Honey Singh: ਰੈਪਰ ਹਨੀ ਸਿੰਘ ਨੇ ਪਾਰ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ, ਲਾਈਵ ਸ਼ੋਅ 'ਚ ਬੋਲੀਆਂ ਅਸ਼ਲੀਲ ਗੱਲਾਂ, ਵੀਡੀਓ ਵਾਇਰਲ
ਬੋਲਿਆ, "ਦਿੱਲੀ ਦੀ ਠੰਢ ਵਿੱਚ ਕਾਰ ਵਿੱਚ.."
Yo Yo Honey Singh Viral Video In Delhi Concert: ਯੋ ਯੋ ਹਨੀ ਸਿੰਘ ਦੇ ਨਾਮ ਤੋਂ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਵਾਕਿਫ਼ ਹੋ। ਹਨੀ ਸਿੰਘ ਦਾ ਨਾਮ ਅਕਸਰ ਹੀ ਸੁਰਖ਼ੀਆਂ ਵਿੱਚ ਰਹਿੰਦਾ ਹੈ। ਇਸ ਵਾਰ ਵੀ ਕੁੱਝ ਅਜਿਹਾ ਹੀ ਹੋਇਆ ਹੈ। ਪਰ ਇਸ ਵਾਰ ਹਨੀ ਸਿੰਘ ਆਪਣੇ ਕਿਸੇ ਗਾਣੇ ਕਰਕੇ ਨਹੀਂ, ਬਲਕਿ ਆਪਣੀ ਅਸ਼ਲੀਲਤਾ ਲਈ ਸੁਰਖੀਆਂ ਵਿੱਚ ਹੈ। ਹਨੀ ਸਿੰਘ ਦੇ ਮੂੰਹੋਂ ਅਸ਼ਲੀਲ ਗੱਲਾਂ ਕੋਈ ਵੱਡੀ ਗੱਲ ਨਹੀਂ, ਪਰ ਇਸ ਵਾਰ ਤਾਂ ਉਸਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਹਾਲ ਹੀ ਵਿੱਚ ਹਨੀ ਸਿੰਘ ਦਾ ਦਿੱਲੀ ਵਿੱਚ ਲਾਈਵ ਸ਼ੋਅ ਸੀ। ਇਸ ਦੌਰਾਨ ਉਸਨੇ ਲੱਖਾਂ ਫ਼ੈਨਜ਼ ਦੇ ਸਾਹਮਣੇ ਅਜਿਹੀਆਂ ਬੇਸ਼ਰਮੀ ਭਰੀਆਂ ਅਸ਼ਲੀਲ ਗੱਲਾਂ ਬੋਲੀਆਂ ਕਿ ਉਸਦੇ ਕਈ ਫੈਨਜ਼ ਵੀ ਉਸਤੋਂ ਨਾਰਾਜ਼ ਹੋ ਗਏ। ਆਓ ਦੱਸਦੇ ਹਾਂ ਤੁਹਾਨੂੰ।
ਹਨੀ ਸਿੰਘ ਨੇ ਕੁਝ ਅਜਿਹਾ ਕਿਹਾ ਜਿਸ ਨੇ ਹੁਣ ਬਹੁਤ ਹੰਗਾਮਾ ਮਚਾ ਦਿੱਤਾ ਹੈ। ਇੱਕ ਲਾਈਵ ਸ਼ੋਅ ਦੌਰਾਨ, ਹਨੀ ਨੂੰ ਦਿੱਲੀ ਦੇ ਲੋਕਾਂ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ, "ਦਿੱਲੀ ਵਿੱਚ ਠੰਡ ਜ਼ਬਰਦਸਤ ਹੈ, ਅਤੇ ਇਸ ਮੌਸਮ ਵਿੱਚ ਕਾਰ ਵਿੱਚ ਸੈਕਸ ਕਰਨਾ ਬਹੁਤ ਮਜ਼ੇਦਾਰ ਹੈ।" ਫਿਰ ਉਸਨੇ ਕਈ ਹੋਰ ਬੇਸ਼ਰਮੀ ਭਰੀਆਂ ਗੱਲਾਂ ਕੀਤੀਆਂ, ਜਿਨ੍ਹਾਂ ਵਿੱਚ ਗਾਲੀ-ਗਲੋਚ ਵੀ ਸ਼ਾਮਲ ਹੈ। ਹਨੀ ਸਿੰਘ ਨੇ ਅਜਿਹੀਆਂ ਗੱਲਾਂ ਕਹੀਆਂ ਜਿਨ੍ਹਾਂ ਦਾ ਅਸੀਂ ਇੱਥੇ ਲਿਖ ਵੀ ਨਹੀਂ ਸਕਦੇ। ਇਸ ਬਿਆਨ ਤੋਂ ਬਾਅਦ, ਉਸਦੀ ਇਹ ਕਲਿੱਪ ਵਾਇਰਲ ਹੋ ਰਹੀ ਹੈ। ਤੁਸੀਂ ਖੁਦ ਹੀ ਦੇਖ ਲਓ
ਹਨੀ ਸਿੰਘ ਦੇ ਬਿਆਨ ਉੱਤੇ ਵੱਡਾ ਵਿਵਾਦ
ਜਿਵੇਂ ਹੀ ਹਨੀ ਸਿੰਘ ਦੀ ਇਹ ਕਲਿੱਪ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ, ਲੋਕਾਂ ਨੇ ਉਸਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਪੁੱਛਿਆ ਕਿ ਉਸਨੂੰ ਅਜਿਹੀ ਗਾਲੀ-ਗਲੋਚ ਦੀ ਵਰਤੋਂ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ। ਇੱਕ ਯੂਜ਼ਰ ਨੇ ਲਿਖਿਆ, "ਬੁੱਢਾ ਆਦਮੀ ਪਾਗਲ ਹੋ ਗਿਆ ਹੈ," ਇੱਕ ਹੋਰ ਨੇ ਕਿਹਾ, "ਉਹ ਫਿਰ ਨਸ਼ਾ ਕਰਨ ਲੱਗ ਗਿਆ ਹੈ," ਜਦੋਂ ਕਿ ਦੂਜਿਆਂ ਨੇ ਸਵਾਲ ਕੀਤਾ ਕਿ ਹਨੀ ਵਰਗੇ ਕਲਾਕਾਰਾਂ ਨੂੰ ਅਜਿਹੇ ਬਿਆਨ ਕਿਉਂ ਦੇਣ ਦੀ ਲੋੜ ਹੈ।
ਹਨੀ ਸਿੰਘ ਨੇ ਅਜੇ ਤੱਕ ਆਲੋਚਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਉਸਦੀ ਕਲਿੱਪ ਨੇ ਸੋਸ਼ਲ ਮੀਡੀਆ ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵੀਡੀਓ ਰੱਜ ਕੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਨੀ ਸਿੰਘ ਨੇ ਅਜਿਹੀ ਜ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਹੈ। ਉਹ ਪਹਿਲਾਂ ਆਪਣੇ ਗੀਤਾਂ ਨਾਲ ਵਿਵਾਦਾਂ ਨੂੰ ਜਨਮ ਦੇ ਚੁੱਕਾ ਹੈ। ਇਹੀ ਨਹੀਂ ਹਨੀ ਸਿੰਘ ਨੇ ਕਈ ਵਾਰ ਮਰਿਆਦਾ ਤੋਂ ਬਾਹਰ ਜਾ ਕੇ ਬਹੁਤ ਗੰਦੀਆਂ ਗੱਲਾਂ ਬੋਲੀਆਂ ਹਨ।