Rajvir Jwanda: ਰਾਜਵੀਰ ਜਵੰਧਾ ਨੇ ਹਾਲ ਹੀ 'ਚ ਬਣਾਇਆ ਸੀ ਸੁਪਨਿਆਂ ਦਾ ਮਹਿਲ, ਥੋੜੇ ਦਿਨ ਵੀ ਰਹਿਣਾ ਨਸੀਬ ਨਾ ਹੋਇਆ
ਮੋਹਾਲੀ ਵਿੱਚ ਬਣਾਈ ਸੀ ਕਰੋੜਾਂ ਦੀ ਕੋਠੀ
Rajvir Jwanda Death: ਰਾਜਵੀਰ ਜਵੰਧਾ ਦੀ ਅਚਾਨਕ ਮੌਤ ਨਾਲ ਪੂਰਾ ਪੰਜਾਬ ਗ਼ਮ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ। ਹਰ ਕਿਸੇ ਦੀ ਜ਼ੁਬਾਨ ਦੀ ਇਹੀ ਅਲਫ਼ਾਜ਼ ਹਨ ਕਿ "ਬਾਈ ਤੂੰ ਜਲਦੀ ਚਲਾ ਗਿਆ।" ਰਾਜਵੀਰ ਜਵੰਧਾ ਦਾ 27 ਸਤੰਬਰ ਨੂੰ ਬੱਦੀ ਕੋਲ ਐਕਸੀਡੈਂਟ ਹੋਇਆ ਸੀ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ 11 ਦਿਨਾਂ ਤੱਕ ਜ਼ਿੰਦਗੀ ਦੀ ਜੰਗ ਲੜੀ, ਪਰ 12ਵੇਂ ਦਿਨ ਮੌਤ ਤੋਂ ਹਾਰ ਗਿਆ। 35 ਸਾਲਾਂ ਦੀ ਛੋਟੀ ਜਿਹੀ ਉਮਰ ਵਿੱਚ ਹੀ ਉਹ ਦੁਨੀਆ ਤੋਂ ਰੁਖ਼ਸਤ ਹੋ ਗਿਆ।
ਹੁਣ ਰਾਜਵੀਰ ਨੂੰ ਲੈਕੇ ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ ਕਿ ਉਸ ਨੇ ਹਾਲ ਹੀ ਵਿੱਚ ਮੋਹਾਲੀ ਵਿੱਚ ਆਪਣੇ ਸੁਪਨਿਆਂ ਦਾ ਮਹਿਲ ਬਣਾਇਆ ਸੀ, ਪਰ ਉਸ ਨੂੰ ਥੋੜ੍ਹੇ ਦਿਨ ਵੀ ਉਸ ਮਹਿਲ ਵਿੱਚ ਰਹਿਣਾ ਨਸੀਬ ਨਾ ਹੋਇਆ। ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਰਾਜਵੀਰ ਦੇ ਘਰ ਦੀ ਤਸਵੀਰਾਂ ਤੇ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਹਨ। ਇੱਕ ਵੀਡਿਓ ਸੋਸ਼ਲ ਮੀਡੀਆ ਤੇ ਕਿਸੇ ਪ੍ਰਸ਼ੰਸਕ ਵਲੋਂ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਸਨੇ ਰਾਜਵੀਰ ਦੇ ਘਰ ਦੀ ਲੁੱਕ ਦਿਖਾਈ ਹੈ। ਰਾਜਵੀਰ ਦਾ ਇਹ ਘਰ ਹਾਲ ਹੀ ਵਿੱਚ ਬਣ ਕਰ ਤਿਆਰ ਹੋਇਆ ਸੀ ਅਤੇ ਉਹ ਕੁੱਝ ਮਹੀਨੇ ਪਹਿਲਾਂ ਹੀ ਇਸ ਘਰ ਵਿੱਚ ਆਪਣੀ ਫੈਮਿਲੀ ਨਾਲ ਸ਼ਿਫਟ ਹੋਇਆ ਸੀ। ਪਰ ਉਹ ਇਸ ਘਰ ਵਿੱਚ ਜ਼ਿਆਦਾ ਸਮਾਂ ਰਹਿ ਨਾ ਸਕਿਆ। ਦੇਖੋ ਇਸ ਘਰ ਦੀ ਵੀਡੀਓ (ਲਿੰਕ ਤੇ ਕਲਿੱਕ ਕਰੋ)
Rajvir Jwanda Mohali House see here
ਜਾਣਕਾਰੀ ਮੁਤਾਬਕ ਜਦੋਂ 27 ਸਤੰਬਰ ਨੂੰ ਹਾਦਸੇ ਵਾਲੇ ਦਿਨ ਰਾਜਵੀਰ ਆਪਣੇ ਬਾਈਕ ਤੇ ਇਸੇ ਘਰੋਂ ਨਿਕਲਿਆ ਸੀ। ਰਸਤੇ ਵਿੱਚ ਜਾਂਦੇ ਹੋਏ ਸਵੇਰੇ 8:30 ਦੇ ਕਰੀਬ ਉਸਦਾ ਐਕਸੀਡੈਂਟ ਹੋਇਆ ਸੀ। ਉਸਤੋਂ ਬਾਅਦ ਤੋਂ ਹੀ ਉਹ ਆਪਣੇ ਘਰ ਨਹੀਂ ਗਿਆ। ਮਰਨ ਉਪਰੰਤ ਉਸਦੀ ਲਾਸ਼ ਨੂੰ ਫੋਰਟਿਸ ਹਸਪਤਾਲ ਤੋਂ ਮੋਹਾਲੀ ਦੇ ਇਸੇ ਘਰ ਵਿੱਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਹੁਣ ਜਵੰਦੇ ਦਾ ਅੰਤਿਮ ਸਸਕਾਰ ਉਸਦੇ ਜੱਦੀ ਪਿੰਡ ਪੋਨਾ ਵਿਖੇ ਹੋਣਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਫੈਨਜ਼ ਤੇ ਦੋਸਤ ਇਕੱਠੇ ਹੋ ਰਹੇ ਹਨ।