ਆਪਣੇ ਉੱਤੇ ਹੋਏ ਹਮਲੇ ਤੇ ਸਲਮਾਨ ਖਾਨ ਨੇ ਦਿੱਤੀ ਅਹਿਮ ਜਾਣਕਾਰੀ , ਜਾਣੋ ਪੂਰੀ ਖਬਰ
ਇਸ ਸਾਲ 14 ਅਪ੍ਰੈਲ ਨੂੰ ਸਵੇਰੇ 4 ਵਜੇ ਸਲਮਾਨ ਖਾਨ ਦੇ ਘਰ 'ਤੇ ਜ਼ਬਰਦਸਤ ਗੋਲੀਬਾਰੀ ਹੋਈ ਸੀ । ਦੋਸ਼ੀ ਬਾਈਕ 'ਤੇ ਸਵਾਰ ਸਨ ਅਤੇ ਕੁਝ ਰਾਊਂਡ ਫਾਇਰ ਕਰਨ ਤੋਂ ਬਾਅਦ ਫਰਾਰ ਹੋ ਗਏ।;
ਮੰਬਈ : ਇਸ ਸਾਲ 14 ਅਪ੍ਰੈਲ ਨੂੰ ਸਵੇਰੇ 4 ਵਜੇ ਸਲਮਾਨ ਖਾਨ ਦੇ ਘਰ 'ਤੇ ਜ਼ਬਰਦਸਤ ਗੋਲੀਬਾਰੀ ਹੋਈ ਸੀ । ਦੋਸ਼ੀ ਬਾਈਕ 'ਤੇ ਸਵਾਰ ਸਨ ਅਤੇ ਕੁਝ ਰਾਊਂਡ ਫਾਇਰ ਕਰਨ ਤੋਂ ਬਾਅਦ ਫਰਾਰ ਹੋ ਗਏ। ਹਾਲਾਂਕਿ ਜਾਂਚ ਸ਼ੁਰੂ ਹੁੰਦੇ ਹੀ ਕ੍ਰਾਈਮ ਬ੍ਰਾਂਚ ਨੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਏ ਸਨ । ਦੱਸਦਈਏ ਕਿ ਇਸ ਹਮਲੇ 'ਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਨਾਂ ਵੀ ਸਾਹਮਣੇ ਆਇਆ ਸੀ ਅਤੇ ਇਸ ਹਮਲੇ ਦੀਆਂ ਤਾਰਾਂ ਉਸ ਨਾਲ ਜੁੜੀਆਂ ਸਨ । ਇਸ ਹਮਲੇ ਤੋਂ ਬਾਅਦ ਸਲਮਾਨ ਖਾਨ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਚਾਰਜਸ਼ੀਟ ਵੀ ਦਰਜ ਕਰ ਲਈ ਸੀ । ਕ੍ਰਾਈਮ ਬ੍ਰਾਂਚ ਨੂੰ ਦਿੱਤੇ ਆਪਣੇ ਬਿਆਨ 'ਚ ਸਲਮਾਨ ਨੇ ਦੱਸਿਆ ਸੀ, 'ਮੈਂ ਪੇਸ਼ੇ ਤੋਂ ਫਿਲਮ ਸਟਾਰ ਹਾਂ ਅਤੇ ਪਿਛਲੇ 35 ਸਾਲਾਂ ਤੋਂ ਹਿੰਦੀ ਫਿਲਮ ਇੰਡਸਟਰੀ 'ਚ ਕੰਮ ਕਰ ਰਿਹਾ ਹਾਂ । ਕੁਝ ਖਾਸ ਮੌਕਿਆਂ 'ਤੇ, ਮੇਰੇ ਪ੍ਰਸ਼ੰਸਕਾਂ ਦੀ ਭੀੜ ਬਾਂਦਰਾ ਬੈਂਡਸਟੈਂਡ ਸਥਿਤ ਮੇਰੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਇਕੱਠੀ ਹੁੰਦੀ ਹੈ। ਆਪਣੇ ਪ੍ਰਸ਼ੰਸਕਾਂ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ, ਮੈਂ ਆਪਣੇ ਫਲੈਟ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ ਤੋਂ ਵੀ ਹੱਥ ਹਿਲਾ ਕੇ ਆਪਣੇ ਫੈਨਸ ਨਾਲ ਮਿਲਦਾ ਹਾਂ । ਜਦੋਂ ਮੇਰੇ ਘਰ ਕੋਈ ਪਾਰਟੀ ਹੁੰਦੀ ਹੈ, ਦੋਸਤ ਅਤੇ ਪਰਿਵਾਰ ਅਤੇ ਮੇਰੇ ਪਿਤਾ ਆਉਂਦੇ ਹਨ, ਮੈਂ ਉਨ੍ਹਾਂ ਨਾਲ ਬਾਲਕੋਨੀ ਵਿੱਚ ਸਮਾਂ ਬਿਤਾਉਂਦਾ ਹਾਂ। ਜਦੋਂ ਮੈਂ ਕੰਮ ਤੋਂ ਬਾਅਦ ਜਾਂ ਸਵੇਰੇ ਜਲਦੀ ਖਾਲੀ ਹੁੰਦਾ ਹਾਂ, ਮੈਂ ਤਾਜ਼ੀ ਹਵਾ ਲਈ ਬਾਲਕੋਨੀ ਵਿੱਚ ਵੀ ਜਾਂਦਾ ਹਾਂ। ਸਲਮਾਨ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੇ ਲਈ ਨਿੱਜੀ ਸੁਰੱਖਿਆ ਹਾਇਰ ਕੀਤੀ ਹੋਈ ਹੈ ਜੋ ਉਨ੍ਹਾਂ ਦੇ ਨਾਲ ਹੀ ਹੁੰਦੇ ਹਨ । ਕ੍ਰਾਈਮ ਬ੍ਰਾਂਚ ਦੇ ਐਂਟੀ ਐਕਸਟੌਰਸ਼ਨ ਸੈੱਲ ਨੇ 4 ਜੂਨ ਨੂੰ ਸਲਮਾਨ ਦਾ ਬਿਆਨ ਦਰਜ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਘਰ 'ਤੇ ਗੋਲੀਬਾਰੀ ਦੇ ਸਮੇਂ ਉਹ ਕਿੱਥੇ ਸੀ ਅਤੇ ਕੀ ਕਰ ਰਿਹਾ ਸੀ । ਫਿਲਹਾਲ ਇਸ ਮਾਮਲੇ 'ਚ ਅਦਾਲਤ ਨੇ ਹਾਲ ਹੀ ਵਿੱਚ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਅਗਲੀ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ।