ਰਣਬੀਰ ਕਪੂਰ ਨੇ 'Animal' ਫਿਲਮ ਬਾਰੇ ਤੋੜੀ ਚੁੱਪੀ, ਜਾਣੋ ਕੀ ਹੈ ਖਬਰ

ਸੰਦੀਪ ਰੈੱਡੀ ਵਾਂਗਾ ਦੀ ਐਨੀਮਲ, ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਹੋਈ, ਇਸ ਫਿਲਮ ਬਾਰੇ ਹੋਈ ਕੁਝ ਦੇ ਬਾਵਜੂਦ ਵੀ ਇਹ ਫਿਲਮ ਬਾਕਸ ਆਫਿਸ 'ਤੇ ਇੱਕ ਵਿਸ਼ਾਲ ਬਲਾਕਬਸਟਰ ਸਾਬਤ ਹੋਈ ।;

Update: 2024-07-27 13:16 GMT

ਮੁੰਬਈ : ਸੰਦੀਪ ਰੈੱਡੀ ਵਾਂਗਾ ਦੀ ਐਨੀਮਲ, ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਹੋਈ, ਇਸ ਫਿਲਮ ਬਾਰੇ ਹੋਈ ਕੁਝ ਦੇ ਬਾਵਜੂਦ ਵੀ ਇਹ ਫਿਲਮ ਬਾਕਸ ਆਫਿਸ 'ਤੇ ਇੱਕ ਵਿਸ਼ਾਲ ਬਲਾਕਬਸਟਰ ਸਾਬਤ ਹੋਈ । ਹੁਣ ਅਦਾਕਾਰ ਰਣਬੀਰ ਕਪੂਰ ਨੇ ਪਹਿਲੀ ਵਾਰ ਇਸ ਫਿਲਮ ਬਾਰੇ ਹੋਈ ਆਲੋਚਨਾ ਬਾਰੇ ਗੱਲ ਕਰਦਿਆਂ ਕੁਝ ਅਜਿਹਾ ਕਿਹ ਦਿੱਤਾ ਹੈ ਜਿਸ ਨਾਲ ਸੋਸ਼ਲ ਮੀਡੀਆ ਤੇ ਇਸ ਦੀ ਚਰਚਾ ਤੇਜ਼ ਕਰ ਦਿੱਤੀ ਹੈ । ਇੱਕ ਪੋਡਕਾਸਟ ਤੇ ਆਪਣੀ ਮੌਜੂਦਗੀ ਦੇ ਦੌਰਾਨ, ਰਣਬੀਰ ਨੇ ਕਿਹਾ ਕਿ ਭਾਰਤੀ ਫਿਲਮ ਉਦਯੋਗ ਦੇ ਕਈ ਮੈਂਬਰਾਂ ਨੇ ਵੀ ਉਸ ਪ੍ਰਤੀ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਸੀ । ਜਿਸ ਚ ਉਨ੍ਹਾਂ ਵੱਲੋਂ ਇਹ ਗੱਲ ਰੱਖੀ ਗਈ ਕਿ ਫਿਲਮ ਨੇ ਰਿਲੀਜ਼ ਹੋਣ 'ਤੇ ਇੱਕ ਇਹੋ ਜਿਹੀ ਬਹਿਸ ਨੂੰ ਭੜਕਾ ਦਿੱਤਾ ਸੀ, ਜਿਸ 'ਚ ਆਲੋਚਕਾਂ ਅਤੇ ਦਰਸ਼ਕਾਂ ਵਿੱਚ ਮਰਦਾਨਗੀ ਅਤੇ ਹਿੰਸਾ ਦੇ ਚਿੱਤਰਣ ਨੂੰ ਲੈ ਕੇ ਵੰਡਿਆ ਗਿਆ ਸੀ । ਜਦੋਂ ਹੋਸਟ ਨੇ ਇਸ ਬਾਰੇ ਕਿਹਾ ਕਿ ਫਿਲਮਾਂ ਅਜਿਹੀ ਜਗ੍ਹਾ ਨਹੀਂ ਰੱਖਣਾ ਚਾਹੀਦਾ ਜਿਸ ਨੂੰ ਤੁਸੀਂ ਸਮਾਜ ਦਾ ਹਿੱਸਾ ਮੰਨੋ ਇਸਨੂੰ ਸਿਰਫ ਮਨੋਰੰਜਨ ਲਈ ਦੇਖਿਆ ਜਾਂਣਾ ਚਾਹੀਦਾ ਹੈ ਤਾਂ ਰਣਬੀਰ ਨੇ ਇਸ ਬਾਰੇ ਆਪਣੀ ਰਾਏ ਸਾਂਝੀ ਕੀਤਾ ਕਿ ਇਹੀ ਐਨੀਮਲ ਦੇ ਪਿੱਛੇ ਦਾ ਇਰਾਦਾ ਸੀ, ਪਰ ਇਸਦਾ ਗਲਤ ਅਰਥ ਕੱਢਿਆ ਗਿਆ । 'ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਇੱਕ ਫਿਲਮ ਨੂੰ ਬਣਾਉਣ ਲਈ ਕਿੰਨੀ ਮਿਹਨਤ ਅਤੇ ਐਫਰਟਸ ਲੱਗਦੇ ਨੇ ਤਾਂ ਕੀਤੇ ਜਾ ਕੇ ਇੱਕ ਫਿਲਮ ਤਿਆਰ ਹੁੰਦੀ ਹੈ , ਜਿਸ ਨੂੰ ਕਈ ਲੋਕਾਂ ਵੱਲੋਂ ਗਲਤ ਕਿਹ ਕਿ ਸਭ ਦੀ ਮਿਹਨਤ ਤੇ ਪਾਣੀ ਫੇਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ" ਉਨ੍ਹਾਂ ਇਹ ਵੀ ਕਿਹਾ ਕਿਸੀ ਚੀਜ਼ ਨੂੰ ਬਹੁਤ ਪਹਿਲਾਂ ਹੀ ਜੱਜ ਕਰ ਲੈਣਾ ਸਹੀ ਗੱਲ ਨਹੀਂ ਹੈ ਕਿਉਂਕਿ ਕਈ ਵਾਰ ਤੁਹਾਡੀ ਸੋਚ ਦੇ ਉਲਟ ਵੀ ਕੋਈ ਚੀਜ਼ ਹੋ ਸਕਦੀ ਹੈ । 

Tags:    

Similar News