ਮਸ਼ਹੂਰ ਗਾਇਕਾ ਊਸ਼ਾ ਉਥੁਪ ਨਾਲ ਜੁੜੀ ਦੁਖਦਾਈ ਖਬਰ ਆਈ ਸਾਹਮਣੇ

ਦਿਲ ਦਾ ਦੌਰਾ ਪੈਣ ਕਾਰਨ ਊਸ਼ਾ ਉਥੁਪ ਦੇ ਪਤੀ ਜਾਨੀ ਚਾਕੋ ਉਥੁਪ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ, ਊਸ਼ਾ ਤੋਂ ਇਲਾਵਾ ਜਾਨੀ ਆਪਣੇ ਪਿੱਛੇ ਦੋ ਬੱਚੇ ਵੀ ਛੱਡ ਗਏ ਹਨ।

Update: 2024-07-09 05:31 GMT

ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਊਸ਼ਾ ਉਥੁਪ ਦੇ ਪਤੀ ਜਾਨੀ ਚਾਕੋ ਉਥੁਪ ਦੀ ਸੋਮਵਾਰ ਨੂੰ ਇਸ ਦੁਨੀਆ ਤੇ ਆਖਰ ਸਾਹ ਲਏ । ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਕੋਲਕਾਤਾ 'ਚ ਆਖਰੀ ਸਾਹ ਲਏ । ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਾਨੀ ਨੇ ਆਪਣੇ ਘਰ ਟੀਵੀ ਦੇਖਦੇ ਸਮੇਂ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਇਲਾਜ ਲਈ ਨੇੜ ਦੇ ਇੱਕ ਹਸਪਤਾਲ ਲਿਜਾਇਆ ਗਿਆ । ਇਸ ਸਾਲ ਦੇ ਸ਼ੁਰੂ ਵਿੱਚ, ਊਸ਼ਾ ਉਥੁਪ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ । ਉਨ੍ਹਾਂ ਨੂੰ ਇਹ ਸਨਮਾਨ ਸੰਗੀਤ ਉਦਯੋਗ ਵਿੱਚ ਆਪਣੇ ਯੋਗਦਾਨ ਲਈ ਮਿਲਿਆ ਸੀ ਜਿਸ ਤੋਂ ਬਾਅਦ ਸੰਗੀਤ ਜਗਤ ਚ ਉਨ੍ਹਾਂ ਰੁਤਬਾ ਹੋਰ ਵੀ ਵਧ ਗਿਆ ਸੀ । ਇਸ ਸਾਲ ਦੀ ਇਹ ਵੱਡੀ ਖੁਸ਼ੀ ਦੇ ਵਿਚਾਲੇ ਊਸ਼ਾ ਉਥੁਪ ਦੇ ਪਰਿਵਾਰ ਨਾਲ ਇਹ ਦੁਖਦਾਈ ਭਾਣਾ ਵਾਪਰ ਗਿਆ ।

ਘਰ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨੀ ਚਾਕੋ ਉਥੁਪ ਜਾਨ

ਜਾਨੀ ਊਸ਼ਾ ਉਥੁਪ ਦੇ ਦੂਜੇ ਪਤੀ ਸਨ ਅਤੇ ਉਹ ਚਾਹ ਦੀ ਖੇਤੀ ਦੇ ਉਦਯੋਗ ਨਾਲ ਜੁੜੇ ਸਨ । ਮਿਲੀ ਜਾਣਕਾਰੀ ਅਨੁਸਾਰ ਊਸ਼ਾ ਅਤੇ ਜਾਨੀ ਦੀ ਪਹਿਲੀ ਮੁਲਾਕਾਤ 70 ਦੇ ਦਹਾਕੇ ਦੇ ਸ਼ੁਰੂ ਵਿੱਚ ਕੋਲਕਾਤਾ ਦੇ ਮਸ਼ਹੂਰ ਰੇਸ ਟਰੈਕ 'ਤੇ ਹੋਈ ਸੀ । ਡਾਕਟਰਾਂ ਵੱਲੋਂ ਦਿੱਤੀ ਜਾਣਕਾਰੀ ਚ ਪਰਿਵਾਰ ਨੂੰ ਪਤਾ ਲੱਗਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ । ਊਸ਼ਾ ਤੋਂ ਇਲਾਵਾ ਜਾਨੀ ਆਪਣੇ ਪਿੱਛੇ ਦੋ ਬੱਚੇ ਵੀ ਛੱਡ ਗਏ ਹਨ । ਉਨ੍ਹਾਂ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ । ਜਾਨੀ ਚੱਕੋ ਉਥੁਪ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ।

Tags:    

Similar News