ਜਾਣੋ ਟਰਾਫੀ ਤੋਂ ਇਲਾਵਾ ਹੋਰ ਕੀ ਮਿਲੇ ਇਨਾਮ ?
ਸ਼ੋਅ ਦੇ ਗ੍ਰੈਂਡ ਫਿਨਾਲੇ ਵਿੱਚ ਸਨਾ ਮਕਬੁਲ ਅਤੇ ਰੈਪਰ ਨਾਵੇਦ ਸ਼ੇਖ, ਜਿਸਨੂੰ ਨਾਜ਼ੀ ਵਜੋਂ ਵੀ ਜਾਣਿਆ ਜਾਂਦਾ ਹੈ, ਵਿਚਕਾਰ ਇਸ ਸ਼ੋਅ ਦੇ ਖਿਤਾਬ ਨੂੰ ਹਾਸਲ ਕਰਨ ਦਾ ਕੜਾ ਮੁਕਾਬਲਾ ਦਿਖਾਈ ਦਿੱਤਾ ।;
ਮੁੰਬਈ : ਬਿੱਗ ਬੌਸ ਓਟੀਟੀ 3 ਨੇ 2 ਅਗਸਤ ਨੂੰ ਆਪਣੀ ਸਫਲਤਾਪੂਰਵਕ ਸਮਾਪਤੀ ਕੀਤੀ । ਸ਼ੋਅ ਦੇ ਗ੍ਰੈਂਡ ਫਿਨਾਲੇ ਵਿੱਚ ਸਨਾ ਮਕਬੁਲ ਅਤੇ ਰੈਪਰ ਨਾਵੇਦ ਸ਼ੇਖ, ਜਿਸਨੂੰ ਨਾਜ਼ੀ ਵਜੋਂ ਵੀ ਜਾਣਿਆ ਜਾਂਦਾ ਹੈ, ਵਿਚਕਾਰ ਇਸ ਸ਼ੋਅ ਦੇ ਖਿਤਾਬ ਨੂੰ ਹਾਸਲ ਕਰਨ ਦਾ ਕੜਾ ਮੁਕਾਬਲਾ ਦਿਖਾਈ ਦਿੱਤਾ । ਲੰਬੇ ਸਮੇਂ ਤੋਂ ਜਿੱਤ ਲਈ ਉਡੀਕ ਤੋਂ ਬਾਅਦ, ਅਨਿਲ ਕਪੂਰ ਨੇ ਸਨਾ ਮਕਬੂਲ ਨੂੰ ਤੀਜੇ ਸੀਜ਼ਨ ਦੀ ਵਿਜੇਤਾ ਘੋਸ਼ਿਤ ਕੀਤਾ । ਦਰਸ਼ਕਾਂ ਦਾ ਭਰਪੂਰ ਸਮਰਥਨ ਹਾਸਲ ਕਰਨ ਵਾਲੀ ਅਦਾਕਾਰਾ ਨੇ ਨਾ ਸਿਰਫ ਟਰਾਫੀ ਜਿੱਤੀ ਸਗੋਂ 25 ਲੱਖ ਰੁਪਏ ਦਾ ਨਕਦ ਇਨਾਮ ਵੀ ਜਿੱਤਿਆ ਲਿਆ । ਬਿੱਗ ਬੌਸ ਓਟੀਟੀ 3 ਦੇ ਫਾਈਨਲ ਰਾਤ ਕਾਫੀ ਸ਼ਾਨਦਾਰ ਰਹੀ, ਜਿਸ ਵਿੱਚ ਵਿੱਚ ਕਾਫੀ ਦਿਲਕਸ਼ ਪਲ ਦੇਖੇ ਗਏ । ਅਰਮਾਨ ਮਲਿਕ, ਪਾਇਲ ਮਲਿਕ, ਰਣਵੀਰ ਸ਼ੋਰੇ ਸਮੇਤ ਸਾਰੇ ਮੁਕਾਬਲੇਬਾਜ਼ ਇਸ ਮੌਕੇ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ । ਜਦੋਂ ਅਨਿਲ ਕਪੂਰ ਨੇ ਸਨਾ ਮਕਬੂਲ ਨੂੰ ਜੇਤੂ ਐਲਾਨਿਆ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਚ ਜਸ਼ਨ ਦਾ ਮਾਹੌਲ ਬਣ ਗਿਆ । ਮੀਡੀਆ ਰਿਪੋਰਟਸ ਮੁਤਾਬਕ ਸਾਈ ਕੇਤਨ ਰਾਓ ਨੂੰ ਟਾਪ-5 'ਚੋਂ ਪੰਜਵੇਂ ਨੰਬਰ 'ਤੇ ਰਹੇ ਅਤੇ ਇਸ ਸ਼ੋਅ ਚੋਂ ਬਾਹਰ ਹੋਏ । ਕ੍ਰਿਤਿਕਾ ਮਲਿਕ ਨੂੰ ਚੌਥੇ ਨੰਬਰ 'ਤੇ ਬਾਹਰ ਕਰ ਦਿੱਤਾ ਗਿਆ ਸੀ, ਜਦਕਿ ਰਣਵੀਰ ਸ਼ੋਰੇ ਨੂੰ ਜਨਤਕ ਵੋਟਾਂ ਦੇ ਆਧਾਰ 'ਤੇ ਤੀਜੇ ਨੰਬਰ 'ਤੇ ਰਹੇ ।